27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

8 ਫ਼ੀਸਦੀ ਡੀ.ਏ. ਦਾ ਲਾਲੀਪੋਪ ਮੁਲਾਜ਼ਮ ਜਥੇਬੰਦੀਆਂ ਨੂੰ ਮਨਜ਼ੂਰ ਨਹੀਂ -ਜੌਲੀ

ਬਟਾਲਾ, 26 ਸਤੰਬਰ (ਰਾਕੇਸ਼ ਰੇਖੀ)-ਥਾਣਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਇਲਾਕਿਆਂ ’ਚ 2 ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਪੁਲਿਸ ਨੇ 2 ਨੌਜਵਾਨਾਂ ਤੇ ਇਕ ਲੜਕੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਜੌਲੀ ਸੁਖਦੀਪ ਸਿੰਘ 27-09-2026
ਬਟਾਲਾ, 26 ਸਤੰਬਰ (ਰਾਕੇਸ਼ ਰੇਖੀ)-ਥਾਣਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਇਲਾਕਿਆਂ ’ਚ 2 ਨਾਬਾਲਗ ਲੜਕੀਆਂ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਪੁਲਿਸ ਨੇ 2 ਨੌਜਵਾਨਾਂ ਤੇ ਇਕ ਲੜਕੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਡੇਰਾ ਬਾਬਾ ਨਾਨਕ ਦੇ ਚੌਕੀ ਧਰਮਕੋਟ ਰੰਧਾਵਾਂ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਚੌਕੀ ਹੇਠ ਆਉਂਦੇ ਇਕ ਇਲਾਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਨਾਬਾਲਗ ਬੇਟੀ ਬੀਤੇ ਦਿਨ ਬਿਨ ਦੱਸੇ ਘਰੋ ਚਲੀ ਗਈ। ਪਿਤਾ ਅਨੁਸਾਰ ਕਰੀਬ 2 ਮਹੀਨੇ ਪਹਿਲਾਂ ਉਸ ਨੂੰ ਪਤਾ ਚਲਿਆ ਸੀ ਕਿ ਉਸ ਦੀ ਬੇਟੀ ਦੀ ਇਕ ਹੋਰ ਪਿੰਡ ਦੇ ਨੌਜਵਾਨ ਨਾਲ ਦੋਸਤੀ ਹੈ, ਜਿਸ ’ਤੇ ਉਸ ਨੇ ਉਕਤ ਨੌਜਵਾਨ ਦੇ ਪਰਿਵਾਰ ਨਾਲ ਮਿਲ ਕੇ ਮਾਮਲਾ ਸੁਲਝਾ ਲਿਆ ਸੀ। ਨੌਜਵਾਨ ਦੇ ਪਰਿਵਾਰ ਨੇ ਭਰੋਸਾ ਦੁਆਇਆ ਸੀ ਕਿ ਉਨ੍ਹਾਂ ਦਾ ਬੇਟਾ ਭਵਿੱਖ ਵਿਚ ਉਸ ਦੀ ਬੇਟੀ ਨਾਲ ਕੋਈ ਸੰਬੰਧ ਨਹੀਂ ਰੱਖੇਗਾ। ਪਿਤਾ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸਨੇ ਕਮੇਟੀਆਂ ਚੁੱਕ ਕੇ ਕਰੀਬ 40 ਹਜ਼ਾਰ ਰੁਪਈਆਂ ਆਪਣੇ ਕੋਲ ਰੱਖਿਆ ਹੋਇਆ ਸੀ, ਬੀਤੇ ਦਿਨ ਉਸ ਦੀ ਲੜਕੀ ਘਰੋਂ ਲਾਪਤਾ ਹੋ ਗਈ ਅਤੇ ਜਾਂਦੀ ਹੋਈ ਸੋਨੇ ਦੇ ਕੁਝ ਗਹਿਣੇ ਤੇ ਪੈਸੇ ਚੋਰੀ ਕਰਕੇ ਲੈ ਗਈ। ਪਿਤਾ ਦੀ ਸ਼ਿਕਾਇਤ ’ਤੇ ਉਸ ਦੀ ਬੇਟੀ ਤੇ ਉਕਤ ਨੌਜਵਾਨ ਦੇ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਏ. ਐਸ. ਆਈ. ਸ਼ਰੀਫ ਮਸੀਹ ਨੇ ਦੱਸਿਆ ਕਿ ਥਾਣਾ ਡੇਰਾ ਬਾਬਾ ਨਾਨਕ ਦੇ ਪਿੰਡ ਦੀ ਰਹਿਣ ਵਾਲੀ ਇਕ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 17 ਸਾਲ ਦੀ ਬੇਟੀ ਇਕ ਸਕੂਲ ਵਿਚ ਪੜ੍ਹਦੀ ਹੈ, ਬੀਤੇ ਦਿਨ ਰੋਜ਼ ਦੀ ਤਰ੍ਹਾਂ ਉਹ ਸਕੂਲ ਗਈ ਪਰ ਉਹ ਵਾਪਸ ਨਹੀਂ ਆਈ, ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਪਤਾ ਨਹੀਂ ਚਲ ਸਕਿਆ। ਹੁਣ ਉਸ ਨੂੰ ਪਤਾ ਚਲਿਆ ਹੈ ਕਿ ਉਨ੍ਹਾਂ ਦੇ ਪਿੰਡ ਦੀ ਹੀ ਇਕ ਔਰਤ ਦਾ ਭਰਾ ਜੋ ਕੁਝ ਸਮੇਂ ਤੋਂ ਆਪਣੀ ਭੈਣ ਕੋਲ ਰਹਿ ਰਿਹਾ ਸੀ, ਉਹ ਉਸ ਦੀ ਬੇਟੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਉਕਤ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਨਸ਼ਾ ਕਰਦਾ ਨੌਜਵਾਨ ਚੜ੍ਹਿਆ ਪੁਲਿਸ ਅੜਿੱਕੇ ਅਗਲੀ ਖ਼ਬਰ ਹਲਕਾ ਇੰਚਾਰਜ ਕਮਲਜੀਤ ਚਾਵਲਾ ਨੇ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰ ਕੇ ਕੀਤੀਆਂ ਵਿਚਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।