07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜਾਬ ਰਾਜ ਪੈਨਸ਼ਨਰਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਜਤਾਇਆ

ਪਠਾਨਕੋਟ, 6 ਸਤੰਬਰ (ਵਿਨੋਦ)-ਪੰਜਾਬ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਦਾਸ ਸ਼ਰਮਾ ਦੀ ਨਿਗਰਾਨੀ ਹੇਠ ਹੋਈ । ਜ਼ਿਲ੍ਹਾ ਕਨਵੀਨਰ ਸੱਤਿਆ ਪ੍ਰਕਾਸ਼ ਤੇ ਸਰਪ੍ਰਸਤ ਕ੍ਰਿਸ਼ਨ ਵਸ਼ਿਸ਼ਠ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ।

ਅਜੀਤ ਡੈਸਕ 07-09-2026
ਪਠਾਨਕੋਟ, 6 ਸਤੰਬਰ (ਵਿਨੋਦ)-ਪੰਜਾਬ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਮਦਾਸ ਸ਼ਰਮਾ ਦੀ ਨਿਗਰਾਨੀ ਹੇਠ ਹੋਈ । ਜ਼ਿਲ੍ਹਾ ਕਨਵੀਨਰ ਸੱਤਿਆ ਪ੍ਰਕਾਸ਼ ਤੇ ਸਰਪ੍ਰਸਤ ਕ੍ਰਿਸ਼ਨ ਵਸ਼ਿਸ਼ਠ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਪੈਨਸ਼ਨਰਾਂ ਨੇ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਪ੍ਰਤੀ ਆਪਣਾ ਡੂੰਘਾ ਗੁੱਸਾ ਪ੍ਰਗਟ ਕੀਤਾ । ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਰਾਮਦਾਸ ਸ਼ਰਮਾ, ਕਨਵੀਨਰ ਸੱਤਿਆ ਪ੍ਰਕਾਸ਼ ਤੇ ਕ੍ਰਿਸ਼ਨ ਵਸ਼ਿਸ਼ਠ ਨੇ ਸਰਕਾਰ ਦੀ ਅਣਦੇਖੀ ਬਾਰੇ ਵਿਸਥਾਰ ਵਿਚ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਤੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਗਾਤਾਰ ਟਾਲਣ ਦੀ ਨੀਤੀ ਅਪਣਾਈ ਹੈ, ਜਿਸ ਕਾਰਨ ਉਨ੍ਹਾਂ ਵਿਚ ਗੁੱਸਾ ਵੱਧ ਰਿਹਾ ਹੈ । ਪੈਨਸ਼ਨਰਾਂ ਨੇ ਵਾਅਦੇ ਦੀ ਉਲੰਘਣਾ ਦਾ ਦੋਸ਼ ਲਗਾਇਆ ਤੇ ਕਿਹਾ ਕਿ ਸਰਕਾਰ 18 ਫੀਸਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ । ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਜੇਕਰ ਸਰਕਾਰ ਇਸ ਰਵੱਈਏ ਨਾਲ ਅੱਗੇ ਵੱਧਦੀ ਰਹੀ ਤਾਂ ਸੂਬੇ ਦੇ ਪੈਨਸ਼ਨਰਾਂ ਅਤੇ ਕਰਮਚਾਰੀਆਂ ਵਲੋਂ ਇਕ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਉਹ ਹੁਣ ਸਿਰਫ਼ ਭਰੋਸੇ ਨਾਲ ਸੰਤੁਸ਼ਟ ਨਹੀਂ ਰਹਿਣਗੇ । ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਪੈਨਸ਼ਨਰ 8 ਸਤੰਬਰ ਨੂੰ ਮਲਿਕਪੁਰ ’ਚ ਜ਼ਿਲ੍ਹਾ ਕੁਲੈਕਟਰ ਦਫ਼ਤਰ ਦੇ ਬਾਹਰ ਤੇ 13 ਸਤੰਬਰ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਗੇ । ਉਨ੍ਹਾਂ ਕਿਹਾ ਕਿ ਸਾਰੇ ਪੈਨਸ਼ਨਰ ਤੇ ਕਰਮਚਾਰੀ ਸੰਗਠਨ ਇਸ ਰੈਲੀ ਵਿਚ ਸਰਕਾਰ ਦਾ ਪਰਦਾਫਾਸ਼ ਕਰਨਗੇ । ਇਸ ਮੌਕੇ ਮਾਸਟਰ ਬਲਵੰਤ ਰਾਏ, ਰਮੇਸ਼ ਸ਼ਰਮਾ, ਰਤਨ ਲਾਲ, ਕੇਵਲ ਕ੍ਰਿਸ਼ਨ, ਹੁਕਮ ਦੱਤ, ਰੇਵਤੀ ਰਮਨ, ਕਰਨੇਸ਼, ਬਾਲ ਮੁਕੁੰਦ, ਤਰਸੇਮ ਸਿੰਘ, ਕਰਤਾਰ ਚੰਦ, ਤਰਸੇਮ ਕੁਮਾਰ, ਜਗਦੀਸ਼ ਸਿੰਘ, ਇੰਦਰਜੀਤ, ਬੰਸੀ ਲਾਲ, ਨਰਮਮੋਹਨ ਸਿੰਘ, ਪੁੰਨੂ ਰਾਮ, ਵਿਸ਼ੰਬਰ ਦਾਸ, ਅਮਰ ਨਾਥ ਅਤੇ ਈਸ਼ਵਰ ਦਾਸ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਐਸ.ਆਈ.ਆਰ.-2026-ਦਾਅਵਿਆਂ ਤੇ ਇਤਰਾਜ਼ਾਂ ਦੀ ਕਾਰਵਾਈ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਦੇ ਨਿਰਦੇਸ਼ ਅਗਲੀ ਖ਼ਬਰ ਸੰਡੇ ਬਾਜ਼ਾਰ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਟ੍ਰੈਫਿਕ ਪੁਲਿਸ ਦਾ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।