16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਅਬੋਹਰ ਰੌਕਰਸ ਦੀ ਨਵੀਂ ਕਾਰਜਕਾਰਨੀ ਦਾ ਕੀਤਾ ਗਠਨ

ਅਜੀਤ ਡੈਸਕ 31-03-2026
ਅਬੋਹਰ, 30 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)-ਸੰਗੀਤ ਅਤੇ ਸੇਵਾ ਦੇ 2 ਸਫਲ ਸਾਲਾਂ ਤੋਂ ਬਾਅਦ ਟੀਚਰਜ਼ ਹੋਮ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਗਮ ਦੌਰਾਨ ਅਬੋਹਰ ਰੌਕਰਸ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੋਸ਼ਲ ਮੀਡੀਆ ਅਤੇ ਪਬਲਿਕ ਸਿਟੀ ਇੰਚਾਰਜ ਅਮਿੱਤ ਬਤਰਾ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਸਮੀਰ ਮਿੱਤਲ ਨੇ ਕੀਤੀ ਅਤੇ ਸਟੇਜ ਦਾ ਸੰਚਾਲਨ ਡਾ.ਵਿਸ਼ਾਲ ਤਨੇਜਾ ਨੇ ਕੀਤਾ | ਨਵੀਂ ਕਾਰਜਕਾਰੀ ਕਮੇਟੀ ਵਿਚ ਸੰਗਠਨ ਦੇ ਥੰਮ੍ਹ ਅਤੇ ਸਮੂਹ ਦੇ ਸੰਸਥਾਪਕ ਅਸ਼ਵਨੀ ਸ਼ਰਮਾ, ਅਭਿਜੀਤ ਵਧਵਾ ਅਤੇ ਐਡਵੋਕੇਟ ਸਮੀਰ ਮਿੱਤਲ, ਮੁੱਖ ਸਰਪ੍ਰਸਤ ਡਾ.ਵਿਸ਼ਾਲ ਤਨੇਜਾ ਅਤੇ ਅਸ਼ੀਸ਼ ਨਾਗਪਾਲ, ਚੇਅਰਮੈਨ ਕਿ੍ਸ਼ਨ ਵਰਮਾ, ਵਾਈਸ ਚੇਅਰਮੈਨ ਅਨੂਪ ਅਰੋੜਾ ਪ੍ਰਧਾਨ ਕੁਲਦੀਪ ਛਾਬੜਾ, ਮੀਤ ਪ੍ਰਧਾਨ ਈਸ਼ਾ ਸਚਦੇਵਾ, ਜਨਰਲ ਸਕੱਤਰ ਪ੍ਰਦੀਪ ਸਿਡਾਨਾ, ਪ੍ਰੋਜੈਕਟ ਕੋਆਰਡੀਨੇਟਰ ਹਰਜਿੰਦਰ ਸਿੰਘ, ਜੁਆਇੰਟ ਸਕੱਤਰ ਦੀਪਾਲੀ ਰਾਜੋਰੀਆ, ਸਕੱਤਰ ਰਾਜੇਸ਼ ਗੋਇਲ, ਸੁਕੇਸ਼ ਭਾਟੀਆ, ਖ਼ਜ਼ਾਨਚੀ ਰਾਜੇਸ਼ ਅਰੋੜਾ, ਸਲਾਹਕਾਰ ਬੋਰਡ ਵਿਚ ਪੂਜਾ ਡੂਮਰਾ, ਨਵਦੀਪ ਸਚਦੇਵਾ, ਜੋਤੀ ਕੁਮਾਰੀ, ਅਸ਼ਵਨੀ ਭੱਲਾ ਨੂੰ ਸੰਸਥਾ ਦੇ ਸਰਪ੍ਰਸਤ ਅਤੇ ਸਲਾਹਕਾਰ ਐਲਾਨਿਆ ਗਿਆ | ਇਸ ਦੌਰਾਨ ਪੀ.ਆਰ.ਓ ਅਰੁਣ ਖੁੰਗਰ, ਰੁਪਿੰਦਰ ਸਿੰਘ, ਸੋਸ਼ਲ ਮੀਡੀਆ ਅਤੇ ਪਬਲਿਸਿਟੀ ਇੰਚਾਰਜ ਅਮਿੱਤ ਬਤਰਾ ਅਤੇ ਅਮਿੱਤ ਜਿੰਦਲ, ਸੋਸ਼ਲ ਵਿੰਗ ਦੇ ਕੋਆਰਡੀਨੇਟਰ ਗਗਨਪ੍ਰੀਤ ਸਿੰਘ, ਨੀਰਜ ਡੂਮਰਾ ਅਤੇ ਅਰਵਿੰਦ ਸੋਨੀ ਨੂੰ ਐਲਾਨਿਆ ਗਿਆ | ਇਸ ਮੌਕੇ 'ਤੇ ਅਸ਼ੋਕ ਮਾਨਕ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰੋ. ਗੱਜਣਮਾਜਰਾ ਨੇ ਸੜਕ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ <br/> ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਵਿਖੇ 'ਮੈਗਾ ਪੀ.ਟੀ.ਐਮ.' ਦਾ ਸ਼ਾਨਦਾਰ ਆਯੋਜਨ • ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।