26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਗੁਰਦੁਆਰਾ ਜ਼ਾਮਨੀ ਸਾਹਿਬ ਤੋਂ ਪੀ. ਜੀ. ਆਈ. ਤੱਕ ਰਸਤਾ ਹੋਵੇਗਾ ਰੌਸ਼ਨ •ਸਾਬਕਾ ਵਿਧਾਇਕ ਪਿੰਕੀ ਵਲੋਂ ਸੂਰਜੀ ਲਾਈਟਾਂ ਲਗਾਉਣ ਦਾ ਐਲਾਨ

ਅਜੀਤ ਡੈਸਕ 30-03-2026
ਫਿਰੋਜ਼ਪੁਰ, 29 ਮਾਰਚ (ਪੱਤਰ ਪ੍ਰੇਰਕ)-ਇਲਾਕੇ ਵਿਚ ਵਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਸੰਗਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਗੁਰਦੁਆਰਾ ਜ਼ਾਮਨੀ ਸਾਹਿਬ ਤੋਂ ਪੀਜੀਆਈ ਹਸਪਤਾਲ ਤੱਕ ਦੇ ਰਸਤੇ 'ਤੇ ਸੂਰਜੀ ਲਾਈਟਾਂ ਲਗਾਉਣ ਦਾ ਐਲਾਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹਨੇਰੇ ਕਾਰਨ ਮਰੀਜ਼ਾਂ ਅਤੇ ਸੰਗਤ ਨੂੰ ਆਉਣ-ਜਾਣ ਦੌਰਾਨ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਜਿਸ ਨੂੰ ਦੇਖਦੇ ਹੋਏ ਹੁਣ ਇਸ ਪੂਰੇ ਰਸਤੇ ਨੂੰ ਚਾਨਣ ਨਾਲ ਭਰਪੂਰ ਕੀਤਾ ਜਾਵੇਗਾ | ਪਿੰਕੀ ਅੱਜ ਗੁਰਦੁਆਰਾ ਜ਼ਾਮਨੀ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰਦੁਆਰਾ ਕਮੇਟੀ ਨਾਲ ਇਲਾਕੇ ਦੀਆਂ ਲੋੜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ | ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਲਗਭਗ 150 ਤੋਂ 200 ਸੂਰਜੀ ਲਾਈਟਾਂ ਲਗਾਈਆਂ ਜਾਣਗੀਆਂ | ਇਸ ਉਪਰਾਲੇ ਨਾਲ ਨਾ ਸਿਰਫ਼ ਇਲਾਕਾ ਰੌਸ਼ਨ ਹੋਵੇਗਾ ਸਗੋਂ ਸੁਰੱਖਿਆ ਵਿਚ ਵੀ ਵਾਧਾ ਹੋਵੇਗਾ | ਗੁਰਦੁਆਰਾ ਕਮੇਟੀ ਅਤੇ ਇਲਾਕਾ ਵਾਸੀਆਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਪਿੰਕੀ ਦਾ ਧੰਨਵਾਦ ਕੀਤਾ | ਇਸ ਮੌਕੇ ਕਾਂਗਰਸ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਨਗਰ ਕੌਂਸਲ ਪ੍ਰਧਾਨ ਰੋਹਿਤ ਕੁਮਾਰ ਰਿੰਕੂ ਗਰੋਵਰ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਬੀਰ ਸਿੰਘ ਬਾਠ, ਕਿਸਾਨ ਸੈੱਲ ਪ੍ਰਧਾਨ ਗੁਰਨੈਬ ਸਿੰਘ, ਕਾਂਗਰਸ ਯੂਥ ਜ਼ਿਲ੍ਹਾ ਪ੍ਰਧਾਨ ਯਾਕੂਬ ਭੱਟੀ, ਵਿਜੇ ਗੋਰੀਆ, ਸਰਪੰਚ ਜਿੰਦਰ ਸਿੰਘ, ਸਰਪੰਚ ਕੁਲਬੀਰ ਸਿੰਘ, ਕਰਮਾ ਖਾਈ, ਰੁਪਿੰਦਰ ਖਾਈ, ਸਰਪੰਚ ਸੁਰਜੀਤ ਸਿੰਘ, ਸਰਪੰਚ ਸੰਦੀਪ ਸਿੰਘ, ਰਵੀ ਤਾਇਲ, ਰਾਜਾ ਪ੍ਰਧਾਨ, ਜਸ਼ਨ ਖਾਈ, ਸੁਖਪਾਲ ਸਿੰਘ, ਮਲਕੀਤ ਸਿੰਘ, ਸਰਵਣ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ ਆਦਿ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਜਨ ਸੇਵਾ ਸੁਸਾਇਟੀ ਦੇ ਕਾਪੀਆਂ ਰੀਸਾਈਕਲਿੰਗ ਪ੍ਰੋਜੈਕਟ ਨੂੰ ਮਿਲ ਰਿਹਾ ਭਰਪੂਰ ਸਮਰਥਨ ਅਗਲੀ ਖ਼ਬਰ ਪੱਛਮ ਸੁਪਰ-ਫਾਸਟ ਐਕਸਪੈੱ੍ਰਸ ਵਿਚ ਮਿਲੇ ਬੱਚੇ ਨੂੰ ਸੁਰੱਖਿਅਤ ਪਰਿਵਾਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।