06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਨਾਲ ਅਭਿਸ਼ੇਕ ਕਾਲਜ ਦੇ ਨਵੇਂ ਸਿੱਖਿਆ ਸ਼ੈਸ਼ਨ ਦੀ ਸ਼ੁਰੂਆਤ

ਅਬੋਹਰ, 5 ਅਗਸਤ (ਵਿਵੇਕ ਹੂੜੀਆ)-ਅਭਿਸ਼ੇਕ ਕਾਲਜ ਅਬੋਹਰ ਵਿਖੇ ਨਵੇਂ ਸਿੱਖਿਆ ਸ਼ੈਸ਼ਨ 2026 ਦੀ ਸ਼ੁਰੂਆਤ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਅਧਿਆਤਮਿਕ ਵਾਤਾਵਰਨ ਨਾਲ ਹੋਈ। ਸੰਸਥਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਵੇਂ ਸ਼ੈਸ਼ਨ ਦੇ ਆਗਾਜ਼ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ।

ਅਜੀਤ ਡੈਸਕ 06-08-2026
ਅਬੋਹਰ, 5 ਅਗਸਤ (ਵਿਵੇਕ ਹੂੜੀਆ)-ਅਭਿਸ਼ੇਕ ਕਾਲਜ ਅਬੋਹਰ ਵਿਖੇ ਨਵੇਂ ਸਿੱਖਿਆ ਸ਼ੈਸ਼ਨ 2026 ਦੀ ਸ਼ੁਰੂਆਤ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਅਧਿਆਤਮਿਕ ਵਾਤਾਵਰਨ ਨਾਲ ਹੋਈ। ਸੰਸਥਾ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਵੇਂ ਸ਼ੈਸ਼ਨ ਦੇ ਆਗਾਜ਼ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਵਨ ਪਾਠ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਪੂਰਾ ਕਾਲਜ ਕੰਪਲੈਕਸ ਗੁਰਬਾਣੀ ਦੇ ਮਧੁਰ ਕੀਰਤਨ ਅਤੇ ਅਰਦਾਸ ਦੀਆਂ ਪਵਿੱਤਰ ਧੁਨਾਂ ਨਾਲ ਗੂੰਜ ਉੱਠਿਆ। ਇਸ ਆਯੋਜਨ ਦਾ ਮੁੱਖ ਮਨੋਰਥ ਵਿਦਿਆਰਥੀਆਂ ਦੇ ਉੱਜਵਲ ਭਵਿੱਖ, ਉੱਚ-ਪੱਧਰੀ ਸਿੱਖਿਆ ਅਤੇ ਸੰਸਥਾ ਦੀ ਨਿਰੰਤਰ ਤਰੱਕੀ ਲਈ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕਰਨਾ ਸੀ । ਕਾਲਜ ਦੀ ਚੇਅਰਪਰਸਨ ਡਾ. ਸ਼ਕੁੰਤਲਾ ਮਿੱਢਾ, ਡਾਇਰੈਕਟਰ ਰਮਣੀਕ ਮਿੱਢਾ ਅਤੇ ਸੰਜੀਵ ਮਿੱਢਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪ੍ਰਿੰਸੀਪਲ ਡਾ. ਰਾਜਵੀਰ ਕੌਰ ਨੇ ਨਵੇਂ ਸ਼ੈਸ਼ਨ ਵਿਚ ਦਾਖ਼ਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਲਗਨ, ਇਮਾਨਦਾਰੀ ਤੇ ਨੈਤਿਕ ਕਦਰਾਂ-ਕੀਮਤਾਂ ਦੇ ਨਾਲ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਕਾਲਜ ਦੇ ਅਧਿਆਪਕ ਵਰਗ ਦਾ ਵਿਸ਼ੇਸ਼ ਯੋਗਦਾਨ ਰਿਹਾ। ਫੈਕਲਟੀ ਮੈਂਬਰਾਂ ਵਿਚ ਸ਼੍ਰੀਮਤੀ ਪ੍ਰਿਅੰਕਾ, ਸ਼੍ਰੀਮਤੀ ਰਜਨੀ, ਸ਼੍ਰੀ ਸੰਦੀਪ ਸਿੰਘ, ਸ਼੍ਰੀਮਤੀ ਸੰਜੋਲੀ, ਸ਼੍ਰੀਮਤੀ ਗੁਣੀਤ, ਸ਼੍ਰੀਮਤੀ ਆਰੂਸ਼ੀ, ਸ਼੍ਰੀਮਤੀ ਮਹਿਕ, ਸ਼੍ਰੀਮਤੀ ਸ਼ਰੂਤੀ, ਸ਼੍ਰੀਮਤੀ ਆਂਚਲ, ਸ਼੍ਰੀਮਤੀ ਸਿਮਰਨ, ਸ਼੍ਰੀ ਦੀਪਕ, ਸ਼੍ਰੀਮਤੀ ਮੋਨਿਕਾ ਅਤੇ ਸ਼੍ਰੀ ਅਮਿਤ ਆਦਿ ਨੇ ਆਪਣੀ ਹਾਜ਼ਰੀ ਭਰੀ।
ਪਿਛਲੀ ਖ਼ਬਰ ਸੀ.ਐਚ.ਸੀ. ਖੂਈਖੇੜਾ ਵਿਖੇ ਗਰਭਵਤੀ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਕੇਰਾਖੇੜਾ ਸਕੂਲ ’ਚ ਈਕੋ ਕਲੱਬ ਤਹਿਤ ਕੈਚ ਦਾ ਰੇਨ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।