16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਅਜੀਤ ਡੈਸਕ 22-01-2026
ਅਬੋਹਰ, 21 ਜਨਵਰੀ (ਵਿਵੇਕ ਹੂੜੀਆ)-ਇਲਾਕੇ ਦੀ ਪ੍ਰਸਿੱਧ ਅਧਿਆਪਨ-ਸਿਖਲਾਈ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ 'ਈਕੋ ਕਲੱਬ' ਅਤੇ 'ਗਰੀਨ ਗਾਰਡ' ਦੇ ਸਾਂਝੇ ਸਹਿਯੋਗ ਨਾਲ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰੰਗਾਰੰਗ ਤਰੀਕੇ ਨਾਲ ਮਨਾਇਆ ਗਿਆ | ਇਸ ਸਮਾਗਮ ਨੇ ਕਾਲਜ ਕੈਂਪਸ ਨੂੰ ਭਾਰਤੀ ਸੱਭਿਆਚਾਰਕ ਵਿਰਾਸਤ ਦੇ ਰੰਗਾਂ ਵਿਚ ਰੰਗ ਦਿੱਤਾ | ਪ੍ਰੋਗਰਾਮ ਦੀ ਸ਼ੁਰੂਆਤ ਕਾਰਜਕਾਰੀ ਪਿ੍ੰਸੀਪਲ ਡਾ.ਵਿਜੇ ਗਰੋਵਰ ਦੇ ਪ੍ਰੇਰਨਾਦਾਇਕ ਸੰਬੋਧਨ ਨਾਲ ਹੋਈ | ਉਨ੍ਹਾਂ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਸਿਰਫ਼ ਰੁੱਤ ਬਦਲਣ ਦਾ ਪ੍ਰਤੀਕ ਨਹੀਂ ਹੈ, ਸਗੋਂ ਜੀਵਨ ਵਿਚ ਨਵੀਂ ਉਮੰਗ, ਉਤਸ਼ਾਹ ਅਤੇ ਸਕਾਰਾਤਮਕਤਾ ਭਰਨ ਦਾ ਸੁਨੇਹਾ ਦਿੰਦਾ ਹੈ | ਉਨ੍ਹਾਂ ਉਮੀਦ ਜਤਾਈ ਕਿ ਬਸੰਤ ਦੇ ਰੰਗਾਂ ਵਾਂਗ ਸਾਰਿਆਂ ਦਾ ਜੀਵਨ ਖ਼ੁਸ਼ੀਆਂ ਨਾਲ ਭਰਿਆ ਰਹੇ | ਇਸ ਮੌਕੇ ਵਿਦਿਆਰਥੀਆਂ ਲਈ ਯੈਲੋ ਡਿਸ਼ ਮੇਕਿੰਗ, ਪਤੰਗ ਬਣਾਉਣ, ਪਤੰਗ ਉਡਾਉਣ ਅਤੇ ਫੁੱਲਾਂ ਦੀ ਸਜਾਵਟ ਵਰਗੇ ਦਿਲਚਸਪ ਮੁਕਾਬਲੇ ਕਰਵਾਏ ਗਏ | ਯੈਲੋ ਡਿਸ਼ ਮੇਕਿੰਗ ਮੁਕਾਬਲੇ 'ਚ ਪਾਇਲ ਨੇ ਪਹਿਲਾ, ਸਿਮਰਨ ਤੇ ਰਵਿੰਦਰਜੀਤ ਨੇ ਦੂਜਾ ਅਤੇ ਕਮਲਦੀਪ ਤੇ ਨਵੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੁਸ਼ਪਾ, ਵਿੱਦਿਆ ਤੇ ਪਿ੍ਅੰਕਾ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ | ਪਤੰਗ ਨਿਰਮਾਣ ਮੁਕਾਬਲੇ 'ਚ ਜਸਪ੍ਰੀਤ ਕੌਰ ਪਹਿਲੇ, ਅਭਿਜੋਤ ਕੌਰ ਦੂਜੇ ਅਤੇ ਸੁਨੀਤਾ ਤੀਜੇ ਸਥਾਨ 'ਤੇ ਰਹੀ | ਮਨੋਹਰ ਅਤੇ ਅਰਪਨਪ੍ਰੀਤ ਸਿੰਘ ਨੂੰ ਹੌਸਲਾ ਅਫਜ਼ਾਈ ਇਨਾਮ ਮਿਲਿਆ | ਪਤੰਗ ਉਡਾਉਣ ਮੁਕਾਬਲੇ 'ਚ ਨਵਜੋਤ ਸਿੰਘ ਨੇ ਪਹਿਲਾ, ਗੁਰਕੀਰਤ ਸਿੰਘ ਨੇ ਦੂਜਾ ਅਤੇ ਰੋਹਤਾਸ਼ ਤੇ ਸੰਜੇ ਨੇ ਤੀਜਾ ਸਥਾਨ ਹਾਸਲ ਕੀਤਾ | ਫੁੱਲਾਂ ਦੀ ਸਜਾਵਟ ਮੁਕਾਬਲੇ 'ਚ ਅਰਸ਼ਦੀਪ ਕੌਰ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਸਫਲ ਸੰਚਾਲਨ ਵਿਚ ਡਾ.ਅਮਨਦੀਪ ਕੌਰ, ਸੁਰੇਸ਼ ਮੱਕੜ ਅਤੇ ਮਿਸ ਸ਼ੀਬਾ ਨੇ ਅਹਿਮ ਭੂਮਿਕਾ ਨਿਭਾਈ | ਅੰਤ ਵਿਚ ਪਿ੍ੰਸੀਪਲ ਡਾ.ਵਿਜੇ ਗਰੋਵਰ ਨੇ ਆਯੋਜਕ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੇ ਸਭਿਆਚਾਰਕ ਪ੍ਰੋਗਰਾਮ ਉਲੀਕਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਸਿਆਸੀ ਰੰਜਿਸ਼ ਤਹਿਤ ਮੈਨੂੰ ਪਾਰਟੀ 'ਚੋਂ ਮੁਅੱਤਲ ਕੀਤਾ ਗਿਆ-ਅੰਗਰੇਜ਼ ਮੇਘਵਾਲ ਅਗਲੀ ਖ਼ਬਰ 'ਲਾੜੇ' ਨੂੰ ਨਸ਼ਾ ਵਿਰੋਧੀ ਸਹੁੰ ਚੁਕਵਾ ਕੇ ਮੰਚ ਨੇ ਕਰਵਾਇਆ ਵਿਆਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।