14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮੁਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ ਪਿੰਡ ਨੰਗਲ ਗ੍ਰਾਂਟ ਨਾ ਮਿਲਣ ਕਰਕੇ ਪੰਚਾਇਤ ਵੀ ਛੱਪੜ ਦੀ ਸਫਾਈ ਤੇ ਵਿਕਾਸ ਕਰਵਾਉਣ ਤੋਂ ਹੋਈ ਬੇਵੱਸ

ਧਿਆਨਪੁਰ, 13 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਪੰਜਾਬ ਦੀ ਤਰੱਕੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਤੇ ਵੱਡੇ-ਵੱਡੇ ਸਬਜ਼ਬਾਗ ਵਿਖਾਉਣ ਵਾਲੀ ‘ਆਪ’ ਸਰਕਾਰ ਦਾ ਪਰਦਾ ਉਦੋਂ ਫਾਸ਼ ਹੋਇਆ, ਜਦੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਨੰਗਲ ਦੀ ਪੰਚਾਇਤ ਨੂੰ ਅਜੇ ਤੱਕ ਕੋਈ ਵੀ ਗ੍ਰਾਂਟ ਨਹੀਂ ਜਾਰੀ ਕੀਤੀ ਗਈ, ਜਿਸ ਕਰਕੇ ਲੰਬੇ ਸਮੇਂ ਤੋਂ ਪਿੰਡ ਨੰਗਲ ਮੁਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ ਤੇ ਗ੍ਰਾਮ ਪੰਚਾਇਤ ਨੇ ਵੀ ਗ੍ਰਾਂਟ ਨਾਲ ਮਿਲਣ ਕਰਕੇ ਛੱਪੜ ਦੀ ਸਫਾਈ ਕਰਵਾਉਣ ਤੋਂ ਬੇਵਸੀ ਪ੍ਰਗਟ ਕਰ ਦਿੱਤੀ ਤੇ ਕਿਹਾ ਕਿ ਜੋ ਵੀ ਗ੍ਰਾਮ ਪੰਚਾਇਤ ਕੋਲ ਪੈਸੇ ਸਨ, ਉਸ ਨਾਲ ਥੋੜਾ-ਬਹੁਤ ਗਲੀਆਂ-ਨਾਲੀਆਂ ਦਾ ਕੰਮ ਕੀਤਾ ਗਿਆ ਹੈ। ਇਸ ਸਬੰਧੀ ਪਿੰਡ ਦੇ ਕੁੱਝ ਮੁਹਤਬਰਾਂ ਨੇ ਦੱਸਿਆ ਕਿ ਪਿੰਡ ਨੰਗਲ ਵਿਚ ਇਸ ਛੱਪੜ ਦੇ ਬਿਲਕੁਲ ਲਾਗੋਂ ਸੜਕ ਰਾਹੀਂ ਹਰ ਰੋਜ਼ ਬਹੁਤ ਸਾਰੇ ਸ਼ਰਧਾਲੂ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਟਾਹਲੀ ਸਾਹਿਬ ਦਾਲਮ ਵਿਖੇ ਮੱਥਾ ਟੇਕਣ ਜਾਂਦੇ ਹਨ ਤੇ ਹੋਰ ਵੀ ਬਹੁਤ ਸਾਰੇ ਲੋਕ, ਵਿਦਿਆਰਥੀਆਂ ਤੇ ਬਜ਼ੁਰਗ ਇਸ ਰਸਤੇ ਰਾਹੀਂ ਬਟਾਲਾ ਤੋਂ ਕਲਾਨੌਰ ਵਾਲੀ ਸੜਕ ਅਤੇ ਦਾਲਮ ਅੱਡੇ ਵੱਲ ਜਾਂਦੇ ਹਨ, ਜਦੋਂ ਇਹ ਲੋਕ ਇਸ ਛੱਪੜ ਨਜ਼ਦੀਕ ਦੀ ਲੰਘਦੇ ਹਨ ਤਾਂ ਇਸ ਦੀ ਬਦਬੂੁ ਏਨੀ ਮਾੜੀ ਹੁੰਦੀ ਹੈ, ਜੋ ਬਰਦਾਸ਼ਤ ਕਰਨ ਤੋਂ ਬਾਹਰ ਹੈ, ਕਿਉਂਕਿ ਇਸ ਛੱਪੜ ’ਚ ਪਿੰਡ ਦੇ ਪਖਾਨਿਆਂ ਦਾ ਗੰਦਾ ਪਾਣੀ ਪੈਂਦਾ ਹੈ।

