21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਅਤੇ ਹਲਕਾ ਵਿਧਾਇਕ ਨੇ ਸਿੰਚਾਈ ਮੰਤਰੀ ਨੂੰ ਕੀਤਾ ਸਨਮਾਨਿਤ ਲੇਖਕ ਜੱਜ ਸਿੰਘ ਸੰਧੂ ਦੀ ਪਲੇਠੀ ਪੁਸਤਕ ਮਹਿਕਦਾ ਗੁਲਾਬ ਰਿਲੀਜ਼

ਮੰਡੀ ਅਰਨੀਵਾਲਾ, 20 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਸੂਫ਼ੀ ਫ਼ਕੀਰ ਬਾਬਾ ਬੁੱਲ੍ਹੇ ਸ਼ਾਹ ਅਤੇ ਬਾਪੂ ਗੁਲਾਬ ਸਿੰਘ ਸੰਧੂ ਜੀਆਂ ਬੱਗਾ ਦੀਆਂ ਮਿੱਠੀਆਂ ਯਾਦਾਂ ਨੂੰ ਸਮਰਪਿਤ ਪਲੇਠੀ ਪੁਸਤਕ ਮਹਿਕਦਾ ਗੁਲਾਬ ਬਾਬਾ ਬੁੱਲ੍ਹੇ ਸ਼ਾਹ ਜੀ ਦੇ ਸਾਲਾਨਾ ਮੇਲੇ ’ਤੇ ਰਿਲੀਜ਼ ਕੀਤੀ ਜਾ ਰਹੀ ਹੈ। ਬਾਬਾ ਬੁੱਲ੍ਹੇ ਸ਼ਾਹ ਜੀ ਦਾ ਜਨਮ 1680 ਜ਼ਿਲ੍ਹਾ ਲਾਹੌਰ ਪਾਕਿਸਤਾਨ ਲਹਿੰਦੇ ਪੰਜਾਬ ਦੀ ਧਰਤੀ ਪਿੰਡ ਪਾਂਡੋਕੇ ਵਿਚ ਹੋਇਆ।

ਅਜੀਤ ਡੈਸਕ 21-08-2026
ਮੰਡੀ ਅਰਨੀਵਾਲਾ, 20 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਸੂਫ਼ੀ ਫ਼ਕੀਰ ਬਾਬਾ ਬੁੱਲ੍ਹੇ ਸ਼ਾਹ ਅਤੇ ਬਾਪੂ ਗੁਲਾਬ ਸਿੰਘ ਸੰਧੂ ਜੀਆਂ ਬੱਗਾ ਦੀਆਂ ਮਿੱਠੀਆਂ ਯਾਦਾਂ ਨੂੰ ਸਮਰਪਿਤ ਪਲੇਠੀ ਪੁਸਤਕ ਮਹਿਕਦਾ ਗੁਲਾਬ ਬਾਬਾ ਬੁੱਲ੍ਹੇ ਸ਼ਾਹ ਜੀ ਦੇ ਸਾਲਾਨਾ ਮੇਲੇ ’ਤੇ ਰਿਲੀਜ਼ ਕੀਤੀ ਜਾ ਰਹੀ ਹੈ। ਬਾਬਾ ਬੁੱਲ੍ਹੇ ਸ਼ਾਹ ਜੀ ਦਾ ਜਨਮ 1680 ਜ਼ਿਲ੍ਹਾ ਲਾਹੌਰ ਪਾਕਿਸਤਾਨ ਲਹਿੰਦੇ ਪੰਜਾਬ ਦੀ ਧਰਤੀ ਪਿੰਡ ਪਾਂਡੋਕੇ ਵਿਚ ਹੋਇਆ। ਚੜ੍ਹਦੇ ਪੰਜਾਬ ਦੀ ਧਰਤੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਵਾਸੀ ਬਾਪੂ ਗੁਲਾਬ ਸਿੰਘ ਸੰਧੂ ਜੀਆਂ ਬੱਗਾ ਪਿੰਡ ਪਾਂਡੋਕੇ ਜ਼ਿਲ੍ਹਾ ਲਾਹੌਰ ਪਾਕਿਸਤਾਨ ਤੋਂ ਇੱਟ ਲੈ ਕੇ ਆਏ ਤਾਂ ਮੇਲੇ ਦੀ ਪਰੰਪਰਾ ਸ਼ੁਰੂ ਹੋਈ। ਬਾਪੂ ਗੁਲਾਬ ਸਿੰਘ ਸੰਧੂ ਜੀਆਂ ਬੱਗਾ ਦੇ ਪੋਤਰੇ ਲੇਖਕ ਜੱਜ ਸੰਧੂ ਨੇ ਦੱਸਿਆ ਹੈ ਕਿ ਮਹਿਕਦਾ ਗੁਲਾਬ ਪੁਸਤਕ ’ਚ ਇਤਿਹਾਸ ਨੂੰ ਦਰਸਾਇਆ ਗਿਆ ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਪਿੰਡ ਕੰਧਵਾਲਾ ਹਾਜ਼ਰ ਖਾਂ ਬਾਬਾ ਬੁੱਲ੍ਹੇ ਸ਼ਾਹ ਜੀ ਦਾ ਮੇਲਾ ਕਿਵੇਂ ਲੱਗਿਆ। ਇਸ ਕਿਤਾਬ ਰਾਹੀਂ ਬਾਬਾ ਬੁੱਲ੍ਹੇ ਸ਼ਾਹ ਜੀ ਦੀ ਸੂਫ਼ੀ ਵਿਚਾਰਧਾਰਾ ਅਤੇ ਕੰਧਵਾਲਾ ਹਾਜ਼ਰ ਖਾਂ ਵਿਚ ਲੱਗਦੇ ਮੇਲੇ ਦੇ ਇਤਿਹਾਸ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਪਿਛਲੀ ਖ਼ਬਰ ਲੋਕ ਨਾਚ ਮੁਕਾਬਲਿਆਂ ’ਚ ਸਰਕਾਰੀ ਸਕੂਲ ਕੇਰਾ ਖੇੜਾ ਅੱਵਲ ਅਗਲੀ ਖ਼ਬਰ ਰਿਟਾਇਰਡ ਆਫ਼ੀਸਰਜ਼ ਐਸੋਸੀਏਸ਼ਨ ਨੇ ਬੂਟੇ ਲਗਾ ਕੇ ਮਨਾਇਆ ਸਾਥੀਆਂ ਦਾ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।