16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬਟਾਲਾ ਸ਼ਹਿਰ ’ਚ ਸੰਨਾਟਾ ਛਾਇਆ ਰਿਹਾ

ਬਟਾਲਾ, 15 ਅਕਤੂਬਰ (ਸਤਿੰਦਰ ਸਿੰਘ)-ਬੀਤੇ ਦਿਨੀਂ ਮਾਨਸਾ ਵਿਖੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਬੰਦ ਦੇ ਸੱਦੇ ਦੌਰਾਨ ਬਟਾਲਾ ਸ਼ਹਿਰ ’ਚ ਸੰਨਾਟਾ ਛਾਇਆ ਰਿਹਾ। ਸਾਰਾ ਦਿਨ ਸ਼ਹਿਰ ’ਚ ਖਾਮੋਸ਼ੀ ਵਾਲਾ ਮਾਹੌਲ ਬਣਿਆ ਰਿਹਾ।

ਧਰਨੇ ਨੂੰ ਸਬੋਧਨ ਕਰਨ ਸਮੇਂ ਭਾਜਪਾ ਆਗੂ ਵਿਜੇ ਕੁਮਾਰ ਸੋਨੀ ਨਾਲ ਕਿਸਾਨ ਆਗੂ। ਤਸਵੀਰ: ਨਾਗਰਾ 16-10-2026
ਬਟਾਲਾ, 15 ਅਕਤੂਬਰ (ਸਤਿੰਦਰ ਸਿੰਘ)-ਬੀਤੇ ਦਿਨੀਂ ਮਾਨਸਾ ਵਿਖੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਬੰਦ ਦੇ ਸੱਦੇ ਦੌਰਾਨ ਬਟਾਲਾ ਸ਼ਹਿਰ ’ਚ ਸੰਨਾਟਾ ਛਾਇਆ ਰਿਹਾ। ਸਾਰਾ ਦਿਨ ਸ਼ਹਿਰ ’ਚ ਖਾਮੋਸ਼ੀ ਵਾਲਾ ਮਾਹੌਲ ਬਣਿਆ ਰਿਹਾ। ਸਮੂਹ ਦੁਕਾਨਾਂ ਬੰਦ ਰਹੀਆਂ। ਬਾਅਦ ਦੁਪਹਿਰ ਸਿਰਫ ਮੈਡੀਕਲ ਸਟੋਰ ਖੋਲੇ ਗਏ। ਬੱਸ ਅੱਡੇ ’ਚ ਰੋਡਵੇਜ਼ ਦੀ ਬੱਸ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਵਲੋਂ ਪੂਰਨ ਹੜਤਾਲ ਰੱਖੀ ਗਈ। ਪ੍ਰਾਈਵੇਟ ਸਕੂਲ ਮੁਕੰਮਲ ਬੰਦ ਰਹੇ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਕਾਰਜਕਾਰਨੀ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਪ੍ਰਿਥੀਪਾਲ ਸਿੰਘ ਬਟਾਲਾ ਤੇ ਹੋਰ ਆਗੂਆਂ ਦੀ ਅਗਵਾਈ ਹੇਠ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ। ਉਨ੍ਹਾਂ ਵਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦਾ ਸੰਦੇਸ਼ ਦਿੰਦਿਆਂ ਦੁਕਾਨਾਂ ਨਾ ਖੋਲਣ ਦੀ ਅਪੀਲ ਕੀਤੀ ਗਈ। ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੇ ਸਾਰੇ ਅਦਾਰੇ ਸ਼ਹਿਰ ’ਚ ਬੰਦ ਰਹੇ। ਸਾਰਾ ਦਿਨ ਰੁੱਝਿਆ ਰਹਿਣ ਵਾਲਾ ਚੱਕਰੀ ਬਾਜ਼ਾਰ ਸੁੰਨਸਾਨ ਨਜ਼ਰ ਆਇਆ। ਕਿਸਾਨ ਤੇ ਨਿਹੰਗ ਜਥੇਬੰਦੀਆਂ ਵਲੋਂ ਸ਼ਹਿਰ ’ਚ ਚੌਕਸੀ ਰੱਖੀ। ਪੁਲਿਸ ਵਲੋਂ ਵੀ ਸਾਰਾ ਦਿਨ ਸ਼ਹਿਰ ਦੇ ਚੌਰਸਤਿਆਂ ’ਚ ਮੁਸਤੈਦੀ ਵਿਖਾਈ ਗਈ । ਅੱਜ ਦੇ ਇਸ ਬੰਦ ਨੇ ਕੋਰੋਨਾ ਕਾਲ ਦੇ ਉਸ ਦੌਰ ਦੀ ਯਾਦ ਤਾਜਾ ਦਿਵਾ ਦਿੱਤੀ। ਵੱਖ-ਵੱਖ ਜਥੇਬੰਦੀਆਂ ਨੇ ਲੋਕਾਂ ਵਲੋਂ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦੇਣ ’ਤੇ ਪਰਵਿੰਦਰ ਸਿੰਘ ਝੋਟਾ ਨੂੰ ਸੱਚੀ ਸ਼ਰਧਾਂਜਲੀ ਦੱਸਿਆ। ਰੋਸ ਪ੍ਰਦਰਸ਼ਨ ਵਿਚ ਮਨਜਿੰਦਰ ਸਿੰਘ ਬੱਲ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ, ਗੁਰਦੀਪ ਸਿੰਘ ਕੋਟ ਮਜਲਸ, ਪਲਵਿੰਦਰ ਸਿੰਘ ਸ਼ੁਕਰਪੁਰਾ, ਖੁਸ਼ਕਰਨ ਸਿੰਘ ਹੇਅਰ, ਅਨੂਪ ਸਿੰਘ ਬੋਪਾਰਾਏ ਡੱਲਾ, ਗੁਰਨਾਮ ਸਿੰਘ ਜੌੜਾ ਸਿੰਘਾ, ਗੁਰਤੇਜ ਸਿੰਘ ਹੇਅਰ ਪ੍ਰਧਾਨ ਜ਼ਿਲ੍ਹਾ ਯੂਥ, ਜਤਿੰਦਰ ਸਿੰਘ ਭੱਟੀ, ਦਲਬੀਰ ਸਿੰਘ ਧਾਰੀਵਾਲ, ਸਤਿੰਦਰਪਾਲ ਸਿੰਘ ਕੰਗ, ਸੁਰਜੀਤ ਸਿੰਘ ਰਸੂਲਪੁਰ, ਜਤਿੰਦਰ ਸਿੰਘ ਸੋਨੂੰ, ਦਿਲਬਾਗ ਸਿੰਘ ਚਾਹਗਿੱਲ, ਸੁਖਵਿੰਦਰ ਸਿੰਘ ਕੋਟਲਾ ਮੂਸਾ, ਸੁਖਵਿੰਦਰ ਸਿੰਘ ਕੋਟਲੀ ਭਾਨ ਸਿੰਘ, ਦਿਲਬਾਗ ਸਿੰਘ ਗੋਬਿੰਦ ਨਗਰ, ਲਾਲ ਸਿੰਘ ਕੰਡਿਆਲ, ਦਲਜੀਤ ਸਿੰਘ ਟੋਨੀ, ਜਥੇਦਾਰ ਸਤਨਾਮ ਸਿੰਘ, ਗੁਰਮੇਜ ਸਿੰਘ ਬਟਾਲਾ, ਸਤਨਾਮ ਸਿੰਘ ਬਟਾਲਾ, ਲਾਲ ਸਿੰਘ ਕੰਡਿਆਲ, ਜਸਵਿੰਦਰ ਸਿੰਘ ਧੁੱਪਸੜੀ, ਹਰਮੀਤ ਸਿੰਘ, ਗੁਰਦੀਪ ਸਿੰਘ ਯੂਥ ਆਗੂ, ਜਨਾਬ ਮੁਸਤਾਕ ਅਲੀ ਯੂਥ ਆਗੂ, ਕਰਨਪ੍ਰੀਤ ਸਿੰਘ ਪ੍ਰਧਾਨ ਆਈਟੀ ਵਿੰਗ ਆਦਿ ਸ਼ਾਮਲ ਸਨ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਵੱਖ- ਵੱਖ ਜਥੇਬੰਦੀਆਂ ਵਲੋਂ ਧਰਨਾ ਕੋਟਲੀ ਸੂਰਤ ਮੱਲੀ (ਕੁਲਦੀਪ ਸਿੰਘ ਨਾਗਰਾ)-ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਕੋਟਲੀ ਸੂਰਤ ਮੱਲੀ ਇਲਾਕੇ ਦੇ ਲੋਕਾਂ ਨੇ ਭਰਵਾਂ ਸਮਰਥਨ ਦਿੰਦਿਆਂ ਆਪਣੇ ਕਾਰੋਬਾਰ ਬੰਦ ਰੱਖੇ ਜਦੋਂ ਕਿ ਇਲਾਕੇ ਦੇ ਸਾਰੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਵੀ ਮੁਕੰਮਲ ਤੌਰ ’ਤੇ ਬੰਦ ਰਹੇ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਆਗੂਆਂ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਵਪਾਰ ਸੈੱਲ ਦੇ ਕਨਵੀਰਨ ਵਿਜੇ ਕੁਮਾਰ ਸੋਨੀ ਨੇ ਸਾਥੀਆ ਸਮੇਤ ਕਸਬਾ ਕੋਟਲੀ ਸੂਰਤ ਮੱਲੀ ਦੇ ਮੇਨ ਚੌਕ ’ਚ ਧਰਨਾ ਦਿੰਦਿਆਂ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਰੋਸ ਧਰਨੇ ਨੂੰ ਭਾਜਪਾ ਆਗੂ ਵਿਜੇ ਕੁਮਾਰ ਸੋਨੀ, ਜ਼ਿਲ੍ਹਾ ਕਿਸਾਨ ਆਗੂ ਸੁਖਵਿੰਦਰ ਸਿੰਘ ਖਾਲਸਾ, ਸੁਲੱਖਣ ਸਿੰਘ ਮਾਹਲ, ਹਰਵੰਤ ਸਿੰਘ, ਗੁਰਮੇਜ਼ ਸਿੰਘ ਢੇਸੀਆ ਨੇ ਸੰਬੋਧਨ ਕਰਦਿਆਂ ਪਰਵਿੰਦਰ ਝੋਟਾ ਦੇ ਕਤਲ ਦੀ ਸੀ.