26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੰਡਿਤ ਮੋਹਨ ਲਾਲ ਕਾਲਜ ’ਚ ਪੰਡਿਤ ਮੋਹਨ ਲਾਲ ਦੀ ਬਰਸੀ ਮਨਾਈ ਜਾਵੇਗੀ - ਪ੍ਰਿੰ. ਗੁਪਤਾ

ਫ਼ਤਹਿਗੜ੍ਹ ਚੂੜੀਆਂ, 24 ਸਤੰਬਰ (ਐਮ. ਐਸ.

ਪ੍ਰਿੰਸੀਪਲ ਮ੍ਰਿਣਾਲ ਗੁਪਤਾ 25-09-2026
ਫ਼ਤਹਿਗੜ੍ਹ ਚੂੜੀਆਂ, 24 ਸਤੰਬਰ (ਐਮ.ਐਸ.ਫੁੱਲ)-ਪੰਡਿਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ਼ ਫ਼ਤਹਿਗੜ੍ਹ ਚੂੜੀਆਂ ਵਿਖੇ ਕਾਲਜ ਦੇ ਮੋਢੀ ਸਵਰਗਵਾਸੀ ਪੰਡਿਤ ਮੋਹਨ ਲਾਲ ਦੀ ਮੂਰਤੀ ਦੀ ਸਥਾਪਨਾ 26 ਸਤੰਬਰ ਨੂੰ ਕੀਤੀ ਜਾ ਰਹੀ ਹੈ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਮ੍ਰਿਣਾਲ ਗੁਪਤਾ ਨੇ ਦੱਸਿਆ ਕਿ ਪੰਡਿਤ ਮੋਹਨ ਲਾਲ ਪੰਜਾਬ ਦੇ ਸਾਬਕਾ ਗ੍ਰਹਿ ਤੇ ਸਿੱਖਿਆ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਰਹਿ ਚੁੱਕੇ ਹਨ ਤੇ ਉਨ੍ਹਾਂ ਦੇ ਸਿੱਖਿਆ ਦੇ ਸੁਪਨੇ ਨੂੰ ਸਾਕਾਰ ਕਰਦਾ ਹੋਇਆ ਕਾਲਜ ਫ਼ਤਹਿਗੜ੍ਹ ਚੂੜੀਆਂ ਤੇ ਆਸ-ਪਾਸ ਦੇ ਇਲਾਕੇ ਵਿਚ ਚਾਨਣ ਫ਼ੈਲਾਅ ਰਿਹਾ ਹੈ। ਕਾਲਜ ਲਈ ਇਹ ਇਕ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪੰਡਿਤ ਮੋਹਨ ਲਾਲ ਜੀ ਦੀ ਪ੍ਰਤਿਮਾਂ ਕਾਲਜ ’ਚ ਸਥਾਪਿਤ ਹੋ ਰਹੀ ਹੈ ਤੇ ਇਸ ਦਿਨ ਸਮੁੱਚੀ ਕਾਲਜ ਮੈਨੇਜ਼ਮੈਂਟ ਦੀ ਮੌਜ਼ੂਦਗੀ ’ਚ ਸਮਾਗਮ ਦੀ ਸ਼ਾਨ ਵਧਾਵੇਗੀ ਤੇ ਇਸ ਦੇ ਨਾਲ-ਨਾਲ ਯੂਨੀਵਰਸਿਟੀ ਮੈਰਿਟ ਵਿਚ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਮਾਨਿਤ ਵੀ ਕੀਤਾ ਜਾਵੇਗਾ।
ਪਿਛਲੀ ਖ਼ਬਰ ਲੋਕ ਸਭਾ ਮੈਂਬਰ ਰੰਧਾਵਾ, ਫਲਜੀਤ ਸਿੰਘ ਮੱਲਿਆਂਵਾਲ ਦੇ ਘਰ ਅਫਸੋਸ ਕਰਨ ਲਈ ਪਹੁੰਚੇ ਅਗਲੀ ਖ਼ਬਰ ਕੰਵਲਪ੍ਰੀਤ ਸਿੰਘ ਕਾਕੀ ਨੂੰ ਇੰਚਾਰਜ ਲਗਾਏ ਜਾਣ ’ਤੇ ਹਲਕਾ ਕਾਦੀਆਂ ਦੇ ਅਕਾਲੀ ਵਰਕਰਾਂ ’ਚ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।