26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਲੋਕ ਸਭਾ ਮੈਂਬਰ ਰੰਧਾਵਾ, ਫਲਜੀਤ ਸਿੰਘ ਮੱਲਿਆਂਵਾਲ ਦੇ ਘਰ ਅਫਸੋਸ ਕਰਨ ਲਈ ਪਹੁੰਚੇ

ਵਡਾਲਾ ਬਾਂਗਰ, 24 ਸਤੰਬਰ (ਭੁੰਬਲੀ)-ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ ਇਥੋਂ ਨਜ਼ਦੀਕ ਪੈਂਦੇ ਪਿੰਡ ਮੱਲਿਆਂਵਾਲ ਵਿਖੇ ਮ੍ਰਿਤਕ ਨੌਜਵਾਨ ਫਲਜੀਤ ਸਿੰਘ ਜਿਸ ਦੀ ਮੌਤ ਹਿਕ ਹੋਰ ਨੌਜਵਾਨ ਵਲੋਂ ਗੋਲੀ ਮਾਰਨ ਕਾਰਨ ਹੋਈ ਸੀ, ਦੇ ਘਰ ਅਫਸੋਸ ਕਰਨ ਲਈ ਪਹੁੰਚੇ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਫਲਜੀਤ ਸਿੰਘ ਲਾਲੀ ਮੱਲਿਆਂਵਾਲ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ।

ਅਜੀਤ ਡੈਸਕ 25-09-2026
ਵਡਾਲਾ ਬਾਂਗਰ, 24 ਸਤੰਬਰ (ਭੁੰਬਲੀ)-ਲੋਕ ਸਭਾ ਮੈਂਬਰ ਸ: ਸੁਖਜਿੰਦਰ ਸਿੰਘ ਰੰਧਾਵਾ ਇਥੋਂ ਨਜ਼ਦੀਕ ਪੈਂਦੇ ਪਿੰਡ ਮੱਲਿਆਂਵਾਲ ਵਿਖੇ ਮ੍ਰਿਤਕ ਨੌਜਵਾਨ ਫਲਜੀਤ ਸਿੰਘ ਜਿਸ ਦੀ ਮੌਤ ਹਿਕ ਹੋਰ ਨੌਜਵਾਨ ਵਲੋਂ ਗੋਲੀ ਮਾਰਨ ਕਾਰਨ ਹੋਈ ਸੀ, ਦੇ ਘਰ ਅਫਸੋਸ ਕਰਨ ਲਈ ਪਹੁੰਚੇ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਫਲਜੀਤ ਸਿੰਘ ਲਾਲੀ ਮੱਲਿਆਂਵਾਲ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਮੌਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਰੰਧਾਵਾ ਨੇ ਆਖਿਆ ਕਿ ਇਸ ਨੌਜਵਾਨ ਦੀ ਹੋਈ ਬੇਵਕਤ ਮੌਤ ਨੇ ਪਰਿਵਾਰ ਨੂੰ ਬੁਰੀ ਤਰ੍ਹਾਂ ਝਿੰਜੋੜ ਕੇ ਰੱਖ ਦਿੱਤਾ ਹੈ ਤੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਹੋਣੀ ਨੂੰ ਟਾਲਿਆ ਨਹੀਂ ਜਾ ਸਕਦਾ। ਸਾਡੀ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਤੇ ਅਸੀਂ ਇਸ ਮੌਕੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਇਸ ਮੌਕੇ ਕਾਂਗਰਸ ਦੇ ਉਪ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਸਤਨਾਮ ਸਿੰਘ ਬੈਂਸ ਮੱਲਿਆਂਵਾਲ, ਬਲਕਾਰ ਸਿੰਘ ਥਾਣੇਦਾਰ, ਸਾ. ਜ਼ਿਲ੍ਹਾ ਖੇਡ ਅਫ਼ਸਰ ਬੂਟਾ ਸਿੰਘ ਮੱਲਿਆਂਵਾਲ, ਯਾਦਵਿੰਦਰ ਸਿੰਘ, ਮੱਖਣ ਸਿੰਘ, ਲਖਵਿੰਦਰ ਸਿੰਘ, ਬਲਜੀਤ ਸਿੰਘ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਹਰਬੰਸ ਸਿੰਘ, ਸਰਪੰਚ ਇੰਦਰਜੀਤ ਸਿੰਘ ਸ਼ਾਹਪੁਰ ਅਮਰਗੜ੍ਹ, ਸਰਪੰਚ ਮੇਜਰ ਸਿੰਘ ਢਿੱਲੋਂ ਮੁਸਤਰਾਪੁਰ, ਮੱਖਣ ਸਿੰਘ ਖਾਨੋਵਾਲ, ਸਰਬਜੀਤ ਸਿੰਘ ਖਾਨੋਵਾਲ, ਸਰਪੰਚ ਸਰਵਣ ਸਿੰਘ ਦਾਦੂਵਾਲ, ਯੂਥ ਪ੍ਰਧਾਨ ਮੇਜਰ ਸਿੰਘ ਗੱਗੋਵਾਲੀ, ਬਲਾਕ ਸੰਮਤੀ ਮੈਂਬਰ ਹਰਉਪਿੰਦਰਪਾਲ ਸਿੰਘ ਬੱਬੂ ਸੁੱਖਾਰਾਜੂ, ਸਾ. ਸਰਪੰਚ ਮਲਕੀਤ ਸਿੰਘ ਜੱਜੂ ਕੁੰਜਰ, ਸਰਪੰਚ ਗੁਰਮੇਜ਼ ਸਿੰਘ ਸ਼ਾਹ ਕੁੰਜਰ, ਉਪ ਚੇਅਰਮੈਨ ਮਨਦੀਪ ਸਿੰਘ ਪੰਨੂ ਵਡਾਲਾ ਬਾਂਗਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਅਧਿਆਪਕ ਹਰਮਨਬੀਰ ਸਿੰਘ ਸਿੱਧੂ ਨੂੰ ਗਹਿਰਾ ਸਦਮਾ -ਹੋਣਹਾਰ ਸਪੁੱਤਰ ਗੁਰਵੰਸ਼ਪ੍ਰਤਾਪ ਸਿੰਘ ਸਿੱਧੂ ਦੀ ਮੌਤ ਅਗਲੀ ਖ਼ਬਰ ਪੰਡਿਤ ਮੋਹਨ ਲਾਲ ਕਾਲਜ ’ਚ ਪੰਡਿਤ ਮੋਹਨ ਲਾਲ ਦੀ ਬਰਸੀ ਮਨਾਈ ਜਾਵੇਗੀ - ਪ੍ਰਿੰ. ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।