26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਦੇ ਆਗੂਆਂ ਅਤੇ ਮੈਂਬਰਾਂ ਦੀ ਹੋਈ ਅਹਿਮ ਮੀਟਿੰਗ • ਗੁਰਚਰਨ ਸਿੰਘ ਬਾਰੇ ਕੇ ਨੂੰ ਬਣਾਇਆ ਬਲਾਕ ਪ੍ਰਧਾਨ

ਅਜੀਤ ਡੈਸਕ 30-03-2026
ਫ਼ਿਰੋਜ਼ਪੁਰ, 29 ਮਾਰਚ (ਕੁਲਬੀਰ ਸਿੰਘ ਸੋਢੀ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਬਾਰੇ ਕੇ ਵਿਖੇ ਗੁਰਚਰਨ ਸਿੰਘ ਬਾਰੇ ਕੇ ਦੀ ਅਗਵਾਈ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਜਰਨਲ ਸਕੱਤਰ ਸੁਰਜੀਤ ਕੁਮਾਰ ਬਾਜੀਦਪੁਰ ਅਤੇ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਪੋਜੇ ਕੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਵਿਚ ਵੱਖ-ਵੱਖ ਕਿਸਾਨੀ ਤੇ ਜਨਤਕ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਸੁਰਜੀਤ ਕੁਮਾਰ ਨੇ ਦੱਸਿਆ ਗੁਰਚਰਨ ਸਿੰਘ ਬਾਰੇ ਕੇ ਨੂੰ ਨਹਿਰ ਮਹਿਕਮੇ ਵਲੋਂ ਵਾਰ-ਵਾਰ ਨੋਟਿਸ ਆ ਰਹੇ ਹੈ ਕਿ ਘਰ ਖ਼ਾਲੀ ਕਰੋ, ਜੋ ਧੱਕੇਸ਼ਾਹੀ ਹੈ | ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਜਗ੍ਹਾ ਨਹਿਰ ਮਹਿਕਮੇ ਦੀ ਨਹੀਂ ਬਲਕਿ ਪ੍ਰਵਿਜਨਲ ਗੌਰਮਿੰਟ ਦੀ ਹੈ, ਇਸ ਲਈ ਨਹਿਰ ਮਹਿਕਮੇ ਵਾਲੇ ਕਾਰਵਾਈ ਨਹੀਂ ਕਰ ਸਕਦੇ | ਮੀਟਿੰਗ ਦੌਰਾਨ ਕਿਸਾਨਾਂ ਨੇ ਇਕ ਮੱਤ ਫ਼ੈਸਲਾ ਕੀਤਾ ਹੈ ਕਿ ਕਿਸੇ ਵੀ ਕੀਮਤ 'ਤੇ ਗੁਰਚਰਨ ਸਿੰਘ ਦਾ ਘਰ ਖਾਲੀ ਨਹੀਂ ਕੀਤਾ ਜਾਵੇਗਾ | ਇਸ ਤੋਂ ਇਲਾਵਾ ਦੂਸਰੇ ਮਸਲੇ ਖੁੰਦਰ ਹਿਠਾੜ ਤੋਂ ਮਲਕੀਤ ਸਿੰਘ ਨਾਲ ਵਿਦੇਸ਼ ਭੇਜਣ ਦੇ ਨਾਂ ਤੇ ਟਰੈਵਲ ਏਜੰਟ ਤਜਿੰਦਰ ਸਿੰਘ ਦਿਓਲ ਵਲੋਂ ਮਾਰੀ ਗਈ ਲੱਖਾਂ ਰੁਪਏ ਦੀ ਠੱਗੀ ਮਾਮਲੇ ਵਿਚ ਫ਼ੈਸਲਾ ਕੀਤਾ ਗਿਆ ਕਿ ਟਰੈਵਲ ਏਜੰਟ ਕੋਲੋਂ ਪੈਸੇ ਵਾਪਸ ਲੈਣ ਲਈ 8 ਅਪ੍ਰੈਲ ਨੂੰ ਉਸ ਦੇ ਬੂਹੇ ਅੱਗੇ ਵੱਡਾ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਜਾਏਗਾ | ਮੀਟਿੰਗ ਦੇ ਅੰਤ ਵਿਚ ਬਲਾਕ ਦੀ ਚੋਣ ਕੀਤੀ ਗਈ ਜਿਸ ਵਿਚ ਗੁਰਚਰਨ ਸਿੰਘ ਬਾਰੇ ਕੇ ਨੂੰ ਬਲਾਕ ਪ੍ਰਧਾਨ, ਸਰਵਣ ਸਿੰਘ ਸਿਆਲ ਨੂੰ ਖ਼ਜ਼ਾਨਚੀ, ਸਤਪਾਲ ਸਿੰਘ ਹਜ਼ਾਰਾਂ ਨੂੰ ਪੈੱ੍ਰਸ ਸਕੱਤਰ, ਮਲਕੀਤ ਸਿੰਘ ਖੂੰਦਰ ਨੂੰ ਜਥੇਬੰਦਕ ਸਕੱਤਰ, ਗੁਰਨਾਮ ਸਿੰਘ ਜਾਮਾ ਰਖਾਈ ਨੂੰ ਬਲਾਕ ਕਮੇਟੀ ਮੈਂਬਰ, ਸਰਬਜੀਤ ਸਿੰਘ ਸ਼ਹਿਰੀ ਨੂੰ ਸਹਾਇਕ ਸਕੱਤਰ, ਰਜਿੰਦਰ ਸਿੰਘ ਬੁਲੰਦੇ ਵਾਲੀ ਨੂੰ ਜਰਨਲ ਸਕੱਤਰ ਬਣਾਉਂਦੇ ਹੋਏ ਕਮੇਟੀ ਦਾ ਗਠਨ ਕੀਤਾ ਗਿਆ | ਇਨ੍ਹਾਂ ਤੋਂ ਇਲਾਵਾ ਗੁਰਮੀਤ ਸਿੰਘ ਬਾਰੇ ਕੇ, ਦਵਿੰਦਰ ਸਿੰਘ, ਬੋਹੜ ਸਿੰਘ ਇਕਾਈ ਪ੍ਰਧਾਨ ਬਾਰੇ ਕੇ, ਗੁਰਵਿੰਦਰ ਸਿੰਘ, ਸੁਖਜੀਤ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਬਚਨ ਸਿੰਘ, ਸ਼ਰਮਾ ਸਿੰਘ, ਬਲਜੀਤ ਸਿੰਘ, ਵਿਰਸਾ ਸਿੰਘ ਪੱਧਰੀ, ਲਖਵਿੰਦਰ ਸਿੰਘ, ਜਗਦੀਪ ਸਿੰਘ, ਜਗਪ੍ਰੀਤ ਸਿੰਘ, ਬਾਬਾ ਬੋਹੜ ਸਿੰਘ ਗਿੱਲਾ, ਮੋਹਨ ਸਿੰਘ, ਗੁਰਦਿਆਲ ਸਿੰਘ ਹਜ਼ਾਰਾ, ਗੁਰਵਿੰਦਰ ਸਿੰਘ ਸਿਆਲ, ਬਲਵਿੰਦਰ ਸ਼ਰਮਾ, ਸਰਪੰਚ ਬਲਵੰਤ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਹਰਨੇਕ
ਪਿਛਲੀ ਖ਼ਬਰ ਪੱਛਮ ਸੁਪਰ-ਫਾਸਟ ਐਕਸਪੈੱ੍ਰਸ ਵਿਚ ਮਿਲੇ ਬੱਚੇ ਨੂੰ ਸੁਰੱਖਿਅਤ ਪਰਿਵਾਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਈ ਅਗਲੀ ਖ਼ਬਰ ਅੱਖਾਂ ਦਾ ਫ਼੍ਰੀ ਜਾਂਚ ਅਤੇ ਆਪੇ੍ਰਸ਼ਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।