ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ ਸੰਬੰਧੀ ਸਮਾਗਮ 26 ਨੂੰ
ਜ਼ੀਰਾ, 23 ਅਕਤੂਬਰ (ਰਜਨੀਸ਼ ਕਥੂਰੀਆ)- ਬਾਬਾ ਕਰਮ ਸਿੰਘ ਜ਼ੀਰਾ ਪ੍ਰਚਾਰ ਸਕੱਤਰ ਆਲ ਇੰਡੀਆ ਵਾਲਮੀਕਿ ਖਾਲਸਾ ਦਲ ਪੰਜਾਬ, ਤਰਸੇਮ ਜ਼ੀਰਾ, ਸੰਤ ਰਾਮ ਛੋਟੂ ਪ੍ਰਧਾਨ ਵਾਲਮੀਕਿ ਲੋਕ ਭਲਾਈ ਸਭਾ ਜ਼ੀਰਾ, ਸਿਕੰਦਰ ਸਿੰਘ ਜ਼ੀਰਾ, ਜੌਲੀ ਜ਼ੀਰਾ ਅਤੇ ਓਮ ਪ੍ਰਕਾਸ਼ ਸਿੰਘ ਜ਼ੀਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਦਾ ਪ੍ਰਗਟ ਉਤਸਵ ਮਿਤੀ 26 ਅਕਤੂਬਰ 2026 ਦਿਨ ਸੋਮਵਾਰ ਨੂੰ ਬਸਤੀ ਮਾਛੀਆਂ ਜ਼ੀਰਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ ਅਖੰਡ ਪਾਠ ਦਾ ਭੋਗ ਸਵੇਰੇ 10:00 ਵਜੇ ਪਵੇਗਾ ਤੇ ਰਾਤ 8:00 ਵਜੇ ਸਤਿਸੰਗ ਹੋਵੇਗਾ।
ਅਜੀਤ ਡੈਸਕ
24-10-2026