28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹਲਕੇ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਕਸਰ ਨਹੀਂ ਛੱਡਾਂਗਾ-ਵਿਧਾਇਕ ਗੋਲਡੀ ਕੰਬੋਜ <br/>

ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਦਾਣਾ ਮੰਡੀ ਦੇ ਸ਼ੈੱਡ ਦਾ ਨੀਂਹ ਪੱਥਰ ਰੱਖਦੇ ਹੋਏ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ | ਅਜੀਤ ਤਸਵੀਰ <br/> 22-02-2026
ਮੰਡੀ ਅਰਨੀਵਾਲਾ, 21 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਅਰਨੀਵਾਲਾ ਬਲਾਕ 'ਚ ਵੱਖ-ਵੱਖ ਥਾਵਾਂ 'ਤੇ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਕਾਸ ਕੰਮਾਂ ਦੀਆਂ ਰੌਣਕਾਂ ਲਗਾ ਦਿੱਤੀਆਂ ਹਨ | ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਉਹ ਸਰਕਾਰ ਦਾ ਹਿੱਸਾ ਹਾਂ ਜੋ ਹਰ ਰੋਜ਼ ਵਿਕਾਸ ਕਾਰਜ ਕਰ ਰਹੀ ਹੈ | ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਉਹ ਵਿਕਾਸ ਕੰਮਾਂ ਦੇ ਲਈ ਕੋਈ ਵੀ ਕਸਰ ਨਹੀਂ ਛੱਡਣਗੇ | ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਢਾਣੀ ਕਾਹਨਾ ਰਾਮ ਤੋਂ ਚਾਹਲਾਂ ਵਾਲੀ ਤੱਕ ਦੋ ਸੜਕਾਂ ਦਾ ਨੀਂਹ ਪੱਥਰ ਰੱਖਿਆ, ਇਸੇ ਤਰ੍ਹਾਂ 31 ਲੱਖ ਦੀ ਲਾਗਤ ਨਾਲ ਪਿੰਡ ਕੰਧਵਾਲਾ ਹਾਜ਼ਰ ਖਾਂ ਦੀ ਦਾਣਾ ਮੰਡੀ ਦੇ ਸ਼ੈੱਡ ਦਾ ਤੇ ਇਕ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ | ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ 80 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ 91 ਕਿੱਲੋਮੀਟਰ ਸੜਕਾਂ ਹਲਕੇ ਵਿਚ ਲਿਆਂਦੀਆਂ ਗਈਆਂ ਹਨ ਅਤੇ ਮਾਰਚ ਤੱਕ ਹਲਕੇ 'ਚ 250 ਕਿੱਲੋਮੀਟਰ ਹੋਰ ਸੜਕਾਂ ਲਿਆਂਦੀਆਂ ਜਾਣਗੀਆਂ | ਇਸ ਤੋਂ ਇਲਾਵਾ ਹਲਕੇ 'ਚ ਅੱਠ ਨਵੀਆਂ ਦਾਣਾ ਮੰਡੀਆਂ ਵੀ ਅਲਾਟ ਕਰਵਾਈਆਂ ਹਨ | ਇਸ ਮੌਕੇ ਪ੍ਰਗਟ ਸਿੰਘ ਸਰਪੰਚ ਕੰਧਵਾਲਾ ਹਾਜ਼ਰ ਖਾਂ, ਮੰਗਾਂ ਚਿਰਾਗਾ, ਬਲਕਾਰ ਸਿੰਘ ਭੁੱਲਰ, ਮਨਜੀਤ ਸਿੰਘ ਮੱਲ, ਗੁਰਵੀਰ ਸਿੰਘ ਗੋਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਮਨ ਸਿੰਘ ਬਰਾੜ ਤੇ ਹੋਰ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਹਲਵਾਈ 'ਤੇ ਹਮਲਾ ਕਰਕੇ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨ ਕਾਬੂ <br/> ਅਗਲੀ ਖ਼ਬਰ ਸੁੰਨੇ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਂ, ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।