28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਜੋਗਿੰਦਰਾ ਕਾਨਵੈਂਟ ਸਕੂਲ ਵਿਖੇ ਭਲਕੇ ਹੋਣਗੇ ਏ.ਐੱਸ.ਆਈ.ਐੱਸ.ਸੀ. ਉੱਤਰੀ ਭਾਰਤ ਸਾਹਿਤਕ ਮੁਕਾਬਲੇ

ਫ਼ਿਰੋਜ਼ਸ਼ਾਹ, 27 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਸਿੱਖਿਆ ਦੇ ਖੇਤਰ ’ਚ ਮੋਹਰੀ ਸੰਸਥਾ ਜੋਗਿੰਦਰਾ ਕਾਨਵੈਂਟ ਸਕੂਲ ਵਿਖੇ ਆਉਂਦੀ 29 ਅਗਸਤ ਨੂੰ ਵੱਕਾਰੀ ’ਏ. ਐੱਸ.

ਪ੍ਰਿੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ 28-08-2026
ਫ਼ਿਰੋਜ਼ਸ਼ਾਹ, 27 ਅਗਸਤ (ਸਰਬਜੀਤ ਸਿੰਘ ਧਾਲੀਵਾਲ)-ਸਿੱਖਿਆ ਦੇ ਖੇਤਰ ’ਚ ਮੋਹਰੀ ਸੰਸਥਾ ਜੋਗਿੰਦਰਾ ਕਾਨਵੈਂਟ ਸਕੂਲ ਵਿਖੇ ਆਉਂਦੀ 29 ਅਗਸਤ ਨੂੰ ਵੱਕਾਰੀ ’ਏ.ਐੱਸ.ਆਈ.ਐੱਸ.ਸੀ. ਉੱਤਰ ਖੇਤਰ ਫਾਦਰ ਜਾਰਜ ਹੇਸ ਮੈਮੋਰੀਅਲ ਲਿਟਰੇਰੀ ਕੰਪੀਟੀਸ਼ਨਜ਼ 2026’ (ਸਾਹਿਤਕ ਮੁਕਾਬਲੇ) ਪੂਰੇ ਉਤਸ਼ਾਹ ਨਾਲ ਕਰਵਾਏ ਜਾ ਰਹੇ ਹਨ। ਸਕੂਲ ਦੇ ਪ੍ਰਿੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਹੱਤਵਪੂਰਨ ਸਮਾਗਮ ਵਿਚ ਉੱਤਰੀ ਭਾਰਤ ਭਰ ਦੇ ਸੀ.ਆਈ.ਐੱਸ.ਸੀ.ਈ. ਸਕੂਲਾਂ ਦੇ 11 ਜ਼ੋਨਾਂ ਤੋਂ ਲਗਭਗ 230 ਪ੍ਰਤਿਭਾਸ਼ਾਲੀ ਵਿਦਿਆਰਥੀ ਹਿੱਸਾ ਲੈਣਗੇ। ਇਹ ਸਾਰੇ ਪ੍ਰਤੀਯੋਗੀ ਆਪਣੇ-ਆਪਣੇ ਜ਼ੋਨਾਂ ਦੇ ਜੇਤੂ (ਚੈਂਪੀਅਨ) ਹਨ, ਜੋ ਕਿ ਉੱਤਰੀ ਭਾਰਤ ਦੇ 82 ਪ੍ਰਮੁੱਖ ਆਈ.ਸੀ.ਐੱਸ.ਈ. ਸਕੂਲਾਂ ਦੀ ਨੁਮਾਇੰਦਗੀ ਕਰ ਰਹੇ ਹਨ। ਵਿਦਿਆਰਥੀ ਆਪਣੀ ਪ੍ਰਤਿਭਾ ਦਾ ਲੋਹਾ ਹੇਠ ਲਿਖੇ ਮੁਕਾਬਲਿਆਂ ਵਿਚ ਮਨਵਾਉਣਗੇ ਜਿਨ੍ਹਾਂ ਵਿਚ ਬਹਿਸ, ਭਾਸ਼ਨ, ਰਚਨਾਤਮਿਕ ਲੇਖਣ, ਕਵਿਤਾ ਲੇਖਣ, ਚਿੱਤਰਕਾਰੀ, ਕੁਇਜ਼ ਅਤੇ ਕਹਾਣੀ ਸੁਣਾਉਣਾ ਸ਼ਾਮਿਲ ਹਨ। ਇਹ ਮੁਕਾਬਲੇ ਤਿੰਨ ਵੱਖ-ਵੱਖ ਵਰਗਾਂ ਵਿਚ ਕਰਵਾਏ ਜਾਣਗੇ ਜਿਨ੍ਹਾਂ ਵਿਚ ਸਬ-ਜੂਨੀਅਰ (ਛੇਵੀਂ ਤੋਂ ਅੱਠਵੀਂ ਜਮਾਤ), ਜੂਨੀਅਰ (ਨੌਵੀਂ ਤੋਂ ਦਸਵੀਂ ਜਮਾਤ) ਅਤੇ ਸੀਨੀਅਰ (ਗਿਆਰ੍ਹਵੀਂ ਤੋਂ ਬਾਰ੍ਹਵੀਂ ਜਮਾਤ) ਸ਼ਾਮਲ ਹਨ। ਪ੍ਰਿੰਸੀਪਲ ਧਾਲੀਵਾਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐੱਸ.ਆਈ.ਐੱਸ.ਸੀ. ਉੱਤਰੀ ਖੇਤਰ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਅਤੇ ਵੱਖ-ਵੱਖ ਜ਼ੋਨਾਂ ਦੇ ਕੋਆਰਡੀਨੇਟਰ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਲਈ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ।
ਪਿਛਲੀ ਖ਼ਬਰ ਬੱਸ ਰੇਡ ਦੇ ਮਾਧਿਅਮ ਨਾਲ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਅਗਲੀ ਖ਼ਬਰ ਸ੍ਰੀ ਆਤਮ ਵੱਲਭ ਜੈਨ ਵਿੱਦਿਆ ਮੰਦਰ ਜ਼ੀਰਾ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।