15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਣਕ ਦੀ ਵਾਢੀ ਹੋਈ ਸ਼ੁਰੂ, ਖ਼ਰਾਬ ਮੌਸਮ ਨੇ ਕਿਸਾਨਾਂ ਨੂੰ ਪਾਈ ਚਿੰਤਾ

ਅਜੀਤ ਡੈਸਕ 05-04-2026
ਭਵਾਨੀਗੜ੍ਹ, 4 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਹਰ ਰੋਜ਼ ਮੌਸਮ ਦੀ ਖ਼ਰਾਬੀ 'ਤੇ ਚੱਲਦਿਆਂ ਚਿੰਤਾ 'ਤੇ ਪਏ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ | ਪਿੰਡ ਨਾਗਰਾ ਵਿਖੇ ਕਣਕ ਦੀ ਕਟਾਈ ਹੱਥਾਂ ਨਾਲ ਕਰਦੇ ਕਿਸਾਨ ਦਰਬਾਰਾ ਸਿੰਘ, ਕੁਲਜੀਤ ਸਿੰਘ ਨਾਗਰਾ, ਜਸਪਾਲ ਸਿੰਘ ਘਰਾਚੋਂ ਨੇ ਦੱਸਿਆ ਕਿ ਹਰ ਦਿਨ ਮੌਸਮ ਖ਼ਰਾਬ ਹੋਣ ਅਤੇ ਰੋਜ਼ ਮੀਂਹ ਪੈਣ ਦੇ ਆਸਾਰਾਂ ਨੂੰ ਲੈ ਕੇ ਕਿਸਾਨਾਂ ਵਿਚ ਚਿੰਤਾ ਪਈ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਅੱਜ ਅਸੀਂ ਕਣਕ ਦੀ ਵਾਢੀ ਹੱਥਾਂ ਨਾਲ ਇਸ ਲਈ ਕਰ ਰਹੇ ਹਾਂ ਤਾਂ ਕਿ ਕਣਕ ਕੱਟਣ ਸਮੇਂ ਜੇਕਰ ਕਣਕ ਕੋਈ ਸਿਲ ਰਹੀ ਤਾਂ ਕਣਕ ਕੱਢਣ ਤੋਂ ਪਹਿਲਾਂ ਕਣਕ ਸੁੱਕ ਜਾਵੇਗੀ | ਇਸ ਸਬੰਧੀ ਕਈ ਹੋਰ ਕਿਸਾਨਾਂ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਭਾਵੇਂ ਆਪਣੇ ਇਲਾਕੇ ਵਿਚ ਹਲਕੀ ਬਾਰਸ਼ ਹੋਣ ਕਾਰਨ ਕਣਕ ਦਾ ਕੋਈ ਨੁਕਸਾਨ ਨਹੀਂ ਹੋਇਆ, ਪਰ ਹਰ ਕਿਸਾਨ ਕਣਕ ਨੂੰ ਲੈ ਕੇ ਚਿੰਤਾ 'ਚ ਪੈਂਦਿਆਂ ਜਲਦੀ ਕਟਾਈ ਕਰਨ ਦੀ ਤਿਆਰੀ ਕਰ ਰਿਹਾ ਹੈ |
ਪਿਛਲੀ ਖ਼ਬਰ ਅਸਮਾਨ ਵਿੱਚ ਛਾਏ ਬੱਦਲਾਂ ਨੇ ਅੰਨਦਾਤੇ ਦੀ ਚਿੰਤਾ ਵਧਾਈ-ਯਾਦਵਿੰਦਰ ਬੂਰੜ ਅਗਲੀ ਖ਼ਬਰ ਨਿਰਮਲ ਆਸ਼ਰਮ ਜੰਡਾਲੀ ਖ਼ੁਰਦ ਵਿਖੇ 21ਵੇਂ ਮਹਾਨ ਸਾਲਾਨਾ ਸਮਾਗਮ ਦੌਰਾਨ 54 ਪ੍ਰਾਣੀਆਂ ਨੇ ਅੰਮਿ੍ਤ ਛਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।