ਬੀ.ਆਈ ਜਾਂਚ ਤੇ ਪੰਜਾਬ ਦੇ ਮੁੱਖ ਮੰਤਰੀ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ। ਇਸ ਮੌਕੇ ’ਤੇ ਕਿਸਾਨ ਆਗੂ ਗੁਰਮੇਜ਼ ਸਿੰਘ ਢੇਸੀਆਂ, ਜਰਨੈਲ ਸਿੰਘ ਭਗਵਾਨਪੁਰ, ਰਾਣਾ ਭਗਵਾਨਪੁਰ, ਲਵਲੀ ਪ੍ਰਧਾਨ, ਜੀਵਨ ਸਿੰਘ ਢੇਸੀਆਂ, ਰਣਜੀਤ ਸਿੰਘ, ਜਸਬੀਰ ਸਿੰਘ ਜੱਸਾ, ਲਖਵਿੰਦਰ ਸਿੰਘ ਢਿਲਵਾਂ, ਹਰਦੇਵ ਸਿੰਘ ਡੇਰਾ ਪਠਾਣਾ, ਸਤਨਾਮ ਸਿੰਘ ਭਗਵਾਨਪੁਰ, ਕੁਲਵੰਤ ਸਿੰਘ ਦੋਧੀ ਸਮੇਤ ਇਲਾਕੇ ਦੇ ਲੋਕ ਹਾਜ਼ਰ ਸਨ। ਫਤਹਿਗੜ੍ਹ ਚੂੜੀਆਂ ’ਚ ਜਥੇਬੰਦੀਆਂ ਨੇ ਕਈ ਘੰਟੇ ਕੀਤਾ ਚੱਕਾ ਜਾਮ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਫਤਹਿਗੜ੍ਹ ਚੂੜੀਆਂ, (ਅਵਤਾਰ ਸਿੰਘ ਰੰਧਾਵਾ, ਐਮ.ਐਸ. ਫੁੱਲ)-ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕਰਦਿਆਂ ਫਤਹਿਗੜ੍ਹ ਚੂੜੀਆਂ ਦੇ ਪੁਰਾਣਾ ਬੱਸ ਸਟੈਂਡ ਮਜੀਠਾ ਚੌਂਕ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਭਰਾਤਰੀ ਜਥੇਬੰਦੀਆਂ ਦੇ ਨਾਲ ਮਿਲ ਕੇ ਕਈ ਘੰਟੇ ਚੱਕਾ ਜਾਮ ਕਰਦਿਆਂ ਧਰਨਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਤੇ ਡੀਜੀਪੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਸ਼ਾ ਤਸਕਰਾਂ ਨਾਲ ਡੂੰਘੇ ਸੰਬੰਧ ਹੋਣ ਕਰਕੇ ਨਸ਼ਾ ਵਿਰੋਧੀ ਸਮਾਜ ਸੇਵੀ ਸ਼ਖਸ਼ੀਅਤਾਂ ਨੂੰ ਦਿਨ-ਦਿਹਾੜੇ ਗੋਲੀਆਂ ਨਾਲ ਉਡਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਦੀ ਮੌਤ ਨੇ ਪੰਜਾਬ ’ਚ ਹਜ਼ਾਰਾਂ ਝੋਟੇ ਪੈਦਾ ਕਰ ਦਿੱਤੇ ਹਨ, ਜੋ ਆਉਣ ਵਾਲੇ ਸਮੇਂ ਵਿੱਚ ਭਾਈ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਤੇ ਸਿਸਟਮ ਨੂੰ ਸੁਧਾਰਨ ਲਈ ਸੰਘਰਸ਼ ਕਰਨਗੇ। ਉਪਰੰਤ ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਦਾ ਪੁਤਲਾ ਫੂਕਿਆ। (ਬਾਕੀ ਸਫਾ 7 ’ਤੇ)
ਪਿਛਲੀ ਖ਼ਬਰ ਸਵ . ਨਿਰਮਲ ਕੌਰ ਖਹਿਰਾ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਗੁਰਦਾਸਪੁਰ ਤੇ ਆਸ ਪਾਸ ਖੇਤਰਾਂ ’ਚ ਮਿਲਿਆ ਪੂਰਨ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।