30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਕੇ. ਟੀ. ਕਲਾ 'ਐਕਵਾ ਰੀਅਲਮਜ਼-ਪਾਣੀ ਵਿਚ ਪੰਜ ਦਿ੍ਸ਼ਟੀਕੋਣ' ਸੰਬੰਧੀ ਪ੍ਰਦਰਸ਼ਨੀ ਲਗਾਈ <br/>

ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਹਰਮਿੰਦਰ ਸਿੰਘ)-ਕੇ. ਟੀ. ਕਲਾ ਦੇ ਪ੍ਰਦਰਸ਼ਨੀ ਹਾਲ ਵਿਖੇ ਪ੍ਰਦਰਸ਼ਨੀ 'ਐਕਵਾ ਰੀਅਲਮਜ਼-ਪਾਣੀ ਵਿਚ ਪੰਜ ਦਿ੍ਸ਼ਟੀਕੋਣ' ਦਾ ਉਦਘਾਟਨ ਉੱਘੇ ਮੂਰਤੀਕਾਰ ਐੱਸ. ਨਰਿੰਦਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਐੱਸ. ਨਰਿੰਦਰ ਸਿੰਘ ਤੋਂ ਇਲਾਵਾ ਕੋਸਾ ਟਰੱਸਟ ਦੇ ਸਕੱਤਰ ਰਾਜੇਸ਼ ਰੈਨਾ ਵਲੋਂ ਸ਼ਮਾ ਰੋਸ਼ਨ ਕੀਤੀ ਗਈ | ਇਸ ਪ੍ਰਦਰਸ਼ਨੀ 'ਚ ਵਰਿੰਦਰ ਕੁਮਾਰ, ਯੋਗੇਸ਼ਵਰ ਹੰਸ, ਡਾ: ਸੁਧਾਮਨੀ ਸੂਦ, ਰੋਹਿਤ ਕੁਮਾਰ ਅਤੇ ਵਿਨੋਦ ਅਹੀਰ ਦੁਆਰਾ ਜਲ ਰੰਗ ਦੀਆਂ ਪੇਂਟਿੰਗਾਂ ਰੱਖੀਆਂ ਗਈਆਂ | ਸਾਰੀਆਂ ਹੀ ਕਲਾਕ੍ਰਿਤੀਆਂ ਦਾ ਵੱਖਰਾ-ਵੱਖਰਾ ਦਿ੍ਸ਼ਟੀਕੋਣ ਨਜ਼ਰ ਆਇਆ | ਇਸ ਮੌਕੇ 'ਤੇ ਬੋਲਦੇ ਹੋਏ, ਰਾਜੇਸ਼ ਰੈਨਾ ਨੇ ਕਿਹਾ ਕਿ ਐਕਵਾ ਰੀਅਲਮਜ਼ ਕਈ ਕਲਾਤਮਕ ਆਵਾਜ਼ਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਨ ਦਾ ਇਕ ਯਤਨ ਹੈ, ਜੋ ਪਾਣੀ ਦੇ ਰੰਗ ਦੇ ਤਰਲ ਅਤੇ ਭਾਵਪੂਰਨ ਸੁਭਾਅ ਨਾਲ ਜੁੜੇ ਹੋਏ ਹਨ | ਇਸ ਮੌਕੇ ਨਿਸ਼ਾ ਘਈ, ਡਾ: ਲਲਿਤ ਗੋਪਾਲ ਪਰਾਸ਼ਰ, ਸਵਰਾਜ ਗਰੋਵਰ, ਵਰਿੰਦਰਪਾਲ ਸਿੰਘ, ਕਵਿਤਾ ਹਸਤੀਰ, ਅਜੈ ਕੁਮਾਰ, ਗੁਰਸ਼ਰਨ ਕੌਰ, ਧਰਮਿੰਦਰ ਸ਼ਰਮਾ, ਮਾਲਾ ਚਾਵਲਾ, ਗੁਰਪ੍ਰੀਤ ਕੌਰ, ਇੰਦਰਪ੍ਰੀਤ ਕੌਰ, ਵਿਕਾਸ ਹੀਰਾ, ਰੋਹਿਤ ਥਾਪਰ, ਅਤੁਲ ਮੱਟੂ, ਹਰਸ਼ਦੀਪ, ਜਸਵੰਤ ਸਿੰਘ, ਸੁਨਹਿਲ ਕੁਮਾਰ, ਸੁਲੱਖਣ ਕੁਮਾਰ, ਸੁਲੱਖਣ ਕੁਮਾਰ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਲੇਖਕ ਅਦਾਕਾਰ ਕਲਾ ਮੰਚ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਨਵੇਂ ਵਰ੍ਹੇ ਮੌਕੇ ਵੱਡੀ ਗਿਣਤੀ ਸੰਗਤਾਂ ਦਰਸ਼ਨਾਂ ਲਈ ਪੁੱਜੀਆਂ ਸ੍ਰੀ ਹਰਿਮੰਦਰ ਸਾਹਿਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।