06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅਭਿਸ਼ੇਕ ਕਾਲਜ ਵਿਖੇ ‘ਡਿਜੀਟਲ ਯੁੱਗ ਵਿਚ ਮਾਨਸਿਕ ਸਿਹਤ’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ

ਅਜੀਤ ਡੈਸਕ 15-07-2026
ਅਬੋਹਰ, 14 ਜੁਲਾਈ (ਵਿਵੇਕ ਹੂੜੀਆ)-ਅਭਿਸ਼ੇਕ ਕਾਲਜ ਅਬੋਹਰ ਦੇ ਨਰਸਿੰਗ ਵਿਭਾਗ ਵਲੋਂ “ਡਿਜੀਟਲ ਯੁੱਗ ਵਿਚ ਮਾਨਸਿਕ ਸਿਹਤ” ਵਿਸ਼ੇ ’ਤੇ ਇਕ ਰਾਸ਼ਟਰੀ ਵਰਕਸ਼ਾਪ ਲਗਾਈ ਗਈ। ਇਸ ਪ੍ਰੋਗਰਾਮ ਵਿਚ ਵੀ-ਕੇਅਰ ਮਲਟੀ ਸਪੈਸ਼ਲਿਟੀ ਹਸਪਤਾਲ ਅਬੋਹਰ ਦੇ ਐਮ.ਐੱਸ. ਅਤੇ ਇਨਫਰਟਿਲਿਟੀ ਸਪੈਸ਼ਲਿਸਟ ਡਾ. ਸੁਪਰੀਆ ਪੂਨੀਆ ਚੌਧਰੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ । ਆਪਣੇ ਸੰਬੋਧਨ ਦੌਰਾਨ ਡਾ. ਸੁਪਰੀਆ ਪੂਨੀਆ ਚੌਧਰੀ ਨੇ ਦੱਸਿਆ ਕਿ ਅੱਜ ਦੇ ਦੌਰ ਵਿਚ ਮੋਬਾਈਲ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਮਾਨਸਿਕ ਸਿਹਤ ’ਤੇ ਮਾੜਾ ਅਸਰ ਪਾ ਰਹੀ ਹੈ। ਉਨ੍ਹਾਂ ਨੇ ਤਣਾਅ, ਚਿੰਤਾ, ਨੀਂਦ ਦੀ ਕਮੀ ਅਤੇ ਡਿਜੀਟਲ ਅਡਿਕਸ਼ਨ ਵਰਗੀਆਂ ਗੰਭੀਰ ਸਮੱਸਿਆਵਾਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ। ਇਨ੍ਹਾਂ ਚੁਨੌਤੀਆਂ ਤੋਂ ਬਚਣ ਲਈ ਉਨ੍ਹਾਂ ਨੇ ਹਾਜ਼ਰੀਨ ਨੂੰ ਸਕਰੀਨ ਟਾਈਮ ਘਟਾਉਣ, ਪਰਿਵਾਰ ਨਾਲ ਸਮਾਂ ਬਿਤਾਉਣ, ਨਿਯਮਿਤ ਕਸਰਤ ਕਰਨ ਅਤੇ ਹਾਂ-ਪੱਖੀ ਸੋਚ ਅਪਣਾਉਣ ਦੀ ਸਲਾਹ ਦਿੱਤੀ। ਇਸ ਰਾਸ਼ਟਰੀ ਵਰਕਸ਼ਾਪ ਵਿਚ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਸਿਹਤ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਸੈਸ਼ਨ ਦੇ ਅੰਤ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਕਈ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਮੁੱਖ ਬੁਲਾਰੇ ਵਲੋਂ ਬਹੁਤ ਹੀ ਸਰਲ ਤਰੀਕੇ ਨਾਲ ਜਵਾਬ ਦਿੱਤੇ ਗਏ। ਕਾਲਜ ਦੀ ਚੇਅਰਪਰਸਨ ਡਾ.ਸ਼ਕੁੰਤਲਾ ਮਿੱਢਾ, ਡਾਇਰੈਕਟਰ ਰਮਣੀਕ ਮਿੱਢਾ ਅਤੇ ਪ੍ਰਿੰਸੀਪਲ ਡਾ.ਰਾਜਵੀਰ ਕੌਰ ਨੇ ਇਸ ਸਫਲ ਆਯੋਜਨ ਲਈ ਨਰਸਿੰਗ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਦੇ ਹਨ ਅਤੇ ਡਿਜੀਟਲ ਜ਼ਿੰਦਗੀ ਵਿਚ ਸੰਤੁਲਨ ਬਣਾਈ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਪ੍ਰੋਗਰਾਮ ਦੇ ਅੰਤ ਵਿਚ ਡਾਇਰੈਕਟਰ ਰਮਣੀਕ ਮਿੱਢਾ ਨੇ ਮੁੱਖ ਬੁਲਾਰੇ ਡਾ. ਸੁਪਰੀਆ ਪੂਨੀਆ ਚੌਧਰੀ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਇੱਕ ਤੰਦਰੁਸਤ ਅਤੇ ਸਕਾਰਾਤਮਿਕ ਜੀਵਨ ਸ਼ੈਲੀ ਅਪਣਾਉਣ ਦਾ ਸੁਨੇਹਾ ਦਿੱਤਾ।
ਪਿਛਲੀ ਖ਼ਬਰ ਲਾਇਨਜ਼ ਕਲੱਬ ਸ੍ਰੀਗੰਗਾਨਗਰ ਦੇ ਸਹੁੰ ਚੁੱਕ ਸਮਾਗਮ ‘ਲਕਸ਼ਿਤ’ ਵਿਚ ਨਵੀਂ ਕਾਰਜਕਾਰਨੀ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ-ਵਧੀਕ ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।