15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸੰਨੀ ਲੋਧੀਨੰਗਲ ਵਲੋਂ ਪਿੰਡ ਮਿਰਜਾਜਾਨ ਤੋਂ ਘਰੋ-ਘਰੀ ਮੁਹਿੰਮ ਦੀ ਸ਼ੁਰੂਆਤ

ਕਿਲਾ ਲਾਲ ਸਿੰਘ, 14 ਅਕਤੂਬਰ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਪ੍ਰਚਾਰ ਲਈ ਪਿੰਡ ਪੱਧਰ ਤੱਕ ਪਹੁੰਚ ਕਰਨ ਲਈ ਘਰੋ-ਘਰੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਹਲਕਾ ਯੂਥ ਪ੍ਰਧਾਨ ਸੰਨੀ ਲੋਧੀਨੰਗਲ ਵਲੋਂ ਪਿੰਡ ਮਿਰਜਾਜਾਨ ਵਿਖੇ ਯੂਥ ਆਗੂ ਸਤਬੀਰ ਸਿੰਘ ਦੇ ਗ੍ਰਹਿ ਵਿਖੇ ਵੱਡੀ ਗਿਣਤੀ ’ਚ ਇਕੱਤਰ ਹੋਏ ਅਕਾਲੀ ਵਰਕਰਾਂ ਦੇ ਫਾਰਮ ਭਰੇ ਤੇ ਲੋਕਾਂ ਦੀ ਰਾਏ ਲਈ ਗਈ। ਇਸ ਮੌਕੇ ਸੰਨੀ ਲੋਧੀਨੰਗਲ ਨੇ ਕਿਹਾ ਕਿ ਇਹ ਫਾਰਮ ਭਰਨ ਦਾ ਉਦੇਸ਼ ਲੋਕਾਂ ਦੀ ਰਾਇ ਲੈਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਕੀ ਚਾਹੁੰਦੇ ਹਨ।

ਪ੍ਰੋ. ਹਰਭਜਨ ਸਿੰਘ ਧਾਰੀਵਾਲ ਨੂੰ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 15-10-2026
ਕਿਲਾ ਲਾਲ ਸਿੰਘ, 14 ਅਕਤੂਬਰ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਪ੍ਰਚਾਰ ਲਈ ਪਿੰਡ ਪੱਧਰ ਤੱਕ ਪਹੁੰਚ ਕਰਨ ਲਈ ਘਰੋ-ਘਰੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਹਲਕਾ ਯੂਥ ਪ੍ਰਧਾਨ ਸੰਨੀ ਲੋਧੀਨੰਗਲ ਵਲੋਂ ਪਿੰਡ ਮਿਰਜਾਜਾਨ ਵਿਖੇ ਯੂਥ ਆਗੂ ਸਤਬੀਰ ਸਿੰਘ ਦੇ ਗ੍ਰਹਿ ਵਿਖੇ ਵੱਡੀ ਗਿਣਤੀ ’ਚ ਇਕੱਤਰ ਹੋਏ ਅਕਾਲੀ ਵਰਕਰਾਂ ਦੇ ਫਾਰਮ ਭਰੇ ਤੇ ਲੋਕਾਂ ਦੀ ਰਾਏ ਲਈ ਗਈ। ਇਸ ਮੌਕੇ ਸੰਨੀ ਲੋਧੀਨੰਗਲ ਨੇ ਕਿਹਾ ਕਿ ਇਹ ਫਾਰਮ ਭਰਨ ਦਾ ਉਦੇਸ਼ ਲੋਕਾਂ ਦੀ ਰਾਇ ਲੈਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਕੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ ਆਪਣੀ ਖੇਤਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਹੁਣ ਤੋਂ ਹੀ ਪੱਬਾਂ ਭਾਰ ਹਨ। ਇਸ ਮੌਕੇ ਯੂਥ ਆਗੂ ਸਤਬੀਰ ਸਿੰਘ ਮਿਰਜਾਜਾਨ ਨੇ ਹਲਕੇ ਦੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਪਿੰਡ ਤੇ ਸਰਕਲ ’ਚੋਂ ਵੱਡੀ ਗਿਣਤੀ ’ਚ ਆਮ ਲੋਕਾਂ ਦੀ ਰਾਇ ਲੈ ਕੇ ਫ਼ਾਰਮ ਭਰਨਗੇ ਤੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਕੋਟ ਮਜਲਿਸ, ਸਰਪੰਚ ਗੁਰਵਿੰਦਰ ਸਿੰਘ ਬਾਜਵਾ ਘਾੜਕੀਆਂ, ਹਰਭਜਨ ਸਿੰਘ ਬੱਲ, ਗੁਰਵੰਤ ਸਿੰਘ, ਤਜਿੰਦਰ ਸਿੰਘ ਕਾਲਾ, ਦਰਸ਼ਨ ਸਿੰਘ, ਭਜਨ ਸਿੰਘ ਸੰਘੇੜਾ, ਜਸ ਅਠਵਾਲ, ਲਖਬੀਰ ਸਿੰਘ, ਗੁਰਪ੍ਰੀਤ ਸਿੰਘ, ਬਲਬੀਰ ਫ਼ੌਜੀ, ਵਿਕਰਮਜੀਤ ਸਿੰਘ ਉਗਰੇਵਾਲ, ਜਗਦੇਵ ਸਿੰਘ, ਬਲਬੀਰ ਸਿੰਘ ਪੰਚ, ਬਿੱਲਾ ਮਸੀਹ, ਹੀਰਾ ਮਸੀਹ, ਹੀਰਾ ਪੰਡਿਤ, ਅਜੈਬ ਮਸੀਹ, ਕੁੰਨਣ ਮਸੀਹ, ਜੀਵਨ ਸਿੰਘ, ਜੋਗਿੰਦਰ ਸਿੰਘ, ਲਾਲਜੀਤ ਕੋਟਿ ਮਜਲਸ, ਕਸ਼ਮੀਰ ਸਿੰਘ, ਮਨਦੀਪ ਸਿੰਘ ਪੀ.ਏ., ਮਨਦੀਪ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਵਿਨ ਫੋਰਡ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਪੱਧਰ ਦੀ ਕਰਾਟੇ ਚੈਂਪੀਅਨਸ਼ਿਪ ’ਚ ਰਚਿਆ ਇਤਿਹਾਸ ਪਾਰਥ ਮਹਾਜਨ ਨੇ ਜਿੱ... ਅਗਲੀ ਖ਼ਬਰ ਗੋਸਲ ’ਚ ਭਗਵਾਨ ਸ੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਦਿਹਾੜੇ ’ਤੇ ਸਮਾਗਮ 17-18 ਅਕਤੂਬਰ ਨੂੰ : ਡਾ. ਸਤਵਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।