24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪੋਲਿੰਗ ਸਟੇਸ਼ਨਾਂ ਦੇ ਸੁਰੱਖਿਆ ਪ੍ਰਬੰਧਾਂ ਅਤੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਸੰਬੰਧੀ ਵੱਖ-ਵੱਖ ਪਹਿਲੂਆਂ ’ਤੇ ਕੀਤੀ ਵਿਚਾਰ-ਚਰਚਾ

ਫ਼ਾਜ਼ਿਲਕਾ, 23 ਅਕਤੂਬਰ(ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸਨੇਲਾਈਜੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ ਸਕੱਤਰਾਂ ਤੇ ਵੱਖ-ਵੱਖ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਚੋਣਾਂ ਨੂੰ ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਐੱਸ.

ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਹੋਰ। ਅਜੀਤ ਤਸਵੀਰ 24-10-2026
ਫ਼ਾਜ਼ਿਲਕਾ, 23 ਅਕਤੂਬਰ(ਦਵਿੰਦਰ ਪਾਲ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ ਫ਼ਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸਨੇਲਾਈਜੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ ਸਕੱਤਰਾਂ ਤੇ ਵੱਖ-ਵੱਖ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਚੋਣਾਂ ਨੂੰ ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਐੱਸ.ਆਈ.ਆਰ-2026 ਦੇ ਦੂਸਰੇ ਪੜਾਅ ਦੇ ਸਫਲਤਾਪੂਰਵਕ ਮੁਕੰਮਲ ਹੋਣ ਉਪਰੰਤ ਮਿਤੀ 1 2 ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਕੀਤੀ ਜਾ ਚੁੱਕੀ ਹੈ। ਅੰਤਿਮ ਵੋਟਰ ਸੂਚੀ ਮੁਤਾਬਿਕ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਵੋਟਰਾਂ ਦੀ ਗਿਣਤੀ ਕੁੱਲ 7,43,863 ਹੈ ਜੋ ਕਿ ਵਿਧਾਨ ਸਭਾ ਹਲਕਾ 79-ਜਲਾਲਾਬਾਦ ਵਿਚ ਮਰਦ 1,07,462, ਔਰਤਾਂ 1,03722 ਅਤੇ ਥਰਡ ਜੈਂਡਰ 5 ਹਨ। ਹਲਕਾ 80ਫ਼ਾਜ਼ਿਲਕਾ ਵਿਚ ਮਰਦ 91 ,107, ਔਰਤ 88,200 ਤੇ 3 ਥਰਡ ਜੈਂਡਰ ਹਨ। ਹਲਕਾ 81-ਅਬੋਹਰ ਵਿਚ ਮਰਦ 86,491 ਤੇ 80,920 ਔਰਤ ਤੇ 2 ਥਰਡ ਜੈਂਡਰ ਹਨ। ਇਸੇ ਤਰ੍ਹਾਂ ਹਲਕਾ 82-ਬੱਲੂਆਣਾ ਵਿਚ ਮਰਦ 96,523, ਔਰਤ 89,427 ਤੇ 1 ਥਰਡ ਜੈਂਡਰ ਹਨ। ਇਸ ਤੋਂ ਇਲਾਵਾ ਅੰਤਿਮ ਵੋਟਰ ਸੂਚੀ ਮੁਤਾਬਿਕ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਸਰਵਿਸ ਵੋਟਰਾਂ ਦੀ ਗਿਣਤੀ 2443 ਹੈ ਜੋ ਕਿ ਵਿਧਾਨ ਸਭਾ ਹਲਕਾ 79- ਜਲਾਲਾਬਾਦ ਵਿਚ ਮਰਦ 848 ਤੇ ਔਰਤਾਂ 27 ਹਨ। ਹਲਕਾ 80 ਫ਼ਾਜ਼ਿਲਕਾ ਵਿਚ ਮਰਦ 586 ਤੇ ਔਰਤ 28 ਹਨ। ਹਲਕਾ 81-ਅਬੋਹਰ ਵਿਚ ਮਰਦ 332 ਅਤੇ 20 ਔਰਤਾਂ ਹਨ। ਇਸੇ ਤਰ੍ਹਾਂ ਹਲਕਾ 82-ਬੱਲੂਆਣਾ ਵਿਚ ਮਰਦ 541 ਤੇ ਔਰਤ ਦੀ ਗਿਣਤੀ 61 ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਪਹਿਲਾ ਪੋਲਿੰਗ ਸਟੇਸ਼ਨਾਂ ਦੀ ਗਿਣਤੀ 898 ਸੀ ਤੇ ਰੈਸਨੇਲਾਈਜੇਸ਼ਨ ਤੋਂ ਬਾਅਦ 1 ਪੋਲਿੰਗ ਸਟੇਸ਼ਨ ਵਧਾਇਆ ਗਿਆ ਹੈ ਸੋ ਹੁਣ ਪੋਲਿੰਗ ਸਟੇਸ਼ਨ ਦੀ ਗਿਣਤੀ 899 ਹੋ ਗਈ ਤੇ ਇਹ ਪੋਲਿੰਗ ਸਟੇਸ਼ਨ ਦੇ ਵਿਧਾਨ ਸਭਾ ਚੋਣ ਹਲਕਾ 80 ਫ਼ਾਜ਼ਿਲਕਾ ਦਾ ਸੈਦੋ ਕੇ ਉਤਾੜ ਉਰਫ਼ ਚਾਂਦ ਮਾਰੀ ਬਣਾਇਆ ਗਿਆ ਹੈ। ਉਨ੍ਹਾਂ ਪੁਲਿਸ ਅਤੇ ਚੋਣ ਅਧਿਕਾਰੀਆਂ ਵਲੋਂ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ, ਫ਼ਸਟ ਲੈਵਲ ਚੈਕਿੰਗ ਦੌਰਾਨ ਸੁਰੱਖਿਆ ਪ੍ਰਬੰਧਾਂ, ਸੈਕਟਰ ਅਫ਼ਸਰਾਂ ਅਤੇ ਪੁਲਿਸ ਸੈਕਟਰ ਅਫ਼ਸਰਾਂ ਵਿਚਕਾਰ ਤਾਲਮੇਲ ਅਤੇ ਚੋਣਾਂ ਦੌਰਾਨ ਗੈਰ-ਕਾਨੂੰਨੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਹੋਰ ਗੈਰ-ਕਾਨੂੰਨੀ ਵਸਤਾਂ ਦੀ ਆਵਾਜਾਈ ’ਤੇ ਨਿਗਰਾਨੀ ਸਬੰਧੀ ਵੀ ਵਿਚਾਰ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ, ਐੱਸ.ਡੀ.ਐੱਮ. ਜੁਗਰਾਜ ਸਿੰਘ ਤੇ ਅੰਡਰ ਟਰੇਨਿੰਗ ਅਫ਼ਸਰ ਸੁਬਰਤ ਸਿੰਘ ਸਮੇਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਸਕੱਤਰਾਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 6 ਮੁਕੱਦਮੇ ਦਰਜ ਪੈਟਰੋਲ ਪੰਪ ’ਤੇ ਚੋਰੀ ਦੀ ਸਾਜਿਸ਼ ਰਚਣ ਵਾਲੇ 3 ਵਿਅਕਤੀਆਂ... ਅਗਲੀ ਖ਼ਬਰ ਸਾਈਡ ਮੰਗਣ ਨੂੰ ਲੈ ਕੇ ਹੋਇਆ ਵਿਵਾਦ, ਜੂਸ ਸੰਚਾਲਕ ਨੇ ਵਕੀਲ ਦੀ ਕੀਤੀ ਕੁੱਟਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।