13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਿਸ਼ਨ 2027 ਨਸ਼ਾ, ਰੁਜ਼ਗਾਰ ਤੇ ਕਿਸਾਨਾਂ ਦੇ ਮੁੱਦਿਆਂ ’ਤੇ ਕਾਂਗਰਸ ਦਾ ਫੋਕਸ ਚੋਣ ਮਨੋਰਥ ਪੱਤਰ ਵਿਚ ਵੱਡੇ ਐਲਾਨ ਦੀ ਤਿਆਰੀ

ਤਾਰਾਗੜ੍ਹ, 13 ਅਕਤੂਬਰ (ਸੋਹਨ ਲਾਲ)-ਪੰਜਾਬ ’ਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ । ਸੂਬਾ ਸੰਗਠਨ ਵਿਚ ਬਦਲਾਅ ਤੋਂ ਬਾਅਦ ਹੁਣ ਪਾਰਟੀ ਦਾ ਧਿਆਨ ਚੋਣੀ ਰਣਨੀਤੀ ਦੇ ਨਾਲ-ਨਾਲ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਕਰਨ ’ਤੇ ਕੇਂਦਰਿਤ ਹੋ ਗਿਆ ਹੈ।

ਮੰਗਤ ਸਿੰਘ ਗਿਲਜੀਆਂ ਨਾਲ ਮੁਲਾਕਾਤ ਕਰਦੇ ਹੋਏ ਸਾਬਕਾ ਵਿਧਾਇਕ ਹਲਾ ਭੋਆ ਜੋਗਿੰਦਰ ਪਾਲ। ਅਜੀਤ ਤਸਵੀਰ 14-10-2026
ਤਾਰਾਗੜ੍ਹ, 13 ਅਕਤੂਬਰ (ਸੋਹਨ ਲਾਲ)-ਪੰਜਾਬ ’ਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ । ਸੂਬਾ ਸੰਗਠਨ ਵਿਚ ਬਦਲਾਅ ਤੋਂ ਬਾਅਦ ਹੁਣ ਪਾਰਟੀ ਦਾ ਧਿਆਨ ਚੋਣੀ ਰਣਨੀਤੀ ਦੇ ਨਾਲ-ਨਾਲ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਕਰਨ ’ਤੇ ਕੇਂਦਰਿਤ ਹੋ ਗਿਆ ਹੈ। ਇਸ ਕੜੀ ਤਹਿਤ ਕਾਂਗਰਸ ਹਾਈਕਮਾਨ ਵਲੋਂ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਵਿਧਾਨ ਸਭਾ ਹਲਕਾ ਭੋਆ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਮੰਗਤ ਸਿੰਘ ਗਿਲਜੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜੋਗਿੰਦਰ ਪਾਲ ਨੇ ਬੁੱਕੇ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਮਿਸ਼ਨ 2027 ਨੂੰ ਲੈ ਕੇ ਚਰਚਾ ਕਰਦਿਆਂ ਕਾਂਗਰਸ ਦੇ ਪ੍ਰਸਤਾਵਿਤ ਚੋਣ ਮਨੋਰਥ ਪੱਤਰ ਲਈ ਕਈ ਅਹਿਮ ਸੁਝਾਅ ਰੱਖੇ। ਮੁਲਾਕਾਤ ਦੌਰਾਨ ਨਸ਼ੇ ਦੀ ਸਮੱਸਿਆ, ਬੇਰੁਜ਼ਗਾਰੀ, ਸਮਾਜਿਕ, ਸੁਰੱਖਿਆ ਪੈਨਸ਼ਨ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ। ਸਾਬਕਾ ਵਿਧਾਇਕ ਨੇ ਸੁਝਾਅ ਦਿੱਤਾ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਸਿਰਫ ਚੋਣੀ ਪ੍ਰਸਤਾਵ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ। ਜਿਨ੍ਹਾਂ ਰਾਹੀਂ ਸੱਤਾ ਵਿਚ ਆਉਣ ’ਤੇ ਆਮ ਲੋਕਾਂ ਨੂੰ ਅਸਲ ਰਾਹਤ ਮਿਲ ਸਕੇ । ਪੰਜਾਬ ਵਿਚ ਮਿਸ਼ਨ 2027 ਨੂੰ ਲੈ ਕੇ ਕਾਂਗਰਸ ਦੀਆਂ ਗਤੀਵਿਧੀਆਂ ਤੇਜ਼ ਹੋਣ ਦੇ ਵਿਚਕਾਰ ਜੋਗਿੰਦਰ ਪਾਲ ਅਤੇ ਮੰਗਤ ਸਿੰਘ ਗਿਲਜੀਆਂ ਦੀ ਮੁਲਾਕਾਤ ਨੂੰ ਚੋਣੀ ਤਿਆਰੀਆਂ ਦੇ ਲਿਹਾਜ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਾਰਟੀ ਸੰਗਠਨ ’ਚ ਬਦਲਾਅ ਤੋਂ ਬਾਅਦ ਹੁਣ ਚੋਣ ਮਨੋਰਥ ਪੱਤਰ ਰਾਹੀਂ ਜਨਤਾ ਤੱਕ ਆਪਣੀਆਂ ਨੀਤੀਆਂ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪਿੰਡ ਦਰਸ਼ੋਪੁਰ ਨੂੰ ਕੈਬਨਿਟ ਮੰਤਰੀ ਕਟਾਰੂਚੱਕ ਨੇ ਦਿੱਤਾ ਕਮਿਊਨਿਟੀ ਹਾਲ ਦਾ ਤੋਹਫ਼ਾ 7 ਲੱਖ ਦੀ ਲਾਗਤ ਨਾਲ ਤਿਆਰ ਕਮਿਊ... ਅਗਲੀ ਖ਼ਬਰ ਦੀਪਾਂਸ਼ੂ ਘਈ ਬਣੇ ਪੰਜਾਬ ਭਾਜਪਾ ਦੇ ਪਬਲੀਸਿਟੀ ਸੈੱਲ ਦੇ ਕਨਵੀਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।