ਬੂਟਾ ਸਿੰਘ ਵਿਰਕ ਨੇ ਮਾਸਟਰ ਅਥਲੀਟ ਖੇਡਾਂ ਵਿਚ ਜਿੱਤੇ 2 ਕਾਂਸੀ ਦੇ ਤਗਮੇ
ਅਬੋਹਰ, 15 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਫ਼ਿਰੋਜ਼ਪੁਰ ਵਿਖੇ ਕਰਵਾਈਆਂ ਗਈਆਂ ਪਹਿਲੀਆਂ ਸਟੇਟ ਮਾਸਟਰ ਅਥਲੀਟ ਖੇਡਾਂ ਵਿਚ ਮੂਲਵਾਸੀ ਪਿੰਡ ਕੁਹਾੜਿਆਂ ਵਾਲੀ ਹਾਲ ਆਬਾਦ ਸਥਾਨਕ ਸੀਤੋ ਰੋਡ ਸਥਿਤ ਏਕਤਾ ਕਾਲੋਨੀ ਵਾਸੀ ਬੂਟਾ ਸਿੰਘ ਵਿਰਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਕਾਂਸੀ ਦੇ ਤਗਮੇ ਜਿੱਤ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਵਿਚ ਬੂਟਾ ਸਿੰਘ ਵਿਰਕ ਨੇ 100 ਮੀਟਰ ਅਤੇ 400 ਮੀਟਰ ਦੌੜ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਦੋਵਾਂ ਹੀ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ।
ਅਜੀਤ ਡੈਸਕ
16-11-2026