ਮੰਡੀ ਅਰਨੀਵਾਲਾ,31 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-31 ਮਾਰਚ ਕਰਕੇ ਸ਼ਰਾਬ ਦੇ ਠੇਕਿਆਂ 'ਤੇ ਵੱਡੀਆਂ ਭੀੜਾਂ ਨਜ਼ਰ ਆਈਆਂ, ਇਸ ਦਾ ਲੋਕਾਂ ਨੇ ਖ਼ੂਬ ਫ਼ਾਇਦਾ ਉਠਾਇਆ | ਬਹੁਤੇ ਲੋਕਾਂ ਨੇ ਦੱਸਿਆ ਕਿ ਪਿਛਲੇ ਸਮਿਆਂ ਦੇ ਵਿਚ ਉਨ੍ਹਾਂ ਨੂੰ ਇਸ ਦਿਨ ਦੀ ਜ਼ਿਆਦਾ ਉਡੀਕ ਰਹਿੰਦੀ ਸੀ ਪਰ ਇਹ ਵਾਰ ਦਾਰੂ ਦੇ ਰੇਟਾਂ ਵਿਚ ਬਹੁਤਾ ਫ਼ਰਕ ਨਹੀਂ ਪਿਆ | ਜਿਸ ਕਰਕੇ ਉਨ੍ਹਾਂ ਲਈ ਇਸ ਦਿਨ ਜਿਸ ਤਰ੍ਹਾਂ ਉਨ੍ਹਾਂ ਵਲੋਂ ਇੰਤਜ਼ਾਰ ਕੀਤਾ ਗਿਆ ਸੀ, ਉਵੇਂ ਕੁੱਝ ਚੰਗਾ ਨਹੀਂ ਹੋਇਆ | ਇਸੇ ਤਰ੍ਹਾਂ ਕਈਆਂ ਨੇ ਦੱਸਿਆ ਕਿ 31 ਮਾਰਚ ਨੂੰ ਸਸਤੀ ਵਿਕਣ ਵਾਲੀ ਦਾਰੂ ਕੁਆਲਿਟੀ ਪੱਖੋਂ ਚੰਗੀ ਨਹੀਂ ਹੋ ਸਕਦੀ | ਕਈਆਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੇ ਦਾਰੂ ਪੀਣੀ ਹੈ ਉਨ੍ਹਾਂ ਲਈ 31 ਮਾਰਚ ਜਾਂ ਦੂਜੇ ਦਿਨ ਆਮ ਵਰਗੇ ਹੀ ਹਨ | ਇਸ ਕਰਕੇ 31 ਨਾਲੋਂ ਲੋਕ ਰੋਜ਼ਾਨਾ ਦਾਰੂ ਲੈ ਕੇ ਪੀਣ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ |