02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਧਾਰਸ਼ਿਲਾ ਸਕੂਲ ਦੀਆਂ ਅਧਿਆਪਕਾਵਾਂ ਰਾਸ਼ਟਰੀ ਪੱਧਰ ’ਤੇ ਹੋਣਗੀਆਂ ਸਨਮਾਨਿਤ

ਅਬੋਹਰ, 1 ਸਤੰਬਰ (ਵਿਵੇਕ ਹੂੜੀਆ)- ਆਧਾਰਸ਼ਿਲਾ ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਹਿੰਦੀ ਦਿਵਸ ਦੇ ਮੌਕੇ ’ਤੇ ਆਯੋਜਿਤ ਹੋਣ ਵਾਲੇ ਰਾਸ਼ਟਰੀ ਭਾਸ਼ਾ ਉਤਸਵ ‘ਹਿੰਦੀ ਹੈਂ ਹਮ’ ਵਿਚ ਸਕੂਲ ਦੀਆਂ ਅਧਿਆਪਕਾਵਾਂ ਕੁਮਾਰੀ ਪੂਜਾ ਅਤੇ ਕੁਮਾਰੀ ਸ਼ੀਤਲ ਨੂੰ ਸਿੱਖਿਆ ਅਤੇ ਹਿੰਦੀ ਭਾਸ਼ਾ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਰਾਸ਼ਟਰੀ ਪੱਧਰ ’ਤੇ ਸਨਮਾਨਿਤ ਕੀਤਾ ਜਾਵੇਗਾ । ਇਹ ਵੱਕਾਰੀ ਸਮਾਗਮ 14 ਸਤੰਬਰ ਨੂੰ ਪੀ.

ਰਾਸ਼ਟਰੀ ਪੱਧਰ ’ਤੇ ਸਨਮਾਨਿਤ ਹੋਣ ਵਾਲੀਆਂ ਆਧਾਰਸ਼ਿਲਾ ਸਕੂਲ ਦੀਆਂ ਅਧਿਆਪਕਾਵਾਂ ਕੁਮਾਰੀ ਪੂਜਾ ਅਤੇ ਕੁਮਾਰੀ ਸ਼ੀਤਲ। 02-09-2026
ਅਬੋਹਰ, 1 ਸਤੰਬਰ (ਵਿਵੇਕ ਹੂੜੀਆ)- ਆਧਾਰਸ਼ਿਲਾ ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਹਿੰਦੀ ਦਿਵਸ ਦੇ ਮੌਕੇ ’ਤੇ ਆਯੋਜਿਤ ਹੋਣ ਵਾਲੇ ਰਾਸ਼ਟਰੀ ਭਾਸ਼ਾ ਉਤਸਵ ‘ਹਿੰਦੀ ਹੈਂ ਹਮ’ ਵਿਚ ਸਕੂਲ ਦੀਆਂ ਅਧਿਆਪਕਾਵਾਂ ਕੁਮਾਰੀ ਪੂਜਾ ਅਤੇ ਕੁਮਾਰੀ ਸ਼ੀਤਲ ਨੂੰ ਸਿੱਖਿਆ ਅਤੇ ਹਿੰਦੀ ਭਾਸ਼ਾ ਦੇ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਰਾਸ਼ਟਰੀ ਪੱਧਰ ’ਤੇ ਸਨਮਾਨਿਤ ਕੀਤਾ ਜਾਵੇਗਾ । ਇਹ ਵੱਕਾਰੀ ਸਮਾਗਮ 14 ਸਤੰਬਰ ਨੂੰ ਪੀ.ਐੱਚ.ਡੀ.ਚੈਂਬਰ ਆਫ਼ ਕਾਮਰਸ ਨਵੀਂ ਦਿੱਲੀ ਵਿਖੇ ਮਧੂਬਨ ਐਜੂਕੇਸ਼ਨਲ ਬੁੱਕਸ ਅਤੇ ਹਿੰਦੀ ਅਕਾਦਮੀ, ਦਿੱਲੀ ਸਰਕਾਰ ਦੇ ਸਾਂਝੇ ਯਤਨਾਂ ਨਾਲ ਕਰਵਾਇਆ ਜਾ ਰਹਾ ਹੈ । ਇਸ ਸਮਾਗਮ ’ਚ ਦੇਸ਼ ਭਰ ਦੇ ਨਾਮਵਰ ਸਿੱਖਿਆ ਸ਼ਾਸਤਰੀ, ਲੇਖਕ ਅਤੇ ਦਿੱਲੀ ਸਰਕਾਰ ਦੇ ਮੰਤਰੀ ਸ਼ਿਰਕਤ ਕਰਨਗੇ । ਸਕੂਲ ਪ੍ਰਬੰਧਕਾਂ ਨੇ ਦੋਵਾਂ ਅਧਿਆਪਕਾਵਾਂ ਨੂੰ ਵਧਾਈ ਦਿੰਦਿਆਂ ਇਸ ਪ੍ਰਾਪਤੀ ਨੂੰ ਪੂਰੇ ਸਕੂਲ ਲਈ ਪ੍ਰੇਰਨਾ ਸਰੋਤ ਦੱਸਿਆ।
ਪਿਛਲੀ ਖ਼ਬਰ ਸ੍ਰੀ ਰਾਮ ਕੀਰਤਨ ਸਭਾ ਮੰਦਰ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਮਹੋਤਸਵ 4 ਸਤੰਬਰ ਨੂੰ ਅਗਲੀ ਖ਼ਬਰ ਅਬੋਹਰ ਜੂਡੋ ਕੋਚਿੰਗ ਸੈਂਟਰ ਦੇ ਖਿਡਾਰੀਆਂ ਨੇ ਜ਼ਿਲ੍ਹਾ ਸਕੂਲ ਖੇਡਾਂ ’ਚ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।