29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਿੰਡ ਖੁੰਡਾ ਸ਼ਰੀਫ਼ ਵਿਖੇ ਸਾਲਾਨਾ ਜੋੜ ਮੇਲਾ ਤੇ ਦਰਗਾਹ ਹਜ਼ਰਤ ਸਖੀ ਸਰਵਰ ਜੀ ਦਾ ਸਾਲਾਨਾ ਉਰਸ ਮੁਬਾਰਕ ਸਮਾਗਮ 31 ਨੂੰ

ਧਾਰੀਵਾਲ, 28 ਅਕਤੂਬਰ (ਲਖਬੀਰ ਖੁੰਡਾ)-ਪਿੰਡ ਖੁੰਡਾ ਸ਼ਰੀਫ਼, ਵਿਖੇ ਡੇਰਾ ਸਰਵਰ ਧਾਮ ਵਿਖੇ ਹਜ਼ਰਤ ਦਾਤਾ ਕਰਤਾਰ ਸ਼ਾਹ ਜੀ ਮੁਸਤ੍ਰਾਪੁਰ ਵਾਲਿਆਂ ਦੀ ਰਹਿਮਤ ਸਦਕਾ ਦਰਗਾਹ ਹਜ਼ਰਤ ਪਾਕ ਲੱਖ ਦਾਤਾ ਸਖੀ ਸਰਵਰ ਸੁਲਤਾਨ ਜੀ ਦਾ ਸਾਲਾਨਾ ਉਰਸ ਮੁਬਾਰਕ ਤੇ ਜੋੜ ਮੇਲਾ 31 ਅਕਤੂਬਰ, ਨੂੰ ਬਾਬਾ ਤਰਸੇਮ ਸ਼ਾਹ ਕਾਦਰੀ ਤੇ ਬੀਬੀ ਨਿਰਮਲਜੀਤ ਕਾਦਰੀ ਦੀ ਅਗਵਾਈ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਲੱਕੀ ਸ਼ਾਹ, ਵੀਰ ਸਿੰਘ, ਪ੍ਰੇਮ ਸਿੰਘ, ਡਾਕਟਰ ਜਸਪਾਲ ਸਿੰਘ, ਬਾਬਾ ਗੁਰਕੀਰਤ ਸ਼ਾਹ, ਬਾਬਾ ਮਨਜੀਤ ਸ਼ਾਹ ਤੇ ਵਿੱਕੀ ਰੰਧਾਵਾ (ਦੁਬਈ ਵਾਲੇ) ਨੇ ਦੱਸਿਆ ਕਿ 31 ਅਕਤੂਬਰ ਨੂੰ ਸ਼ਾਮ 4 ਵਜੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ।

ਬਾਬਾ ਲੱਕੀ ਸ਼ਾਹ। 29-10-2026
ਧਾਰੀਵਾਲ, 28 ਅਕਤੂਬਰ (ਲਖਬੀਰ ਖੁੰਡਾ)-ਪਿੰਡ ਖੁੰਡਾ ਸ਼ਰੀਫ਼, ਵਿਖੇ ਡੇਰਾ ਸਰਵਰ ਧਾਮ ਵਿਖੇ ਹਜ਼ਰਤ ਦਾਤਾ ਕਰਤਾਰ ਸ਼ਾਹ ਜੀ ਮੁਸਤ੍ਰਾਪੁਰ ਵਾਲਿਆਂ ਦੀ ਰਹਿਮਤ ਸਦਕਾ ਦਰਗਾਹ ਹਜ਼ਰਤ ਪਾਕ ਲੱਖ ਦਾਤਾ ਸਖੀ ਸਰਵਰ ਸੁਲਤਾਨ ਜੀ ਦਾ ਸਾਲਾਨਾ ਉਰਸ ਮੁਬਾਰਕ ਤੇ ਜੋੜ ਮੇਲਾ 31 ਅਕਤੂਬਰ, ਨੂੰ ਬਾਬਾ ਤਰਸੇਮ ਸ਼ਾਹ ਕਾਦਰੀ ਤੇ ਬੀਬੀ ਨਿਰਮਲਜੀਤ ਕਾਦਰੀ ਦੀ ਅਗਵਾਈ ਹੇਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਲੱਕੀ ਸ਼ਾਹ, ਵੀਰ ਸਿੰਘ, ਪ੍ਰੇਮ ਸਿੰਘ, ਡਾਕਟਰ ਜਸਪਾਲ ਸਿੰਘ, ਬਾਬਾ ਗੁਰਕੀਰਤ ਸ਼ਾਹ, ਬਾਬਾ ਮਨਜੀਤ ਸ਼ਾਹ ਤੇ ਵਿੱਕੀ ਰੰਧਾਵਾ (ਦੁਬਈ ਵਾਲੇ) ਨੇ ਦੱਸਿਆ ਕਿ 31 ਅਕਤੂਬਰ ਨੂੰ ਸ਼ਾਮ 4 ਵਜੇ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਾਮ ਪ੍ਰਸਿੱਧ ਕਲਾਕਾਰ ਬੰਟੀ ਭੰਡਾਲ , ਰਮੇਸ਼ ਸੁਨਖਾ, ਵਿੱਕੀ ਛੋਟਾ ਜੁਗਨੀ ਤੇ ਹੋਰ ਕਲਾਕਾਰ ਤੇ ਜਥੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਉਪਰੰਤ ਹਜ਼ਰਤ ਦਾਤਾ ਕਰਤਾਰ ਸ਼ਾਹ ਜੀ ਮਹਾਰਾਜ ਦਾ ਰੂਹਾਨੀ ਸਤਿਸੰਗ ਹੋਵੇਗਾ। ਉਪਰੰਤ ਬਖ਼ਸ਼ੀ ਕਵਾਲ, ਫਤਿਹਗੜ੍ਹ ਚੂੜੀਆਂ ਵਾਲੇ, ਸੁਨੀਲ ਫਿਰੋਜ਼ ਕਵਾਲ ਤੇ ਹੋਰ ਕਵਾਲ ਪਾਰਟੀਆਂ ਕੱਵਾਲ ਗਾਇਨ ਕਰਨਗੀਆਂ। ਪ੍ਰਬੰਧਕਾਂ ਅਨੁਸਾਰ, 1 ਨਵੰਬਰ, ਦਿਨ ਐਤਵਾਰ ਨੂੰ ਸਵੇਰੇ 9 ਵਜੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ, ਜਦਕਿ ਸ਼ਾਮ ਨੂੰ ਮਹਾਮਾਈ ਦਾ ਜਾਗਰਨ ਕਰਵਾਇਆ ਜਾਵੇਗਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਾਜੂ ਮੌਜੀ ਲੇਹਲ ਨਿਭਾਉਣਗੇ। ਇਸ ਮੌਕੇ ਜਥੇਦਾਰ ਚੈਂਚਲ ਸਿੰਘ, ਭੁਪਿੰਦਰ ਸਿੰਘ ਰਿੰਕਾ, ਚੇਅਰਮੈਨ ਮਾਰਕੀਟ ਕਮੇਟੀ ਧਾਰੀਵਾਲ ਤੇ ਪਿੰਡ ਖੁੰਡਾ ਦੀ ਸਮੁੱਚੀ ਪੰਚਾਇਤ ਸ਼ਾਮਲ ਹੋਵੇਗੀ।
ਪਿਛਲੀ ਖ਼ਬਰ ਕੋਟਲੀ ਭਾਨ ਸਿੰਘ ਵਿਖੇ ਪਾਰਟੀ ਦੀ 31 ਮੈਂਬਰੀ ਕਮੇਟੀ ਬਣਾਈ ਅਗਲੀ ਖ਼ਬਰ ਬੀਕੇਯੂ ਏਕਤਾ ਉਗਰਾਹਾਂ ਵਲੋਂ ਥਾਣਾ ਫ਼ਤਿਹਗੜ੍ਹ ਚੂੜੀਆਂ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।