25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਡਾ. ਸਰਵਣ ਸਿੰਘ ਵਲੋਂ ਡਾ. ਹਰਨੇਕ ਸਿੰਘ ਟੋਨੀ ਨੂੰ ‘ਸ੍ਰੀ ਅੰਮ੍ਰਿਤਸਰ ਸ੍ਰੋਤ’ ਪੁਸਤਕ ਭੇਟ

ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਪਿੰਡ ਬੱਲਪੁਰੀਆਂ ਵਿਖੇ ਡਾ. ਹਰਨੇਕ ਸਿੰਘ ਟੋਨੀ ਨੂੰ ਅੰਤਰਰਾਸ਼ਟਰੀ ਸਿੱਖ ਵਿਦਵਾਨ ਡਾ.

ਅਜੀਤ ਡੈਸਕ 25-09-2026
ਬਟਾਲਾ, 24 ਸਤੰਬਰ (ਸਤਿੰਦਰ ਸਿੰਘ)-ਪਿੰਡ ਬੱਲਪੁਰੀਆਂ ਵਿਖੇ ਡਾ. ਹਰਨੇਕ ਸਿੰਘ ਟੋਨੀ ਨੂੰ ਅੰਤਰਰਾਸ਼ਟਰੀ ਸਿੱਖ ਵਿਦਵਾਨ ਡਾ. ਸਰਵਣ ਸਿੰਘ ਵਲੋਂ ਆਪਣੀ ਨਵੀਂ ਛਪੀ ਪੁਸਤਕ ‘ਸ੍ਰੀ ਅੰਮ੍ਰਿਤਸਰ ਸ੍ਰੋਤ’ ਪੁਸਤਕ ਦੀ ਇਕ ਕਾਪੀ ਉਨ੍ਹਾਂ ਦੇ ਗ੍ਰਹਿ ਵਿਖੇ ਭੇਟ ਕੀਤੀ ਗਈ। ਯਾਦ ਰਹੇ ਕਿ ਡਾ. ਹਰਨੇਕ ਟੋਨੀ ਹੱਡੀਆਂ ਦੇ ਮਾਹਿਰ ਡਾਕਟਰ ਹਨ ਤੇ ਦੀਨ ਦੁਖੀਆਂ ਦੀ ਸੇਵਾ ਕਰ ਰਹੇ ਹਨ। ਦੇਸ਼ਾਂ-ਵਿਦੇਸ਼ਾਂ ’ਚੋਂ ਬਹੁਤ ਸਾਰੇ ਹੱਡੀਆਂ ਦੇ ਮਰੀਜ਼ ਉਨ੍ਹਾਂ ਦੀਆਂ ਸੇਵਾਵਾਂ ਦਾ ਫਾਇਦਾ ਲੈ ਰਹੈ ਹਨ। ਉਹ ਡਾਕਟਰੀ ਦੇ ਪੇਸ਼ੇ ਦੇ ਨਾਲ-ਨਾਲ ਰਾਜਨੀਤੀ ਤੇ ਲੋਕ ਸੇਵਾ ਨੂੰ ਸਮਰਪਿਤ ਹਨ। ਲੋੜਵੰਦ ਮਰੀਜ਼ਾਂ ਨੂੰ ਬਹੁਤ ਘੱਟ ਰੇਟ ’ਤੇ ਜਾਂ ਮੁਫ਼ਤ ਦਵਾਈ ਵੀ ਦਿੰਦੇ ਹਨ। ਡਾਕਟਰ ਸਰਵਣ ਸਿੰਘ ਦੀ ਇਹ ਕਿਤਾਬ ਅੰਤਰਰਾਸ਼ਟਰੀ ਪੱਧਰ ਦੀ ਪੁਸਤਕ ਹੈ, ਜਿਸ ’ਚ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਲਿਖੇ ਅੰਮ੍ਰਿਤਸਰ ਬਾਰੇ ਸਾਹਿਤ ਨੂੰ ਇਕੱਤਰ ਕੀਤਾ ਹੈ ਤੇ ਫਿਰ ਉਸ ਸਾਹਿਤ ਦਾ ਡੂੰਘਾ ਅਧਿਐਨ ਕੀਤਾ ਹੈ। ਡਾ. ਸਰਵਣ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਗ੍ਰੰਥ ਸਨ ਜੋ ਅੰਮ੍ਰਿਤਸਰ ਦੀ ਮਹਿਮਾ ’ਚ ਲਿਖੇ ਗਏ ਸਨ, ਪਰ ਸਾਕਾ ਨੀਲਾ ਤਾਰਾ ਦੀ ਭੇਟ ਚੜ ਚੁੱਕੇ ਸਨ, ਉਨ੍ਹਾਂ ਨੂੰ ਵੀ ਸਿੱਖ ਵਿਦਵਾਨਾਂ ਦੇ ਕੋਲੋਂ ਇਕੱਤਰ ਕਰਕੇ ਇਸ ਪੁਸਤਕ ਦਾ ਹਿੱਸਾ ਬਣਾਇਆ ਗਿਆ ਹੈ। ਡਾ. ਸਰਵਣ ਸਿੰਘ ਨੇ ਕਿਹਾ ਕਿ ਅਯੋਕੇ ਸਮੇਂ ’ਚ ਸਿੱਖ ਵਿਦਵਾਨਾਂ ਤੇ ਵਿਦਿਆਰਥੀਆਂ ’ਚ ਮੱਧਕਾਲੀਨ ਸ੍ਰੋਤਾਂ ’ਤੇ ਕੰਮ ਕਰਨ ਦਾ ਰੁਝਾਨ ਘਟਦਾ ਜਾ ਰਿਹਾ ਹੈ। ਇਸ ਸਮੇਂ ਡਾ.ਹਰਨੇਕ ਸਿੰਘ ਟੋਨੀ ਕੌਮੀ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਇਲਾਕੇ ਵਲੋਂ ਇਸ ਮਹਾਨ ਕੰਮ ਲਈ ਡਾ. ਸਰਵਣ ਸਿੰਘ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ ਗਿਆ। ਇਸ ਮੌਕੇ ਅਕੈਡਮੀ ਦੀ ਪ੍ਰਿੰਸੀਪਲ ਪਿੰਕਾ ਤਿਵਾੜੀ, ਮਨਜੀਤ ਕੌਰ, ਡਾ. ਜਸਮੇਲ ਕੌਰ, ਮੱਧ, ਬਲਜੀਤ ਕੌਰ, ਪ੍ਰਤਾਪ ਸਿੰਘ, ਨਵਦੀਪ ਕੌਰ, ਪ੍ਰੀਤ, ਜਗਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਵਰਸਿਟੀ ਕਾਲਜ ਦੇ ਬੱਚਿਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮਾਰੀਆਂ ਮੱਲ੍ਹਾਂ ਅਗਲੀ ਖ਼ਬਰ ਸਾਲਾਨਾ ਪਵਿੱਤਰ ਬਾਈਬਲ ਕਨਵੈਨਸ਼ਨ ਕੈਥੋਲਿਕ ਚਰਚ ਵਿਖੇ ਹੋਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।