06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ’ਚ ਹੀ ਭੇਦਭਾਵ-ਬਬਲ ਬੁੱਟਰ

ਅਜੀਤ ਡੈਸਕ 27-06-2026
ਅਬੋਹਰ, 26 ਜੂਨ (ਸੁਖਜੀਤ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਦੇ ਅਬੋਹਰ ਸਰਕਲ ਪ੍ਰਧਾਨ ਬਬਲ ਬੁੱਟਰ ਨੇ ਪੰਜਾਬ ਸਰਕਾਰ ਦੀ ਮਾਂ ਧੀ ਸਤਿਕਾਰ ਯੋਜਨਾ ਦੇ ਫਾਰਮ ਭਰਵਾਉਣ ਨੂੰ ਲੈ ਕੇ ਭੇਦਭਾਵ ਦਾ ਦੋਸ਼ ਲਗਾਇਆ ਹੈ। ਬੁੱਟਰ ਨੇ ਦੱਸਿਆ ਕਿ ਫਾਰਮ ਭਰਵਾਉਣ ਲਈ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਨੂੰ ਪ੍ਰਤੀ ਫਾਰਮ 25 ਰੁਪਏ ਦਿੱਤੇ ਜਾ ਰਹੇ ਹਨ, ਜਦਕਿ ਸਖੀ ਸਹੇਲੀ ਨਾਮ ਹੇਠ ਕੰਮ ਕਰ ਰਹੀਆਂ ਆਮ ਆਦਮੀ ਪਾਰਟੀ ਦੀਆਂ ਵਲੰਟੀਅਰਾਂ ਨੂੰ ਪ੍ਰਤੀ ਫਾਰਮ 100 ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਆਪਣੀਆਂ ਵਲੰਟੀਅਰਾਂ ਨੂੰ 100 ਰੁਪਏ ਪ੍ਰਤੀ ਫਾਰਮ ਦੇਵੇ, ਪਰ ਆਂਗਣਵਾੜੀ ਵਰਕਰਾਂ ਨੂੰ ਵੀ ਇਹੋ ਜਿਹੀ ਰਕਮ ਦਿੱਤੀ ਜਾਣੀ ਚਾਹੀਦੀ ਹੈ। ਬਬਲ ਬੁੱਟਰ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਰਾਜ-ਧਰਮ ਦੀ ਪਾਲਨਾ ਕਰਨੀ ਚਾਹੀਦੀ ਹੈ, ਜਿਸ ਅਧੀਨ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾ ਸਕਦਾ।
ਪਿਛਲੀ ਖ਼ਬਰ ‘ਬ੍ਰਾਈਟ ਮਾਈਂਡਜ਼ ਪੰਜਾਬ’ ਤਹਿਤ ਹੋਣਹਾਰ ਵਿਦਿਆਰਥੀਆਂ ਦਾ ਤਰਨ ਤਾਰਨ ਵਿਖੇ ਹੋਇਆ ਸਨਮਾਨ ਅਗਲੀ ਖ਼ਬਰ ਵਪਾਰ ਮੰਡਲ ਫ਼ਾਜ਼ਿਲਕਾ ਦੇ ਨੁਮਾਇੰਦਿਆਂ ਨੇ ਐੱਸ.ਐੱਸ.ਪੀ.ਨਾਲ ਕੀਤੀ ਮੁਲਾਕਾਤ, ਸ਼ਹਿਰ ਦੀਆਂ ਸਮੱਸਿਆਵਾਂ ’ਤੇ ਹੋਈ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।