15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕੁੱਟਮਾਰ ਅਤੇ ਗਾਲੀ-ਗਲੋਚ ਕਰਨ ਦੇ ਦੋਸ਼ 'ਚ 3 ਲੋਕ ਨਾਮਜ਼ਦ

ਅਜੀਤ ਡੈਸਕ 05-04-2026
ਜਲਾਲਾਬਾਦ, 4 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵਲੋਂ ਭਾਈ ਮਤੀ ਦਾਸ ਕਾਲੋਨੀ ਜਲਾਲਾਬਾਦ ਵਿਖੇ ਹੋਈ ਲੜਾਈ ਦੇ ਸਬੰਧ ਵਿਚ 3 ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਦੇਵ ਰਾਜ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਰਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਾਈ ਮਤੀ ਦਾਸ ਕਾਲੋਨੀ ਜਲਾਲਾਬਾਦ ਵਲੋਂ ਪੁਲਿਸ ਕੋਲ ਕਮਲਪ੍ਰੀਤ ਕੌਰ ਪਤਨੀ ਭੁਪਿੰਦਰ ਸਿੰਘ, ਜਸ਼ਨਪ੍ਰੀਤ ਕੌਰ ਪੁੱਤਰੀ ਕੁਲਵੰਤ ਸਿੰਘ ਅਤੇ ਰੋਮਨ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਭਾਈ ਮਤੀ ਦਾਸ ਕਾਲੋਨੀ ਜਲਾਲਾਬਾਦ ਦੇ ਖ਼ਿਲਾਫ਼ ਆਪਣੇ ਬਿਆਨ ਦਰਜ ਕਰਵਾਏ ਗਏ ਹਨ ਕਿ ਮਿਤੀ 25-03-2026 ਨੂੰ ਦੇਰ ਸ਼ਾਮ ਕਰੀਬ 4.30 ਵਜੇ ਹੋਵੇਗਾ | ਉਹ (ਸ਼ਿਕਾਇਤਕਰਤਾ ਸੁਰਜੀਤ ਸਿੰਘ) ਆਪਣੇ ਘਰ ਵਿਚ ਹਾਜ਼ਰ ਸੀ ਤਾਂ ਕਮਲਪ੍ਰੀਤ ਕੌਰ ਵਗ਼ੈਰਾ ਨੇ ਉਸ ਦੇ ਘਰ ਦੇ ਬਾਹਰ ਆ ਕੇ ਸੁਰਜੀਤ ਸਿੰਘ ਦੀ ਕੁੱਟਮਾਰ ਕਰਕੇ ਗਾਲ਼ੀ ਗਲੋਚ ਕੀਤਾ ਗਿਆ ਹੈ | ਜਿਸ 'ਤੇ ਪੁਲਿਸ ਵਲੋਂ ਸ਼ਿਕਾਇਤਕਰਤਾ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਮਲਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਅਤੇ ਰੋਮਨ ਸਿੰਘ ਦੇ ਖ਼ਿਲਾਫ਼ ਮੁਕੱਦਮਾ ਨੰਬਰ 58 ਮਿਤੀ 3 ਅਪ੍ਰੈਲ 2026 ਨੂੰ ਧਾਰਾ 118(1),115(2), 3(5) ਬੀ.ਐਨ.ਐਸ. ਤਹਿਤ ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਹੈਰੋਇਨ ਦਾ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਅਸਮਾਨ ਵਿੱਚ ਛਾਏ ਬੱਦਲਾਂ ਨੇ ਅੰਨਦਾਤੇ ਦੀ ਚਿੰਤਾ ਵਧਾਈ-ਯਾਦਵਿੰਦਰ ਬੂਰੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।