15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਪਰਵਿੰਦਰ ਝੋਟਾ ਦੇ ਹੱਕ ’ਚ ਕੀਤਾ ਰੋਸ ਮਾਰਚ ਦੁਕਾਨਦਾਰਾਂ ਨੂੰ ਅੱਜ ਵੀਰਵਾਰ ਨੂੰ ਦੁਕਾਨਾਂ ਬੰਦ ਰੱਖਣ ਦੀ ਵੀ ਕੀਤੀ ਅਪੀਲ

ਕਾਹਨੂੰਵਾਨ, 14 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਮਾਨਸਾ ਜ਼ਿਲ੍ਹੇ ਵਿਚ ਇਕ ਦਵਾਈ ਵਿਕਰੇਤਾ ਵਲੋਂ ਨਸ਼ਿਆਂ ਦੀ ਖ਼ਿਲਾਫ਼ ਲੜਾਈ ਲੜ ਰਹੇ ਪਰਮਿੰਦਰ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ ਅੰਦਰ ਧਰਵਿੰਦਰ ਝੋਟਾ ਦੇ ਕਾਤਲ ਦੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀ ਅਗਵਾਈ ਦੇ ਹੇਠ ਅੱਜ ਕਸਬਾ ਕਾਹਨੂੰਵਾਨ ਦੇ ਮੇਨ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਅਜੀਤ ਡੈਸਕ 15-10-2026
ਕਾਹਨੂੰਵਾਨ, 14 ਅਕਤੂਬਰ (ਨਿਸ਼ਾਨ ਸਿੰਘ ਚਾਹਲ)-ਮਾਨਸਾ ਜ਼ਿਲ੍ਹੇ ਵਿਚ ਇਕ ਦਵਾਈ ਵਿਕਰੇਤਾ ਵਲੋਂ ਨਸ਼ਿਆਂ ਦੀ ਖ਼ਿਲਾਫ਼ ਲੜਾਈ ਲੜ ਰਹੇ ਪਰਮਿੰਦਰ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੂਰੇ ਪੰਜਾਬ ਅੰਦਰ ਧਰਵਿੰਦਰ ਝੋਟਾ ਦੇ ਕਾਤਲ ਦੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਦੀ ਅਗਵਾਈ ਦੇ ਹੇਠ ਅੱਜ ਕਸਬਾ ਕਾਹਨੂੰਵਾਨ ਦੇ ਮੇਨ ਬਾਜ਼ਾਰ ਵਿਚ ਰੋਸ ਮਾਰਚ ਕੱਢਿਆ ਗਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪ੍ਰਧਾਨ ਰਾਜੂ ਔਲਖ, ਸੰਘਰਸ਼ ਕਮੇਟੀ ਦੀ ਸਰਗਰਮ ਆਗੂ ਬੀਬੀ ਦਵਿੰਦਰ ਕੌਰ ਅਤੇ ਗੁਰਪ੍ਰਤਾਪ ਸਿੰਘ ਵਲੋਂ ਕਸਬਾ ਕਾਹਨੂੰਵਾਨ ਦੇ ਮੇਨ ਬਾਜ਼ਾਰ ਵਿਚ ਖਲੋ ਕੇ ਕਸਬੇ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਤੇ ਨਸ਼ਿਆਂ ਦੇ ਮੁੱਦੇ ’ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਤੀ ਗਈ। ਅੱਜ ਵੀਰਵਾਰ ਦੀ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਕਸਬੇ ਨੂੰ ਪੂਰਨ ਤੌਰ ’ਤੇ ਬੰਦ ਰੱਖਿਆ ਜਾਵੇ। ਇਸ ਮੌਕੇ ਸੋਨੂ ਚੱਡਾ, ਮਿੰਟਾ ਜਲਾਲਪੁਰ, ਰਣਜੀਤ ਸਿੰਘ, ਨਾਨਕ ਸਿੰਘ, ਰਾਜੂ ਧੱਕੜ, ਗੁਰਨਾਮ ਸਿੰਘ, ਸਤਨਾਮ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਮਨੋਹਰ ਸਿੰਘ ਆਦਿ ਹਾਜਰ ਸਨ ।
ਪਿਛਲੀ ਖ਼ਬਰ ਭਾਰਤ ਡਰਾਮਾਟਿਕ ਕਲੱਬ ਵਲੋਂ ‘ਸੀਤਾ ਸਵੰਬਰ ਨਾਈਟ’ ਕਰਵਾਈ ਅਗਲੀ ਖ਼ਬਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਨੌਸ਼ਹਿਰਾ ਇਕਾਈ ਵਲੋਂ ਕੂੜਾ ਡੰਪ ਪਲਾਂਟ ਦਾ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।