ਅਬੋਹਰ, 30 ਮਾਰਚ(ਵਿਵੇਕ ਹੂੜੀਆ)-ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਸੰਸਥਾ 'ਅਰੋੜਾ ਵਿਕਾਸ ਮੰਚ' ਵਲੋਂ ਪ੍ਰਧਾਨ ਗਗਨ ਚੁੱਘ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਦੀਆਂ 3 ਲੜਕੀਆਂ ਦੇ ਵਿਆਹ ਵਿਚ ਰਾਸ਼ਨ ਅਤੇ ਹੋਰ ਸਾਮਾਨ ਦੇ ਕੇ ਸਹਿਯੋਗ ਦਿੱਤਾ ਗਿਆ | ਇਸ ਨੇਕ ਕਾਰਜ ਦੀ ਸ਼ੁਰੂਆਤ ਪਰਿਵਾਰਾਂ ਵਲੋਂ ਮੰਚ ਨਾਲ ਸੰਪਰਕ ਕਰਨ ਅਤੇ ਸੰਸਥਾ ਵਲੋਂ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਕੀਤੀ ਗਈ | ਮੰਚ ਦੇ ਪ੍ਰਧਾਨ ਗਗਨ ਚੁੱਘ ਨੇ ਦੱਸਿਆ ਕਿ ਪਹਿਲੀ ਲੜਕੀ ਦੇ ਵਿਆਹ ਦਾ ਸਾਰਾ ਰਾਸ਼ਨ ਦਾਨੀ ਸੱਜਣਾਂ ਡੋਨੀ ਮੱਕੜ, ਵਿਸ਼ਾਲ ਸਚਦੇਵਾ, ਸੁਭਾਸ਼ ਡੋਡਾ, ਸੁਰਿੰਦਰ ਪਾਲ ਚੁੱਘ ਅਤੇ ਗਗਨਦੀਪ ਮੋਂਗਾ ਦੇ ਸਹਿਯੋਗ ਨਾਲ ਦਿੱਤਾ ਗਿਆ | ਦੂਜੀ ਲੜਕੀ ਲਈ ਸਾਦੁਲਸ਼ਹਿਰ ਨਿਵਾਸੀ ਪ੍ਰਦੀਪ ਕਟਾਰੀਆ ਅਤੇ ਸੀਮਾ ਕਟਾਰੀਆ (ਮਾਰਫ਼ਤ ਸੰਜੇ ਡੋਡਾ) ਵਲੋਂ ਰਾਸ਼ਨ ਦੀ ਸੇਵਾ ਨਿਭਾਈ ਗਈ | ਇਸੇ ਤਰ੍ਹਾਂ ਤੀਜੀ ਲੜਕੀ ਦੇ ਵਿਆਹ ਲਈ ਇੱਕ ਗੁਪਤ ਦਾਨੀ (ਸਰਕਾਰੀ ਅਧਿਆਪਕ) ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਗਿਆ | ਗਗਨ ਚੁੱਘ ਨੇ ਦੱਸਿਆ ਕਿ ਸੰਸਥਾ ਹੁਣ ਤੱਕ ਕੁੱਲ 156 ਲੜਕੀਆਂ ਦੇ ਵਿਆਹ ਵਿਚ ਸਹਿਯੋਗ ਕਰ ਚੁੱਕੀ ਹੈ | ਉਨ੍ਹਾਂ ਇਸ ਮੌਕੇ ਸਮੂਹ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸੁਭਾਸ਼ ਠਠਈ, ਸੰਜੇ ਡੋਡਾ ਅਤੇ ਰਿੰਕੂ ਵੀ ਮੌਜੂਦ ਸਨ, ਜਿਨ੍ਹਾਂ ਨੇ ਨਵ-ਵਿਆਹੇ ਜੋੜਿਆਂ ਦੇ ਖ਼ੁਸ਼ਹਾਲ ਜੀਵਨ ਲਈ ਕਾਮਨਾ ਕੀਤੀ |