05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਗੋਪੀ ਚੰਦ ਕਾਲਜ ਅਬੋਹਰ ਦੀਆਂ ਵਿਦਿਆਰਥਣਾਂ ਨੇ ਜ਼ੋਨਲ ਯੁਵਕ ਮੇਲੇ ਵਿਚ ਗੱਡੇ ਝੰਡੇ

ਅਬੋਹਰ, 4 ਨਵੰਬਰ (ਵਿਵੇਕ ਹੂੜੀਆ)-ਸ਼੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਜ਼ੋਨਲ ਯੁਵਕ ਮੇਲੇ ਵਿਚ ਗੋਪੀਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ.

ਅਜੀਤ ਡੈਸਕ 05-11-2026
ਅਬੋਹਰ, 4 ਨਵੰਬਰ (ਵਿਵੇਕ ਹੂੜੀਆ)-ਸ਼੍ਰੀ ਮੁਕਤਸਰ ਸਾਹਿਬ ਵਿਖੇ ਆਯੋਜਿਤ ਜ਼ੋਨਲ ਯੁਵਕ ਮੇਲੇ ਵਿਚ ਗੋਪੀਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਦੀ ਯੋਗ ਅਗਵਾਈ ਅਤੇ ਯੁਵਕ ਭਲਾਈ ਵਿਭਾਗ ਦੇ ਮਾਰਗਦਰਸ਼ਨ ਹੇਠ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਮੱਲ੍ਹਾਂ ਮਾਰੀਆਂ। ਕਾਲਜ ਦੀ ਟੀਮ ਨੇ ਲੋਕ ਨਾਚ ‘ਸੰਮੀ’ ਵਿਚ ਪਹਿਲਾ ਇਨਾਮ ਜਿੱਤਿਆ, ਜਦੋਂ ਕਿ ਵਿਅਕਤੀਗਤ ਤੌਰ ’ਤੇ ਦਿਵਜੋਤ ਨੇ ਪਹਿਲਾ ਅਤੇ ਮਹਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰਿਜ਼ਵੀ ਚੋਪੜਾ ਨੇ ਸਮੂਹ ਗਾਇਣ ਵਿਚ ਦੂਜਾ, ਪੂਜਾ ਰਾਣੀ ਨੇ ਹਿੰਦੀ ਸੁੰਦਰ ਲਿਖਤ ਵਿਚ ਪਹਿਲਾ, ਕਨਿਸ਼ਕਾ ਸਿੰਗਲਾ ਨੇ ਅੰਗਰੇਜ਼ੀ ਕਵਿਤਾ ਲੇਖਣ ਵਿਚ ਦੂਜਾ, ਭਵਿਆ ਵਰਮਾ ਨੇ ਵਾਦ-ਵਿਵਾਦ ਵਿਚ ਤੀਜਾ ਅਤੇ ਮੰਨਤ ਬਤਰਾ ਨੇ ਕਵਿਤਾ ਪਾਠ ਵਿਚ ਤੀਜਾ ਸਥਾਨ ਹਾਸਲ ਕੀਤਾ। ਮਾਈਮ ਮੁਕਾਬਲੇ ਵਿਚ ਕਾਲਜ ਦੀ ਟੀਮ ਨੇ ਤੀਜਾ ਅਤੇ ਖੁਸ਼ਵਿੰਦਰ ਨੇ ਵਿਅਕਤੀਗਤ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾ ਅਤੇ ਰਚਨਾਤਮਿਕ ਮੁਕਾਬਲਿਆਂ ਵਿਚ ਸਾਕਸ਼ੀ ਨੇ ਫ਼ੋਟੋਗਰਾਫੀ ਵਿਚ ਦੂਜਾ, ਪਾਇਲ ਨੇ ਪੋਸਟਰ ਮੇਕਿੰਗ ਵਿਚ ਤੀਜਾ, ਜਾਹਨਵੀ ਨੇ ਕਲੇਅ ਮਾਡਲਿੰਗ ਵਿਚ ਤੀਜਾ ਅਤੇ ਲੋਰੀਆ ਨੇ ‘ਆਨ ਦ ਸਪਾਟ’ ਪੇਂਟਿੰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇੰਸਟਾਲੇਸ਼ਨ ਮੁਕਾਬਲੇ ਵਿਚ ਵੀ ਕਾਲਜ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਰੇਖਾ ਸੂਦ ਹਾਂਡਾ ਨੇ ਜੇਤੂ ਵਿਦਿਆਰਥਣਾਂ ਅਤੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਸਫਲਤਾ ਵਿਚ ਡਾ. ਨੀਰਜ ਮਹਿਤਾ, ਕੋਆਰਡੀਨੇਟਰਾਂ ਅਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ।
ਪਿਛਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਦੇ ਵਿਦਿਆਰਥੀਆਂ ਨੇ ਕੱਢੀ ਵਾਤਾਵਰਨ ਜਾਗਰੂਕਤਾ ਅਤੇ ਨਸ਼ਾ ਵਿਰੋਧੀ ਰੈਲੀ ਅਗਲੀ ਖ਼ਬਰ ਸਰਵਹਿਤਕਾਰੀ ਵਿੱਦਿਆ ਮੰਦਿਰ ਦੇ ਮਹਿਤਾਬ ਨੇ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ’ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।