14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਲਮ ਦੀ ਉਡਾਣ ਨੇ ਛੂਹਿਆ ਕਾਮਯਾਬੀ ਦਾ ਅਸਮਾਨ

ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ ਧਾਰੀਵਾਲ ਦੀ ਹੋਣਹਾਰ ਵਿਦਿਆਰਥਣ ਸਾਗਲਦੀਪ ਕੌਰ ਨੇ ਆਪਣੀ ਲੇਖਣੀ ਦੇ ਦਮ ’ਤੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦਿਆਂ ਐਨ. ਵਾਈ.

ਸਾਗਲਦੀਪ ਕੌਰ 14-10-2026
ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ ਧਾਰੀਵਾਲ ਦੀ ਹੋਣਹਾਰ ਵਿਦਿਆਰਥਣ ਸਾਗਲਦੀਪ ਕੌਰ ਨੇ ਆਪਣੀ ਲੇਖਣੀ ਦੇ ਦਮ ’ਤੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦਿਆਂ ਐਨ.ਵਾਈ.ਏ.ਐਫ.-2026 ਵਿਚ ਤੀਜਾ ਸਥਾਨ ਹਾਸਲ ਕਰਕੇ ਸ਼ਾਨਦਾਰ ਉਪਲਬਧੀ ਪ੍ਰਾਪਤ ਕੀਤੀ। ਸਾਗਲਦੀਪ ਕੌਰ ਨੂੰ ਯੂਥ ਪਬਲਿਸ਼ੇਡ ਔਥਰ ਵਜੋਂ ਮਾਨਤਾ ਮਿਲਣਾ ਸਕੂਲ ਲਈ ਵੀ ਮਾਣ ਵਾਲੀ ਗੱਲ ਹੈ। ਸਾਗਲਦੀਪ ਕੌਰ ਦੀ ਲਿਖੀ ਪੁਸਤਕ ‘ਦਾ ਡ੍ਰੀਮ ਅਨਲਾਕ’ ਨੇ ਉਸ ਦੀ ਰਚਨਾਤਮਕ ਸੋਚ, ਕਲਪਨਾ ਤੇ ਲੇਖਣੀ ਦੀ ਪ੍ਰਤਿਭਾ ਨੂੰ ਨਵੀਂ ਪਹਿਚਾਣ ਦਿੱਤੀ। ਇਕ ਵਿਦਿਆਰਥਣ ਵਲੋਂ ਆਪਣੀ ਕਿਤਾਬ ਪ੍ਰਕਾਸ਼ਿਤ ਕਰਵਾਉਣਾ ਅਤੇ ਕੌਮੀ ਪੱਧਰ ਦੇ ਮੰਚ ’ਤੇ ਸਥਾਨ ਹਾਸਲ ਕਰਨਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਿਆ ਹੈ। ਇਸ ਮੌਕੇ ਸਕੂਲ ਪ੍ਰਬੰਧਕ ਡਾ. ਸਰਬਜੀਤ ਸਿੰਘ ਛੀਨਾ ਤੇ ਪ੍ਰਿੰਸੀਪਲ ਜਤਿੰਦਰ ਕੌਰ ਸੋਹਲ ਨੇ ਸਗਲਦੀਪ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਤਾਬ ਲਿਖਣ ਵਾਲਾ ਵਿਦਿਆਰਥੀ ਸਿਰਫ਼ ਆਪਣੀ ਕਹਾਣੀ ਨਹੀਂ ਲਿਖਦਾ, ਸਗੋਂ ਆਪਣੇ ਸੁਪਨਿਆਂ ਨੂੰ ਸ਼ਬਦਾਂ ਰਾਹੀਂ ਇਕ ਨਵੀਂ ਦਿਸ਼ਾ ਦਿੰਦਾ ਹੈ। ਉਨ੍ਹਾਂ ਸਾਗਲਦੀਪ ਦੀ ਹੌਂਸਲਾ-ਅਫ਼ਜ਼ਾਈ ਕਰਦਿਆਂ ਭਵਿੱਖ ’ਚ ਵੀ ਲੇਖਣੀ ਦੇ ਖੇਤਰ ’ਚ ਨਵੀਆਂ ਮੰਜ਼ਿਲਾਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ‘ਦਾ ਡ੍ਰੀਮ ਅਨਲਾਕ’ ਤੋਂ ਸਗਲਦੀਪ ਨੇ ਸਾਬਤ ਕਰ ਦਿੱਤਾ ਕਿ ਜਦੋਂ ਸੁਪਨਿਆਂ ਨੂੰ ਕਲਮ ਮਿਲ ਜਾਵੇ ਤਾਂ ਕਾਮਯਾਬੀ ਦੀ ਕਹਾਣੀ ਆਪਣੇ ਆਪ ਲਿਖੀ ਜਾਂਦੀ ਹੈ।
ਪਿਛਲੀ ਖ਼ਬਰ ਮੁਢਲੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ ਪਿੰਡ ਨੰਗਲ ਗ੍ਰਾਂਟ ਨਾ ਮਿਲਣ ਕਰਕੇ ਪੰਚਾਇਤ ਵੀ ਛੱਪੜ ਦੀ ਸਫਾਈ ਤੇ ਵਿਕਾਸ ਕਰਵਾਉ... ਅਗਲੀ ਖ਼ਬਰ ਗਿਆਨੀ ਪਰਮਵੀਰ ਸਿੰਘ ਦੀ ਹਾਜ਼ਰੀ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰਮਤਿ ਨਾਲ ਜੁੜਨ ਦੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।