24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸਾਈਡ ਮੰਗਣ ਨੂੰ ਲੈ ਕੇ ਹੋਇਆ ਵਿਵਾਦ, ਜੂਸ ਸੰਚਾਲਕ ਨੇ ਵਕੀਲ ਦੀ ਕੀਤੀ ਕੁੱਟਮਾਰ

ਅਬੋਹਰ, 23 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਵਕੀਲ ’ਤੇ ਦੁਪਹਿਰ ਠਾਕੁਰ ਆਬਾਦੀ ਰੋਡ ’ਤੇ ਕੁੱਝ ਲੋਕਾਂ ਵਲੋਂ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਵਕੀਲ ਆਪਣੇ ਪਿਤਾ ਨੂੰ ਸ਼ਹਿਰ ਤੋਂ ਦਵਾਈ ਦਿਵਾ ਕੇ ਕਾਰ ਰਾਹੀਂ ਘਰ ਛੱਡਣ ਜਾ ਰਿਹਾ ਸੀ।

ਅਬੋਹਰ ਦੇ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜ਼ਖਮੀ ਐਡਵੋਕੇਟ ਅਨੰਦ ਕੁਮਾਰ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 24-10-2026
ਅਬੋਹਰ, 23 ਅਕਤੂਬਰ (ਵਿਵੇਕ ਹੂੜੀਆ)- ਅਬੋਹਰ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਵਕੀਲ ’ਤੇ ਦੁਪਹਿਰ ਠਾਕੁਰ ਆਬਾਦੀ ਰੋਡ ’ਤੇ ਕੁੱਝ ਲੋਕਾਂ ਵਲੋਂ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਵਕੀਲ ਆਪਣੇ ਪਿਤਾ ਨੂੰ ਸ਼ਹਿਰ ਤੋਂ ਦਵਾਈ ਦਿਵਾ ਕੇ ਕਾਰ ਰਾਹੀਂ ਘਰ ਛੱਡਣ ਜਾ ਰਿਹਾ ਸੀ। ਜ਼ਖਮੀ ਵਕੀਲ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜ਼ੇਰੇ-ਇਲਾਜ ਵਕੀਲ ਐਡਵੋਕੇਟ ਅਨੰਦ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਨਵੀਂ ਆਬਾਦੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਤਬੀਅਤ ਕੁੱਝ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ। ਅੱਜ ਉਹ ਆਪਣੇ ਪਿਤਾ ਨੂੰ ਏਂਜਲ ਹਸਪਤਾਲ ਤੋਂ ਦਵਾਈ ਦਿਵਾ ਕੇ ਆਪਣੇ ਇਕ ਹੋਰ ਸਾਥੀ ਨਾਲ ਕਾਰ ਵਿਚ ਸਵਾਰ ਹੋ ਕੇ ਵਾਪਸ ਨਵੀਂ ਆਬਾਦੀ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਹ ਰੇਲਵੇ ਫਾਟਕ ਕੋਲੋਂ ਲੰਘੇ ਤਾਂ ਅੱਗੇ ਠਾਕੁਰ ਆਬਾਦੀ ਰੋਡ ’ਤੇ ਗੰਨੇ ਦੇ ਰਸ ਦੀ ਰੇੜ੍ਹੀ/ਅੱਡੇ ਕੋਲ ਇਕ ਗੱਡੀ ਵਿਚੋਂ ਗੰਨੇ ਉਤਾਰੇ ਜਾ ਰਹੇ ਸਨ। ਜਦੋਂ ਉਨ੍ਹਾਂ ਨੇ ਉਕਤ ਗੱਡੀ ਵਾਲੇ ਤੋਂ ਲੰਘਣ ਲਈ ਸਾਈਡ ਮੰਗੀ ਤਾਂ ਇਸੇ ਗੱਲ ਨੂੰ ਲੈ ਕੇ ਦੁਕਾਨਦਾਰ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਉਕਤ ਦੁਕਾਨਦਾਰ ਨੇ ਆਪਣੇ ਕੁੱਝ ਹੋਰ ਸਾਥੀ ਦੁਕਾਨਦਾਰਾਂ ਨੂੰ ਬੁਲਾ ਲਿਆ ਤੇ ਉਨ੍ਹਾਂ ’ਤੇ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਵਕੀਲ ਦਾ ਸਾਥੀ ਵਿਚ-ਬਚਾਅ ਕਰਨ ਲਈ ਅੱਗੇ ਆਇਆ ਤਾਂ ਹਮਲਾਵਰਾਂ ਨੇ ਉਸ ਨਾਲ ਵੀ ਹੱਥੋਪਾਈ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ। ਪੀੜਤ ਵਕੀਲ ਨੇ ਦੱਸਿਆ ਕਿ ਇਸ ਪੂਰੀ ਘਟਨਾ ਦੀ ਸੂਚਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਪਿਛਲੀ ਖ਼ਬਰ ਪੋਲਿੰਗ ਸਟੇਸ਼ਨਾਂ ਦੇ ਸੁਰੱਖਿਆ ਪ੍ਰਬੰਧਾਂ ਅਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਸੰਬੰਧੀ ਵੱਖ-ਵੱਖ ਪਹਿਲੂਆਂ ’ਤੇ ਕੀਤੀ... ਅਗਲੀ ਖ਼ਬਰ ਅਸਿਸਟੈਂਟ ਪ੍ਰੋਫੈਸਰ ਪ੍ਰਤੀਕ ਕੁਮਾਰ ਦੀ ਪੀ.ਐੱਸ.ਟੀ.ਸੀ.ਐਲ. ’ਚ ਜੂਨੀਅਰ ਇੰਜੀਨੀਅਰ ਵਜੋਂ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।