23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ਼ਾਰਟ ਸਰਕਟ ਨਾਲ ਲੱਗੀ ਅੱਗ, 9 ਏਕੜ ਗੰਨੇ ਦੀ ਫਸਲ ਸੜ ਕੇ ਸੁਆਹ * ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ

ਤਾਰਾਗੜ੍ਹ, 22 ਅਕਤੂਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ‘ਗੋਲ ਛੋੜੀਆਂ’ ਦੇ ਕਿਸਾਨਾਂ ਦੀ 9 ਏਕੜ ਗੰਨੇ ਦੀ ਫਸਲ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਸੜ ਗਈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਜਾਣਕਾਰੀ ਦਿੰਦੇ ਹੋਏ ਕਿਸਾਨ ਜਸਵਿੰਦਰ ਸਿੰਘ, ਕਿਸਾਨ ਰਜਿੰਦਰ ਕੁਮਾਰ ਅਤੇ ਕਿਸਾਨ ਅਕਸ਼ੇ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਬਿਨਾਂ ਲਾਈਨ ਚੈੱਕ ਕੀਤੇ ਅੱਠ ਘੰਟੇ ਵਾਲੀ ਟਿਊਬਵੈਲਾਂ ਵਾਲੀ ਲਾਈਟ ਚਾਲੂ ਕਰ ਦਿੱਤੀ ਸੀ l ਉਨ੍ਹਾਂ ਦੱਸਿਆ ਕਿ ਸ਼ਾਰਟ ਸਰਕਟ ਹੋਣ ਕਾਰਨ ਗੰਨੇ ਦੀ ਫਸਲ ਨੂੰ ਅੱਗ ਲੱਗ ਗਈ।

ਅਜੀਤ ਡੈਸਕ 23-10-2026
ਤਾਰਾਗੜ੍ਹ, 22 ਅਕਤੂਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ‘ਗੋਲ ਛੋੜੀਆਂ’ ਦੇ ਕਿਸਾਨਾਂ ਦੀ 9 ਏਕੜ ਗੰਨੇ ਦੀ ਫਸਲ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਸੜ ਗਈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਜਾਣਕਾਰੀ ਦਿੰਦੇ ਹੋਏ ਕਿਸਾਨ ਜਸਵਿੰਦਰ ਸਿੰਘ, ਕਿਸਾਨ ਰਜਿੰਦਰ ਕੁਮਾਰ ਅਤੇ ਕਿਸਾਨ ਅਕਸ਼ੇ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਬਿਨਾਂ ਲਾਈਨ ਚੈੱਕ ਕੀਤੇ ਅੱਠ ਘੰਟੇ ਵਾਲੀ ਟਿਊਬਵੈਲਾਂ ਵਾਲੀ ਲਾਈਟ ਚਾਲੂ ਕਰ ਦਿੱਤੀ ਸੀ l ਉਨ੍ਹਾਂ ਦੱਸਿਆ ਕਿ ਸ਼ਾਰਟ ਸਰਕਟ ਹੋਣ ਕਾਰਨ ਗੰਨੇ ਦੀ ਫਸਲ ਨੂੰ ਅੱਗ ਲੱਗ ਗਈ। ਅੱਗ ਇੰਨ੍ਹੀ ਭਿਆਨਕ ਲੱਗੀ ਸੀ ਕਿ ਉਸ ’ਤੇ ਕਾਬੂ ਪਾਉਣ ਲਈ ਪਿੰਡ ਦੇ ਲੋਕਾਂ ਨੇ ਆਪਣੇ ਟਰੈਕਟਰ ਹੱਲਾਂ ਲੈ ਕੇ ਬਹੁਤ ਮਿਹਨਤ ਨਾਲ ਅੱਗ ’ਤੇ ਕਾਬੂ ਪਾਇਆ, ਪਰ ਫਸਲ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ। ਲਗਭਗ 9 ਏਕੜ ਗੰਨੇ ਦੀ ਫਸਲ ਤਬਾਹ ਹੋ ਚੁੱਕੀ ਸੀ । ਇਸ ਬਾਬਤ ਜਦ ਪਿੰਡ ਦੇ ਸਰਪੰਚ ਬਲਰਾਮ ਸਿੰਘ ਟੀਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਹੈ। ਜਿਸ ਵਿਚ ਕਿਸੇ ਵੀ ਸ਼ਰਾਰਤੀ ਅਨਸਰ ਦਾ ਕੋਈ ਹੱਥ ਨਹੀਂ, ਨਾ ਹੀ ਕੋਈ ਲਾਗਤਬਾਜ਼ੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ ਹੜ੍ਹ ਕਾਰਨ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ । ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੱਕ ਇਨ੍ਹਾਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਗੱਲ ਪਹੁੰਚਾਈ ਜਾਵੇਗੀ ਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾਵੇਗਾ ।
ਪਿਛਲੀ ਖ਼ਬਰ ਪੰਜਾਬ ਦੇ ਮੌਜੂਦਾ ਹਲਾਤ ਲਈ ਆਮ ਆਦਮੀ ਪਾਰਟੀ ਤੇ ਕੇਂਦਰ ਸਰਕਾਰ ਜ਼ਿੰਮੇਵਾਰ-ਸਚਿਨ ਪਾਇਲਟ ਅਗਲੀ ਖ਼ਬਰ ਪੰਜਾਬ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਦੂਸਰੇ ਦਿਨ ਵੀ ਹੜਤਾਲ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।