30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬਾਬਾ ਬਕਾਲਾ ਸਾਹਿਬ ਪੁਲਿਸ ਵਲੋਂ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ <br/>

ਅਜੀਤ ਡੈਸਕ 01-01-2026
ਬਾਬਾ ਬਕਾਲਾ ਸਾਹਿਬ, 31 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਸਬ ਡਵੀਜਨ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਵਿੱਢੀ ਮੁਹਿੰਮ ਤਹਿਤ 6 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਨੂੰ ਗਿ੍ਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਤੇਜਿੰਦਰ ਸਿੰਘ ਚੌਂਕੀ ਇੰਚਾਰਜ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਹੈ ਕਿ ਪੁਲਿਸ ਬੁੱਢਾ ਥੇਹ ਤੋਂ ਬਲਸਰਾਂ, ਲਿੰਕ ਰੋਡ ਰਾਹੀ ਸਠਿਆਲੇ ਨੂੰ ਜਾ ਰਿਹਾ ਸੀ ਕਿ ਜਦ ਪੁਲਿਸ ਪਾਰਟੀ ਨੂੰ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਗੱਡੀ ਦੀਆਂ ਲਾਈਟਾਂ ਪੈਣ ਤੋਂ ਇਕ ਦਮ ਘਬਰਾ ਕੇੇ ਪਿੱਛੇ ਨੂੰ ਮੁੜਨ ਲੱਗਾ ਤੇ ਆਪਣੀ ਪਹਿਨੀ ਹੋਈ ਪਜਾਮੇ ਦੀ ਸੱਜੀ ਜੇਬ ਵਿਚੋਂ ਮੋਮੀ ਲਿਫ਼ਾਫ਼ਾ ਪਾਰਦਰਸ਼ੀ ਕੱਢ ਕੇ ਸੁੱਟਣ ਲੱਗੇ ਨੂੰ ਪੁਲਿਸ ਨੇ ਕਾਬੂ ਕੀਤਾ ਅਤੇ ਟਾਰਚ ਦੀ ਰੋਸ਼ਨੀ ਵਿਚ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਜਸਵਿੰਦਰ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਪਿੰਡ ਰੱਤੋਕੇ ਥਾਣਾ ਖੇਮਕਰਨ, ਜ਼ਿਲ੍ਹਾ ਤਰਨ ਤਾਰਨ ਦੱਸਿਆ, ਲਿਫ਼ਾਫ਼ੇ ਵਿਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ | ਜਸਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਅਤੇ ਜਤਿੰਦਰ ਕੌਰ ਉਰਫ ਜੰਤੀ ਵਾਸੀ ਸਠਿਆਲਾ ਰਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਾਂ, ਜੋ ਅੱਜ ਵੀ ਜਤਿੰਦਰ ਕੌਰ ਉਰਫ ਜੋਤੀ ਉਕਤ ਨੇ ਇਹ ਹੈਰੋਇਨ ਵੇਚਣ ਲਈ ਮੈਨੂੰ ਦਿੱਤੀ ਸੀ, ਜਿਸ ਵਿਚ ਉਸਨੇ ਕੁਝ ਹੈਰੋਇਨ ਵੇਚ ਦਿੱਤੀ ਸੀ, ਜੋ 700 ਰੁਪਏ ਭਾਰਤੀ ਕਰੰਸੀ ਕੱਢ ਕੇ ਦਿੱਤੇ | ਦੋਸ਼ੀ ਖਿਲਾਫ ਧਾਰਾ 57 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਐੱਸ. ਡੀ. ਜੇ. ਐੱਮ. ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕਰਕੇ ਦੋਸ਼ੀ ਜਸਵਿੰਦਰ ਸਿੰਘ ਦਾ ਜੁਡੀਸ਼ੀਅਲ ਰਿਮਾਂਡ 14 ਦਿਨ ਲਈ ਜੇਲ੍ਹ ਭੇਜਿਆ ਗਿਆ |

ਪਿਛਲੀ ਖ਼ਬਰ ਨਵੇਂ ਵਰ੍ਹੇ ਮੌਕੇ ਵੱਡੀ ਗਿਣਤੀ ਸੰਗਤਾਂ ਦਰਸ਼ਨਾਂ ਲਈ ਪੁੱਜੀਆਂ ਸ੍ਰੀ ਹਰਿਮੰਦਰ ਸਾਹਿਬ <br/> ਅਗਲੀ ਖ਼ਬਰ ਅੰਮਿ੍ਤਸਰ 'ਚ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਸੁਰੱਖਿਆ ਪ੍ਰਬੰਧ ਸਖ਼ਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।