07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਡਾ. ਰਾਧਾ ਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕਰ ਮਨਾਇਆ ਅਧਿਆਪਕ ਦਿਵਸ

ਘਰੋਟਾ, 6 ਸਤੰਬਰ (ਸੰਜੀਵ ਗੁਪਤਾ)-ਪੀ. ਐਮ.

ਅਜੀਤ ਡੈਸਕ 07-09-2026
ਘਰੋਟਾ, 6 ਸਤੰਬਰ (ਸੰਜੀਵ ਗੁਪਤਾ)-ਪੀ.ਐਮ. ਜੇ.ਐਨ.ਵੀ. ਵਿਚ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸਭ ਤੋਂ ਪਹਿਲਾਂ ਪ੍ਰਿੰਸੀਪਲ ਡਾ: ਸੰਦੀਪ, ਉਪ-ਪ੍ਰਿੰਸੀਪਲ ਰਵਿੰਦਰ ਕੁਮਾਰ ਤੇ ਸਮੂਹ ਅਧਿਆਪਕਾਂ ਵਲੋਂ ਡਾ: ਸਰਵਪੱਲੀ ਰਾਧਾ ਕ੍ਰਿਸ਼ਨਨ ਦੀ ਮੂਰਤੀ ਅੱਗੇ ਦੀਪ ਜਗਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਨ੍ਹਾਂ ਨੂੰ ਨਮਨ ਕੀਤਾ ਗਿਆ । ਵਿਦਿਆਰਥੀਆਂ ਵਲੋਂ ਡਾ: ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਦੇ ਜੀਵਨ ਤੇ ਯੋਗਦਾਨ ਬਾਰੇ ਭਾਸ਼ਣ ਦਿੱਤੇ ਗਏ । ਵਿਦਿਆਰਥੀਆਂ ਨੇ ਪ੍ਰਿੰਸੀਪਲ ਤੇ ਸਮੂਹ ਅਧਿਆਪਕਾਂ ਦੇ ਚਰਨ ਛੂਹ ਕੇ ਸਤਿਕਾਰ ਪ੍ਰਗਟ ਕੀਤਾ ਤੇ ਅਧਿਆਪਕਾਂ ਦੀ ਭੂਮਿਕਾ ਵੀ ਨਿਭਾਈ । ਇਸ ਮੌਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ, ਉਪ-ਪ੍ਰਿੰਸੀਪਲ ਤੇ ਹਰੇਕ ਅਧਿਆਪਕ ਨੂੰ ਸ਼ਰਧਾ ਵਜੋਂ ਉਪਹਾਰ ਭੇਟ ਕੀਤੇ ਗਏ । ਪ੍ਰਿੰਸੀਪਲ ਡਾ: ਸੰਦੀਪ ਨੇ ਅਧਿਆਪਕਾਂ ਦੀ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਆਪਣੀ ਭੂਮਿਕਾ ਬਾਖੂਬੀ ਨਿਭਾਉਣ ਲਈ ਪ੍ਰੇਰਿਤ ਕੀਤਾ । ਮੱਧ ਅੰਤਰਾਲ ਦੌਰਾਨ ਜਲਪਾਨ ਦੀ ਵੀ ਵਿਵਸਥਾ ਕੀਤੀ ਗਈ । ਹਿੰਦੀ ਪ੍ਰਵਕਤਾ ਸ਼ਿਆਮ ਸੁੰਦਰ ਦਾਸ ਵਲੋਂ ਵਿਦਿਆਰਥੀਆਂ ਲਈ ਪੱਤਰ ਲੇਖਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਇਸ ਤੋਂ ਇਲਾਵਾ ਮਨੀਸ਼ ਕੁਮਾਰ ਤੇ ਸੰਗੀਤ ਅਧਿਆਪਕ ਵਲੋਂ ਗੀਤ ਵੀ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਸਾਰੇ ਲੋਕਾਂ ਨੇ ਬਹੁਤ ਸਰਾਹਿਆ ।
ਪਿਛਲੀ ਖ਼ਬਰ ਰਾਮ ਲੀਲ੍ਹਾ ਦੇ ਸੰਬੰਧ ’ਚ ਪੂਜਾ ਪਾਠ ਤੇ ਝੰਡਾ ਪੂਜਨ ਕਰਵਾਇਆ ਅਗਲੀ ਖ਼ਬਰ ਐਸ.ਐਸ.ਪੀ. ਵਲੋਂ ਥਾਣਾ ਡਵੀਜ਼ਨ ਨੰਬਰ ਇਕ ਤੇ ਸਾਈਬਰ ਕ੍ਰਾਈਮ ਥਾਣੇ ਦਾ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।