15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅਸਮਾਨ ਵਿੱਚ ਛਾਏ ਬੱਦਲਾਂ ਨੇ ਅੰਨਦਾਤੇ ਦੀ ਚਿੰਤਾ ਵਧਾਈ-ਯਾਦਵਿੰਦਰ ਬੂਰੜ

ਪੱਕ ਕੇ ਕੱਟਣ ਲਈ ਬਿਲਕੁਲ ਤਿਆਰ ਖੜ੍ਹੀ ਮੀਂਹ ਅਤੇ ਤੇਜ਼ ਹਵਾਵਾਂ ਨਾਲ ਧਰਤੀ 'ਤੇ ਵਿਛੀ ਹੋਈ ਕਣਕ ਦੀ ਫ਼ਸਲ | ਤਸਵੀਰ: ਬਲਵਿੰਦਰ ਸਿੰਘ ਥਿੰਦ <br/> 05-04-2026
ਖਨੌਰੀ, 4 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਇਲਾਕੇ ਵਿੱਚ ਅਸਮਾਨ ਵਿੱਚ ਛਾਏ ਕਾਲੇ ਬੱਦਲ ਅਤੇ ਤੇਜ ਹਵਾਵਾਂ ਦੇ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਿੱਚ ਵਾਧਾ ਕਰ ਦਿੱਤਾ ਹੈ | ਇਸ ਸਬੰਧੀ ਬੀ.ਕੇ.ਯੂ ਏਕਤਾ, ਆਜ਼ਾਦ ਦੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਮੌਸਮ ਬਣਿਆ ਹੋਇਆ ਹੈ ਅਗਰ ਆਉਣ ਵਾਲੇ ਦਿਨਾਂ ਵਿੱਚ ਵੀ ਤੇਜ਼ ਹਵਾਵਾਂ ਜਾਂ ਬੇ ਮੌਸਮੀ ਬਰਸਾਤ ਹੁੰਦੀ ਹੈ ਤਾਂ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਖੇਤਾਂ ਵਿੱਚ ਖੜੀ ਕਣਕ ਦੀ ਫ਼ਸਲ ਪੂਰੀ ਤਰਾਂ ਪੱਕ ਕੇ ਤਿਆਰ ਹੋਣ ਦੇ ਕੰਢੇ ਪਹੁੰਚ ਚੁੱਕੀ ਹੈ | ਕਿਸਾਨਾਂ ਨੇ ਇਸ ਫ਼ਸਲ ਨੂੰ ਪੁੱਤਾ ਵਾਂਗ ਪਾਲਿਆ ਹੈ ਅਤੇ ਹੁਣ ਵਾਢੀ ਤੋਂ ਠੀਕ ਪਹਿਲਾਂ ਮੌਸਮ ਅਚਾਨਕ ਖ਼ਰਾਬ ਹੋਣਾ ਉਨ੍ਹਾਂ ਕਿਸਾਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਸਕਦਾ ਹੈ | ਬੂਰੜ ਨੇ ਦੱਸਿਆ ਕਿ ਜੇਕਰ ਤੇਜ ਹਵਾਵਾਂ ਚੱਲਦੀਆਂ ਹਨ ਜਾਂ ਮੀਹ ਪੈਂਦਾ ਹੈ ਤਾਂ ਕਣਕ ਦੀ ਫ਼ਸਲ ਤਹਿਸ ਨਹਿਸ ਹੋ ਸਕਦੀ ਹੈ | ਜਿਸ ਨਾਲ ਪੈਦਾਵਾਰ ਅਤੇ ਗੁਣਵੰਤਾ ਦੋਵਾਂ ਤੇ ਮਾੜਾ ਅਸਰ ਪਵੇਗਾ | ਯਾਦਵਿੰਦਰ ਨੇ ਇਹ ਵੀ ਕਿਹਾ ਕਿ ਸਿਰਫ਼ ਕਣਕ ਹੀ ਨਹੀਂ ਸਗੋਂ ਮੌਸਮੀ ਸਬਜ਼ੀਆਂ ਅਤੇ ਹੋਰ ਫ਼ਸਲਾਂ ਵੀ ਇਸ ਬਦਲਦੇ ਦੇ ਮੌਸਮ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ | ਖ਼ਾਸ ਕਰ ਕੇ ਖੀਰਾ, ਖ਼ਰਬੂਜ਼ਾ, ਕੱਕੜੀ ਅਤੇ ਘੀਆ ਕੱਦੂ, ਚੋਲੇ, ਚੱਪਣ ਕੱਦੂ, ਟਿੱਡੇ, ਭਿੰਡੀ, ਵਰਗੀਆਂ ਸਬਜ਼ੀਆਂ ਨੂੰ ਬੇਮੌਸਮੀ ਬਰਸਾਤ ਅਤੇ ਤੇਜ ਹਵਾਵਾਂ ਨਾਲ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਹੈ | ਬੂਰੜ ਨੇ ਕਿਹਾ ਕਿ ਇਹ ਸਾਰੀਆਂ ਫ਼ਸਲਾਂ ਕਿਸਾਨਾਂ ਲਈ ਆਮਦਨ ਦਾ ਵੱਡਾ ਸਾਧਨ ਹੁੰਦੀਆਂ ਹਨ | ਅਤੇ ਜੇ ਮੌਸਮ ਨੇ ਸਾਥ ਨਾ ਦਿੱਤਾ ਤਾਂ ਕਿਸਾਨਾਂ ਦੇ ਆਰਥਿਕ ਹਾਲਤ ਹੋਰ ਵੀ ਕਮਜ਼ੋਰ ਹੋ ਸਕਦੀ ਹੈ | ਅੰਤ ਵਿੱਚ ਯਾਦਵਿੰਦਰ ਸਿੰਘ ਨੇ ਕਿਹਾ ਕਿਸਾਨ ਪਹਿਲਾਂ ਹੀ ਵਧ ਰਹੀ ਮਹਿੰਗਾਈ ਖੇਤੀਬਾੜੀ ਦੇ ਵਧਦੇ ਖ਼ਰਚਿਆਂ ਅਤੇ ਮੰਡੀ ਸਬੰਧੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਜੇਕਰ ਕੁਦਰਤ ਵੀ ਸਾਥ ਨਾ ਦੇਵੇ ਤਾਂ ਅੰਨਦਾਤਾ ਲਈ ਹਾਲਾਤ ਹੋਰ ਵੀ ਮੁਸ਼ਕਿਲ ਹੋ ਜਾਂਦੇ ਹਨ |
ਪਿਛਲੀ ਖ਼ਬਰ ਕੁੱਟਮਾਰ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ 'ਚ 3 ਲੋਕ ਨਾਮਜ਼ਦ ਅਗਲੀ ਖ਼ਬਰ ਕਣਕ ਦੀ ਵਾਢੀ ਹੋਈ ਸ਼ੁਰੂ, ਖ਼ਰਾਬ ਮੌਸਮ ਨੇ ਕਿਸਾਨਾਂ ਨੂੰ ਪਾਈ ਚਿੰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।