12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮੰਗਾਂ ਨੂੰ ਲੈ ਕੇ ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਧਾਰੀਵਾਲ, 11 ਨਵੰਬਰ (ਸਵਰਨ ਸਿੰਘ)-ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ ਵਰਿਆਮ ਮਸੀਹ ਸੋਹਲ ਦੀ ਪ੍ਰਧਾਨਗੀ ਹੇਠ ਮਿੱਲ ਗਰਾਉਂਡ ਧਾਰੀਵਾਲ ਵਿਖੇ ਹੋਈ। ਜਿਸ ਵਿਚ ਬਲਾਰਿਆਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵਲੋਂ ਕਰਚਾਰੀਆਂ ਅਤੇ ਪੈਸ਼ਨਰਾਂ ਦੀਆਂ ਹੱਕੀ ਮੰਗ ਮੰਨ ਕੇ ਵੀ ਟਾਲ ਮਟੋਲ ਵਾਲੀ ਨੀਤੀ ਦੀ ਸਖ਼ਤ ਸਬਦਾਂ ਵਿਚ ਨਿੰਦਾ ਕੀਤੀ।

ਅਜੀਤ ਡੈਸਕ 12-11-2026
ਧਾਰੀਵਾਲ, 11 ਨਵੰਬਰ (ਸਵਰਨ ਸਿੰਘ)-ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ ਵਰਿਆਮ ਮਸੀਹ ਸੋਹਲ ਦੀ ਪ੍ਰਧਾਨਗੀ ਹੇਠ ਮਿੱਲ ਗਰਾਉਂਡ ਧਾਰੀਵਾਲ ਵਿਖੇ ਹੋਈ। ਜਿਸ ਵਿਚ ਬਲਾਰਿਆਂ ਨੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵਲੋਂ ਕਰਚਾਰੀਆਂ ਅਤੇ ਪੈਸ਼ਨਰਾਂ ਦੀਆਂ ਹੱਕੀ ਮੰਗ ਮੰਨ ਕੇ ਵੀ ਟਾਲ ਮਟੋਲ ਵਾਲੀ ਨੀਤੀ ਦੀ ਸਖ਼ਤ ਸਬਦਾਂ ਵਿਚ ਨਿੰਦਾ ਕੀਤੀ। ਇਸ ਦੌਰਾਨ ਜਥੈਬੰਦੀ ਦੇ ਮੈਂਬਰਾਂ ਨੇ ਜਬਰਦਸਤ ਵਿਰੋਧ ਕਰਦੇ ਹੋਏ ਨਾਅਬੇਬਾਜੀ ਕੀਤੀ । ਇਸ ਮੌਕੇ ਤੇ ਫੈਸਲਾ ਲਿਆ ਗਿਆ ਕਿ ਜੋ ਵੀ ਪ੍ਰੋਗਰਾਮ ਸੂਬਾ ਕਮੇਟੀ ਵੱਲੋਂ ਉਲੀਕਿਆ ਗਿਆ ਹੈ ਦੇ ਵਿਚ ਵਧ ਚੜ ਕੇ ਸਮੂਲੀਅਤ ਕੀਤੀ ਜਾਵੇਗੀ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਤਾਂ ਕਿ ਸਰਕਾਰ ਨੂੰ ਮੰਗਾਂ ਲਾਗੂ ਕਰਨ ਲਈ ਮਜਬੂਰ ਕੀਤਾ ਜਾਵੇਗਾ। ਇਸ ਮੌਕੇ ਤੇ ਤਰੇਸਮ ਸਿੰਘ ਸਕੱਤਰਠ ਅਸ਼ੋਕ ਕੁਮਾਰ, ਧਰਮ ਸਿੰਘ, ਹਰਭਜਨ ਸਿੰਘ, ਇੰਦਰਜੀਤ ਸਿੰਘ ਢਿੱਲੋਂ, ਪੂਰਨ ਸਿੰਘ, ਜੋਗਿੰਦਰ ਪਾਲ, ਹਰਦੇਵ ਸਿੰਘ, ਕਸਮੀਰ ਸਿੰਘ, ਰਘਬੀਰ ਸਿੰਘ, ਸੁਰਿੰਦਰ ਪਾਲ, ਬਲਵਿੰਦਰ ਸਿੰਘ, ਸੁਰਜੀਤ ਸਿੰਘ, ਇਮੈਨੂੰਏਲ, ਪ੍ਰਤਾਪ ਸਿੰਘ, ਸਤਨਾਮ ਸਿੰਘ, ਮਿੱਤਰ ਪਾਲ, ਗਿਆਨ ਸਿੰਘ, ਦਲੀਪ ਸਿੰਘ, ਜਾਰਜ ਮਸੀਹ, ਨਿਸਾਨ ਸਿੰਘ, ਰਾਜ ਕੁਮਾਰ, ਗੋਪਾਲ ਸਿੰਘ, ਮੰਗਲ ਸਿੰਘ, ਹਰਭਜਨ ਸਿੰਘ, ਜਗੀਰ ਸਿੰਘ, ਜੋਗਿੰਦਰ Ç ੰਘ, ਤਰਸੇਮ ਸਿੰਘ ਚੌਧਰਪੁਰ, ਕਰਤਾਰ ਚੰਦ ਆਦਿ ਹਾਜਰ ਸਨ।
ਪਿਛਲੀ ਖ਼ਬਰ ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਗੁਰਦਾਸਪੁਰ ਦੀ ਕਮੇਟੀ ਸਰਬਸੰਮਤੀ ਨਾਲ ਚੁਣੀ ਅਗਲੀ ਖ਼ਬਰ ਬਾਲ ਕ੍ਰਿਸ਼ਨ ਕਾਲੀਆ ਦੀ ਅਗਵਾਈ ਹੇਠ ਨਰ ਸੇਵਾ ਨਾਰਾਇਣ ਸੇਵਾ ਸੰਸਥਾ ਨੇ ਦੋ ਸਾਲਾਂ ’ਚ ਕਾਇਮ ਕੀਤੀ ਮਿਸਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।