ਗੁਰਦੁਆਰਾ ਦਮਦਮਾ ਸਾਹਿਬ ਤੋਂ ਬਾਬਾ ਬੁੱਢਾ ਜੀ ਦੇ ਸਥਾਨ ਰਮਦਾਸ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ - ਰਸੀਵਰ ਗੁਰਮੇਜ਼ ਸਿੰਘ ਚੀਮਾ
ਸ੍ਰੀ ਹਰਿਗੋਬਿੰਦਪੁਰ, 24 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਦੇ ਰਸੀਵਰ ਗੁਰਮੇਜ਼ ਸਿੰਘ ਚੀਮਾ ਮਚਰਾਏ ਨੇ ਕਿਹਾ ਕਿ ਬਾਬਾ ਬੁੱਢਾ ਜੀ ਵਲੋਂ ਅੰਤਿਮ ਸਮੇਂ ’ਤੇ ਯਾਦ ਕਰਨ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਰਸ਼ਨ ਦੇਣ ਵਾਸਤੇ ਸ੍ਰੀ ਹਰਿਗੋਬਿੰਦਪੁਰ ਤੋਂ ਰਮਦਾਸ ਜਾਣ ਦੇ ਵਿਸ਼ੇਸ਼ ਸਫ਼ਰ ਨੂੰ ਸਪਰਪਿਤ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਿਗੋਬਿੰਦਪੁਰ ਤੋਂ 28 ਸਤੰਬਰ ਨੂੰ ਸਜਾਇਆ ਜਾ ਰਿਹਾ ਹੈ, ਜੋ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ’ਤੇ ਰਮਦਾਸ ਤੱਕ ਪੁੱਜੇ ਕੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਤੋਂ 28 ਨੂੰ ਸਵੇਰੇ 8 ਵਜੇ ਆਰੰਭ ਹੋਵੇਗਾ, ਜੋ ਕਿ ਅੱਡਾ ਚੀਮਾ ਖੁੱਡੀ, ਊਧਨਵਾਲ, ਪੰਜਗਰਾਈਆਂ, ਉਮਰਪੁਰਾ ਤੋਂ ਬਾਈਪਾਸ , ਫਤਹਿਗੜ੍ਹ ਚੂੜੀਆਂ ਰੋਡ, ਮੂਲਾ ਸੁਨੱਈਆ, ਅਲੀਵਾਲ, ਘਣੀਏ ਕੇ, ਲੋਧੀਨੰਗਲ, ਫਤਹਿਗੜ੍ਹ ਚੂੜੀਆਂ, ਅਜਨਾਲਾ ਚੌਕ, ਬੱਦੋਵਾਲ, ਗੁਰਦੁਆਰਾ ਸਮਾਧ ਬਾਬਾ ਬੁੱਢਾ ਜੀ ਰਮਦਾਸ ਵਿਖੇ ਪੁੱਜੇਗਾ।
ਸ੍ਰੀ ਹਰਿਗੋਬਿੰਦਪੁਰ, 24 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਸਥਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਦੇ ਰਸੀਵਰ ਗੁਰਮੇਜ਼ ਸਿੰਘ ਚੀਮਾ ਮਚਰਾਏ ਨੇ ਕਿਹਾ ਕਿ ਬਾਬਾ ਬੁੱਢਾ ਜੀ ਵਲੋਂ ਅੰਤਿਮ ਸਮੇਂ ’ਤੇ ਯਾਦ ਕਰਨ ’ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਰਸ਼ਨ ਦੇਣ ਵਾਸਤੇ ਸ੍ਰੀ ਹਰਿਗੋਬਿੰਦਪੁਰ ਤੋਂ ਰਮਦਾਸ ਜਾਣ ਦੇ ਵਿਸ਼ੇਸ਼ ਸਫ਼ਰ ਨੂੰ ਸਪਰਪਿਤ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਹੇਠ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਿਗੋਬਿੰਦਪੁਰ ਤੋਂ 28 ਸਤੰਬਰ ਨੂੰ ਸਜਾਇਆ ਜਾ ਰਿਹਾ ਹੈ, ਜੋ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ’ਤੇ ਰਮਦਾਸ ਤੱਕ ਪੁੱਜੇ ਕੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਤੋਂ 28 ਨੂੰ ਸਵੇਰੇ 8 ਵਜੇ ਆਰੰਭ ਹੋਵੇਗਾ, ਜੋ ਕਿ ਅੱਡਾ ਚੀਮਾ ਖੁੱਡੀ, ਊਧਨਵਾਲ, ਪੰਜਗਰਾਈਆਂ, ਉਮਰਪੁਰਾ ਤੋਂ ਬਾਈਪਾਸ , ਫਤਹਿਗੜ੍ਹ ਚੂੜੀਆਂ ਰੋਡ, ਮੂਲਾ ਸੁਨੱਈਆ, ਅਲੀਵਾਲ, ਘਣੀਏ ਕੇ, ਲੋਧੀਨੰਗਲ, ਫਤਹਿਗੜ੍ਹ ਚੂੜੀਆਂ, ਅਜਨਾਲਾ ਚੌਕ, ਬੱਦੋਵਾਲ, ਗੁਰਦੁਆਰਾ ਸਮਾਧ ਬਾਬਾ ਬੁੱਢਾ ਜੀ ਰਮਦਾਸ ਵਿਖੇ ਪੁੱਜੇਗਾ। ਇਸ ਸਮੇਂ ਮੁੱਖ ਗ੍ਰੰਥੀ ਸਤਿੰਦਰਪਾਲ ਸਿੰਘ, ਮਲਕੀਤ ਸਿੰਘ ਭੱਟੀ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਲਵਲਪ੍ਰੀਤ ਸਿੰਘ, ਹਰਦੀਪ ਸਿੰਘ, ਅਪਾਰਜੀਤ ਸਿੰਘ, ਮਨਜੀਤ ਸਿੰਘ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ ਖੁਜ਼ਾਲਾ ਆਦਿ ਹਾਜ਼ਰ ਸਨ।