29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਦੀ ਮੀਟਿੰਗ

ਦੀਨਾਨਗਰ, 28 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਸੀਟੂ ਐਨ. ਪੀ ਦੀ ਵਿਸ਼ੇਸ਼ ਮੀਟਿੰਗ ਸੇਵਾ ਮੁਕਤ ਜਿਲਾ ਸਿੱਖਿਆ ਅਧਿਕਾਰੀ ਸੁਨੇਹਾ ਸਰੀਤਾ ਜੋਸ਼ੀ ਅਤੇ ਸਾਬਕਾ ਐਸ.

ਅਜੀਤ ਡੈਸਕ 29-09-2026
ਦੀਨਾਨਗਰ, 28 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਸੀਟੂ ਐਨ.ਪੀ ਦੀ ਵਿਸ਼ੇਸ਼ ਮੀਟਿੰਗ ਸੇਵਾ ਮੁਕਤ ਜਿਲਾ ਸਿੱਖਿਆ ਅਧਿਕਾਰੀ ਸੁਨੇਹਾ ਸਰੀਤਾ ਜੋਸ਼ੀ ਅਤੇ ਸਾਬਕਾ ਐਸ.ਡੀ.ਓ ਹੇਮਰਾਜ ਦੀ ਸਾਂਝੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ 18 ਫੀਸਦੀ ਦੀ ਥਾਂ 8 ਫੀਸਦੀ ਡੀ.ਏ ਦਾ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ ਦੀ ਨਿਖੇਧੀ ਕੀਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਡੀ.ਏ ਨੂੰ ਡੀ.ਲਿੰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਰਮਚਾਰੀਆਂ ਨਾਲ ਬੇਇਨਸਾਫੀ ਹੈ। ਬੁਲਾਰਿਆ ਨੇ ਕਰਮਚਾਰੀਆਂ ਦੀ ਪੈਨਸ਼ਨ 2.59 ਫੈਕਟਰ ਨਾਲ ਲਾਗੂ ਕਰਨ, ਮਾਨਯੋਗ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਘੱਟ ਤੋਂ ਘੱਟ ਉਜਰਤ ਨੂੰ ਯਕੀਨੀ ਬਣਾਉਣ ਅਤੇ ਮੈਡੀਕਲ ਭੱਤਾ ਵੀ ਘੱਟ ਤੋਂ ਘੱਟ 2000 ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਮਾਇਆਧਾਰੀ ਸ਼ਰਮਾ, ਰਾਜਕੁਮਾਰੀ, ਰਘੂਬਿੰਦਰ ਕੌਰ, ਰਣਧੀਰ ਸਿੰਘ, ਸਿੰਦੋ ਦੇਵੀ, ਜਗਦੀਸ਼ ਰਾਜ, ਬਲਦੇਵ ਰਾਜ, ਸੁਖਵਿੰਦਰ ਸਿੰਘ, ਇੰਦਰ ਸਿੰਘ, ਰਮੇਸ਼ ਚੰਦਰ ਅਤੇ ਤਰਸੇਮ ਦਾਸ ਵੀ ਹਾਜਰ ਸਨ।
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਸ਼ਹਿਜ਼ਾਦਾ ਵਲੋਂ ਆਸ਼ਰਮ ਵਿਖੇ ਸਤਿਸੰਗ ਭੰਡਾਰਾ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।