16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਉਦੇ ਕੰਬੋਜ ਨੇ ਬੈਂਕਾਕ ਵਿਖੇ ਏਸ਼ੀਆ ਕੱਪ 'ਚ ਜਿੱਤਿਆ ਸੋਨ ਤਗਮਾ

ਅਜੀਤ ਡੈਸਕ 31-03-2026
ਬੱਲੂਆਣਾ, 30 ਮਾਰਚ (ਜਸਮੇਲ ਸਿੰਘ ਢਿੱਲੋਂ)-ਉਦੇ ਕੰਬੋਜ ਪੁੱਤਰ ਮਨਜੀਤ ਸਿੰਘ ਬੱਲੂਆਣਾ ਨੇ ਬੈਂਕਾਕ ਵਿਖੇ ਤੀਰ ਅੰਦਾਜ਼ੀ ਦੇ ਏਸ਼ੀਆ ਕੱਪ ਵਿਚ ਭਾਰਤੀ ਟੀਮ ਵਲੋਂ ਭਾਗ ਲਿਆ ਸੀ | ਤੀਰ ਅੰਦਾਜ਼ੀ ਦੇ ਕੰਪਾਉਂਡ ਈਵੈਂਟ ਵਿਚ ਇੰਡਵਿਜ਼ੁਅਲ ਤੌਰ 'ਤੇ ਖੇਡਦੇ ਹੋਏ ਫਾਈਨਲ ਮੈਚ ਵਿਚ ਸੋਨ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਪਾਇਆ | ਟੀਮ ਈਵੈਂਟ ਵਿਚ ਆਪਣੇ ਸਾਥੀਆਂ ਰਜਤ, ਰਿਸ਼ਵ, ਜਾਵਰਕਰ ਨਾਲ ਮਿਲ ਕੇ ਕਾਂਸੇ ਦਾ ਤਗਮਾ ਜਿੱਤਿਆ | ਇਹ ਮੈਡਲ ਜਿੱਤ ਕੇ ਊਦੇ ਕੰਬੋਜ ਨੇ ਜਿੱਥੇ ਭਾਰਤ, ਪੰਜਾਬ ਅਤੇ ਬੱਲੂਆਣਾ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਹੀ ਉਸ ਨੇ ਮਾਪਿਆਂ, ਆਪਣੇ ਕੋਚ ਅਤੇ ਇਲਾਕਾ ਨਿਵਾਸੀਆਂ ਦਾ ਮਾਣ ਸਨਮਾਨ ਵਧਾਇਆ | ਜ਼ਿਕਰਯੋਗ ਹੈ ਕਿ ਉਦੇ ਕੰਬੋਜ ਪਿਛਲੇ 6 ਸਾਲਾਂ ਤੋਂ ਮਾਲਵਾ ਆਰਚਰੀ ਅਕੈਡਮੀ ਗਿੱਦੜਬਾਹਾ ਵਿਖੇ ਕੋਚ ਅਮਰਿੰਦਰ ਸਿੰਘ ਅਤੇ ਡਾ. ਨਿਸ਼ਾ ਤੋਮਰ ਦੀ ਅਗਵਾਈ ਵਿਚ ਟਰੇਨਿੰਗ ਕਰ ਰਿਹਾ ਹੈ | ਕੋਚ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਦੇ ਕੰਬੋਜ ਇਕ ਮਿਹਨਤੀ ਅਤੇ ਹੋਣਹਾਰ ਵਿਅਕਤੀ ਹੈ ਅਤੇ ਉਹ ਪਹਿਲਾਂ ਵੀ ਕਈ ਰਾਸ਼ਟਰੀ 'ਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤ ਚੁੱਕਿਆ ਹੈ | ਉਦੇ ਕੰਬੋਜ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਦੇ ਕੰਬੋਜ ਦੀ ਇਸ ਵੱਡੀ ਜਿੱਤ ਦਾ ਸਿਹਰਾ ਮਾਲਵਾ ਅਕੈਡਮੀ ਗਿੱਦੜਬਾਹਾ ਦੀ ਪੂਰੀ ਟੀਮ ਨੂੰ ਜਾਂਦਾ ਹੈ |
ਪਿਛਲੀ ਖ਼ਬਰ ਅਰੋੜਾ ਵਿਕਾਸ ਮੰਚ ਨੇ 3 ਲੜਕੀਆਂ ਦੇ ਵਿਆਹ 'ਚ ਦਿੱਤਾ ਸਹਿਯੋਗ ਅਗਲੀ ਖ਼ਬਰ ਸਿਹਤ ਚੈੱਕਅਪ ਰਿਪੋਰਟ ਨੂੰ ਲੈ ਕੇ ਹੋਏ ਕਈ ਖ਼ੁਲਾਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।