26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪੱਛਮ ਸੁਪਰ-ਫਾਸਟ ਐਕਸਪੈੱ੍ਰਸ ਵਿਚ ਮਿਲੇ ਬੱਚੇ ਨੂੰ ਸੁਰੱਖਿਅਤ ਪਰਿਵਾਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ

ਅਜੀਤ ਡੈਸਕ 30-03-2026
ਫ਼ਿਰੋਜ਼ਪੁਰ, 29 ਮਾਰਚ(ਰਾਕੇਸ਼ ਚਾਵਲਾ)-ਅੱਜ ਟਰੇਨ ਨੰਬਰ 12925 ਪੱਛਮ ਐਕਸਪੈੱ੍ਰਸ ਦੇ ਕੋਚ ਨੰਬਰ ਐੱਸ-2 ਵਿਚ ਟਿਕਟ ਚੈਕਿੰਗ ਦੌਰਾਨ ਮੁਸਾਫ਼ਰਾਂ ਵਲੋਂ ਇਕ ਬੱਚੇ ਦੇ ਸਬੰਧ ਵਿਚ ਟਿਕਟ ਚੈਕਿੰਗ ਸਟਾਫ਼ ਸ਼ਿਆਮ ਸੁੰਦਰ ਨੂੰ ਸੂਚਨਾ ਦਿੱਤੀ ਗਈ | ਸੂਚਨਾ ਮਿਲਦੇ ਹੀ ਸਟਾਫ਼ ਨੇ ਤਤਪਰਤਾ ਦਿਖਾਉਂਦੇ ਹੋਏ ਬੱਚੇ ਨੂੰ ਸੁਰੱਖਿਅਤ ਰੂਪ ਵਿਚ ਆਪਣੀ ਨਿਗਰਾਨੀ ਵਿਚ ਲੈ ਲਿਆ | ਬੱਚੇ ਦੀ ਉਮਰ ਲਗਭਗ 13 ਸਾਲ ਪਾਈ ਗਈ ਅਤੇ ਉਸ ਕੋਲ ਕੋਈ ਟਿਕਟ ਨਹੀਂ ਸੀ | ਪੁੱਛਗਿੱਛ ਕਰਨ 'ਤੇ ਬੱਚੇ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਯਾਤਰਾ ਕਰ ਰਿਹਾ ਸੀ, ਪਰ ਕਿਸੇ ਕਾਰਨ ਕਰਕੇ ਉਹ ਉਨ੍ਹਾਂ ਤੋਂ ਵੱਖ ਹੋ ਗਿਆ ਹੈ | ਬੱਚੇ ਨੇ ਇਹ ਵੀ ਦੱਸਿਆ ਕਿ ਉਸ ਨੇ ਪਾਣੀਪਤ ਰੇਲਵੇ ਸਟੇਸ਼ਨ 'ਤੇ ਉੱਤਰਨਾ ਸੀ | ਮੁਸਾਫ਼ਰਾਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਟਿਕਟ ਚੈਕਿੰਗ ਸਟਾਫ਼ ਵਲੋਂ ਬੱਚੇ ਨੂੰ ਕਰਨਾਲ ਰੇਲਵੇ ਸਟੇਸ਼ਨ 'ਤੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ) ਦੇ ਏ.ਐੱਸ.ਆਈ.ਰਾਜੇਸ਼ ਕੁਮਾਰ ਅਤੇ ਕਾਂਸਟੇਬਲ ਰਾਕੇਸ਼ ਕੁਮਾਰ ਦੇ ਹਵਾਲੇ ਕਰ ਦਿੱਤਾ ਗਿਆ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਟਿਕਟ ਚੈਕਿੰਗ ਸਟਾਫ਼ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਬਹੁਤ ਹੀ ਫੁਰਤੀ ਅਤੇ ਜ਼ਿੰਮੇਵਾਰੀ ਦਾ ਸਬੂਤ ਦਿੱਤਾ ਹੈ, ਜੋ ਰੇਲਵੇ ਦੇ ਅਕਸ ਨੂੰ ਮਾਣਮੱਤਾ ਬਣਾਉਂਦਾ ਹੈ | ਇਸ ਦੇ ਨਾਲ ਹੀ ਇਹ ਸਮੂਹ ਰੇਲ ਕਰਮਚਾਰੀਆਂ ਲਈ ਇੱਕ ਮਿਸਾਲੀ ਉਦਾਹਰਨ ਵੀ ਪੇਸ਼ ਕਰਦਾ ਹੈ |
ਪਿਛਲੀ ਖ਼ਬਰ ਗੁਰਦੁਆਰਾ ਜ਼ਾਮਨੀ ਸਾਹਿਬ ਤੋਂ ਪੀ. ਜੀ. ਆਈ. ਤੱਕ ਰਸਤਾ ਹੋਵੇਗਾ ਰੌਸ਼ਨ •ਸਾਬਕਾ ਵਿਧਾਇਕ ਪਿੰਕੀ ਵਲੋਂ ਸੂਰਜੀ ਲਾਈਟਾਂ... ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਦੇ ਆਗੂਆਂ ਅਤੇ ਮੈਂਬਰਾਂ ਦੀ ਹੋਈ ਅਹਿਮ ਮੀਟਿੰਗ • ਗੁਰਚਰਨ ਸਿੰਘ ਬਾਰੇ ਕੇ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।