ਸਿਆਸੀ ਰੰਜਿਸ਼ ਤਹਿਤ ਮੈਨੂੰ ਪਾਰਟੀ 'ਚੋਂ ਮੁਅੱਤਲ ਕੀਤਾ ਗਿਆ-ਅੰਗਰੇਜ਼ ਮੇਘਵਾਲ
ਅਜੀਤ ਡੈਸਕ
22-01-2026
ਉਨ੍ਹਾਂ ਕਿਹਾ ਕਿ ਖ਼ੁਦ ਨੂੰ ਭਾਜਪਾ ਉਮੀਦਵਾਰ ਸਮਝ ਕੇ ਵਿਚਰ ਰਹੀ ਵੰਦਨਾ ਸਾਂਗਵਾਲ ਨੂੰ ਬੱਲੂਆਣਾ ਹਲਕੇ ਵਿਚ ਉਸ ਦੇ ਭਾਈਚਾਰੇ ਦੇ ਲੋਕ ਚੋਣਾਂ ਵਿਚ ਜ਼ਰੂਰ ਸਬਕ ਸਿਖਾਉਣਗੇ | ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਠੋਸ ਸਬੂਤ ਹੋਣ ਦੇ ਕਾਰਨ ਹੀ ਅੰਗਰੇਜ਼ ਮੇਘਵਾਲ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਜੋ ਕਿ ਪੰਜਾਬ ਭਾਜਪਾ ਹਾਈਕਮਾਨ ਦੇ ਧਿਆਨ ਉਪਰੰਤ ਹੀ ਅਮਲ ਵਿਚ ਲਿਆਂਦੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਵਿਚ ਕਿਸੇ ਨੂੰ ਵੀ ਕੋਈ ਜਾਤੀ ਸੂਚਕ ਸ਼ਬਦ ਨਹੀਂ ਬੋਲੇ ਗਏ, ਵੀਡੀਓ ਫ਼ਰਜ਼ੀ ਵੀ ਹੋ ਸਕਦੀ ਹੈ | ਇਸ ਸੰਬੰਧੀ ਹਲਕਾ ਇੰਚਾਰਜ ਬੱਲੂਆਣਾ ਵੰਦਨਾ ਸਾਂਗਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਅੰਗਰੇਜ਼ ਮੇਘਵਾਲ ਨੂੰ ਨਹੀਂ ਜਾਣਦੀ ਅਤੇ ਨਾ ਹੀ ਮੇਰੀ ਜਾਂ ਮੇਰੇ ਪਤੀ ਨਾਲ ਉਸ ਦੀ ਕੋਈ ਸਿਆਸੀ ਰੰਜਿਸ਼ ਹੈ | ਅੰਗਰੇਜ਼ ਮੇਘਵਾਲ ਖ਼ਿਲਾਫ਼ ਕਾਰਵਾਈ ਪਾਰਟੀ ਨੇ ਵਰਕਰਾਂ ਦੀ ਸ਼ਿਕਾਇਤ ਦੇ ਆਧਾਰਿਤ ਕੀਤੀ ਹੈ |