ਅਜੀਤ ਡੈਸਕ 14-10-2026
ਧਿਆਨਪੁਰ, 13 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਪੰਜਾਬ ਦੀ ਤਰੱਕੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਨ ਤੇ ਵੱਡੇ-ਵੱਡੇ ਸਬਜ਼ਬਾਗ ਵਿਖਾਉਣ ਵਾਲੀ ‘ਆਪ’ ਸਰਕਾਰ ਦਾ ਪਰਦਾ ਉਦੋਂ ਫਾਸ਼ ਹੋਇਆ, ਜਦੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਨੰਗਲ ਦੀ ਪੰਚਾਇਤ ਨੂੰ ਅਜੇ ਤੱਕ ਕੋਈ ਵੀ ਗ੍ਰਾਂਟ ਨਹੀਂ ਜਾਰੀ ਕੀਤੀ ਗਈ, ਜਿਸ ਕਰਕੇ ਲੰਬੇ ਸਮੇਂ ਤੋਂ ਪਿੰਡ ਨੰਗਲ ਮੁਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ ਤੇ ਗ੍ਰਾਮ ਪੰਚਾਇਤ ਨੇ ਵੀ ਗ੍ਰਾਂਟ ਨਾਲ ਮਿਲਣ ਕਰਕੇ ਛੱਪੜ ਦੀ ਸਫਾਈ ਕਰਵਾਉਣ ਤੋਂ ਬੇਵਸੀ ਪ੍ਰਗਟ ਕਰ ਦਿੱਤੀ ਤੇ ਕਿਹਾ ਕਿ ਜੋ ਵੀ ਗ੍ਰਾਮ ਪੰਚਾਇਤ ਕੋਲ ਪੈਸੇ ਸਨ, ਉਸ ਨਾਲ ਥੋੜਾ-ਬਹੁਤ ਗਲੀਆਂ-ਨਾਲੀਆਂ ਦਾ ਕੰਮ ਕੀਤਾ ਗਿਆ ਹੈ। ਇਸ ਸਬੰਧੀ ਪਿੰਡ ਦੇ ਕੁੱਝ ਮੁਹਤਬਰਾਂ ਨੇ ਦੱਸਿਆ ਕਿ ਪਿੰਡ ਨੰਗਲ ਵਿਚ ਇਸ ਛੱਪੜ ਦੇ ਬਿਲਕੁਲ ਲਾਗੋਂ ਸੜਕ ਰਾਹੀਂ ਹਰ ਰੋਜ਼ ਬਹੁਤ ਸਾਰੇ ਸ਼ਰਧਾਲੂ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਟਾਹਲੀ ਸਾਹਿਬ ਦਾਲਮ ਵਿਖੇ ਮੱਥਾ ਟੇਕਣ ਜਾਂਦੇ ਹਨ ਤੇ ਹੋਰ ਵੀ ਬਹੁਤ ਸਾਰੇ ਲੋਕ, ਵਿਦਿਆਰਥੀਆਂ ਤੇ ਬਜ਼ੁਰਗ ਇਸ ਰਸਤੇ ਰਾਹੀਂ ਬਟਾਲਾ ਤੋਂ ਕਲਾਨੌਰ ਵਾਲੀ ਸੜਕ ਅਤੇ ਦਾਲਮ ਅੱਡੇ ਵੱਲ ਜਾਂਦੇ ਹਨ, ਜਦੋਂ ਇਹ ਲੋਕ ਇਸ ਛੱਪੜ ਨਜ਼ਦੀਕ ਦੀ ਲੰਘਦੇ ਹਨ ਤਾਂ ਇਸ ਦੀ ਬਦਬੂੁ ਏਨੀ ਮਾੜੀ ਹੁੰਦੀ ਹੈ, ਜੋ ਬਰਦਾਸ਼ਤ ਕਰਨ ਤੋਂ ਬਾਹਰ ਹੈ, ਕਿਉਂਕਿ ਇਸ ਛੱਪੜ ’ਚ ਪਿੰਡ ਦੇ ਪਖਾਨਿਆਂ ਦਾ ਗੰਦਾ ਪਾਣੀ ਪੈਂਦਾ ਹੈ। ਪਿੰਡ ਦੇ ਇਸ ਛੱਪੜ ਸਬੰਧੀ ਬਹੁਤ ਵਾਰੀ ਪਿੰਡ ਦੇ ਮੁਤਹਬਰਾਂ ਨੇ ਇਕੱਠੇ ਹੋ ਕੇ ਗ੍ਰਾਮ ਪੰਚਾਇਤ ਨੂੰ ਇਸ ਛੱਪੜ ਦੀ ਸਫਾਈ ਕਰਵਾਉਣ ਦੀ ਬੇਨਤੀ ਕੀਤੀ, ਪਰ ਹਰ ਵਾਰ ਗ੍ਰਾਮ ਪੰਚਾਇਤ ਵਲੋਂ ਇਹ ਗੱਲ ਆਖੀ ਗਈ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੋਈ ਵੀ ਛੱਪੜ ਦੀ ਸਫਾਈ ਕਰਵਾਉਣ ਲਈ ਗ੍ਰਾਂਟ ਨਹੀਂ ਮਿਲੀ, ਜਿਸ ਕਰਕੇ ਅਸੀਂ ਛੱਪੜ ਦੀ ਸਫਾਈ ਨਹੀਂ ਕਰਵਾ ਸਕਦੇ। ਪਿੰਡ ਵਾਸੀਆਂ ਨੇ ਕਿਹਾ ਕਿ ਨੰਗਲ ਪਿੰਡ ’ਚ ਹੋਰ ਵੀ ਬਹੁਤ ਸਾਰੇ ਕੰਮ ਹੋਣ ਵਾਲੇ ਹਨ, ਜਿਸ ਕਰਕੇ ਬਾਕੀ ਪਿੰਡਾਂ ਨਾਲੋਂ ਸਾਡਾ ਪਿੰਡ ਕਾਫੀ ਪੱਛੜ ਗਿਆ ਹੈ ਤੇ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਿਹਾ। ਇਸ ਸਬੰਧੀ ਜਦ ਪਿੰਡ ਦੀ ਸਰਪੰਚ ਕਸ਼ਮੀਰ ਕੌਰ ਨੰਗਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਵੀ ਕਈ ਵਾਰੀ ਪ੍ਰਸ਼ਾਸਨ ਨੂੰ ਇਸ ਛੱਪੜ ਦੀ ਸਫਾਈ ਬਾਰੇ ਗ੍ਰਾਂਟ ਦੇਣ ਲਈ ਆਖਿਆ ਹੈ, ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਗ੍ਰਾਂਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਗ੍ਰਾਂਟ ਮਿਲੇਗੀ ਤਾਂ ਉਹ ਇਸ ਛੱਪੜ ਦੀ ਸਫਾਈ ਜ਼ਰੂਰ ਕਰਵਾਉਣਗੇ। ਇਸ ਸਬੰਧੀ ਬੀ.ਡੀ.ਪੀ.ਓ. ਫਤਹਿਗੜ੍ਹ ਚੂੜੀਆਂ ਪਰਮਜੀਤ ਕੌਰ ਨੇ ਦੱਸਿਆ ਕਿ 15ਵੇਂ ਦੇ ਤਹਿਤ 3 ਲੱਖ ਤੋਂ ਵੱਧ ਰਕਮ ਜੋ ਪੰਚਾਇਤ ਦਾ ਫੰਡ ਹੈ, ਉਹ ਨੂੰ ਗ੍ਰਾਮ ਪੰਚਾਇਤ ਨੂੰ ਜਾਰੀ ਕਰ ਦਿੱਤੇ ਜਾਣਗੇ, ਜਿਸ ਨਾਲ ਪੰਚਾਇਤ ਆਪਣੇ ਪੱਧਰ ’ਤੇ ਪਿੰਡ ਦੇ ਸਾਰੇ ਛੱਪੜਾਂ ਦੀ ਸਫਾਈ ਕਰਵਾ ਸਕਦੀ ਹੈ।
ਪਿਛਲੀ ਖ਼ਬਰ ਓਵਰਲੋਡ ਟਰੈਕਟਰ-ਟਰਾਲੀਆਂ ਨਾਲ ਵਾਪਰ ਸਕਦਾ ਵੱਡਾ ਹਾਦਸਾ ਅਗਲੀ ਖ਼ਬਰ ਕਲਮ ਦੀ ਉਡਾਣ ਨੇ ਛੂਹਿਆ ਕਾਮਯਾਬੀ ਦਾ ਅਸਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।