06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਡੀ.ਏ.ਵੀ. ਸੈਨਟੇਨਰੀ ਸਕੂਲ ਦੀ ਵਿਦਿਆਰਥਣ ਨੇ 30 ਮਿੰਟ ਤੱਕ ਆਸਣ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ

ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ ਡੀ.

ਅਜੀਤ ਡੈਸਕ 05-09-2026
ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਡਾ. ਦੌਲਤ ਰਾਮ ਭੱਲਾ ਡੀ.ਏ.ਵੀ. ਸੈਨਟੇਨਰੀ ਪਬਲਿਕ ਸਕੂਲ ਬਟਾਲਾ ਦੀ ਨੰਨ੍ਹੀ ਪ੍ਰਤਿਭਾ ਰਿਤਿਕਾ ਨੇ ਯੋਗ ਸਾਧਨਾ ’ਚ ਸ਼ਾਨਦਾਰ ਪ੍ਰਾਪਤੀ ਕਰਕੇ ਸਕੂਲ, ਪਰਿਵਾਰ ਤੇ ਪੂਰੇ ਬਟਾਲਾ ਖੇਤਰ ਨੂੰ ਮਾਣਮੱਤਾ ਕੀਤਾ ਹੈ। ਰਿਤਿਕਾ ਨੇ ਅਸਾਧਾਰਨ ਸਰੀਰਕ ਸੰਤੁਲਨ, ਇਕਾਗਰਤਾ ਤੇ ਮਾਨਸਿਕ ਦ੍ਰਿੜਤਾ ਦਾ ਪ੍ਰਮਾਣ ਦਿੰਦਿਆਂ 30 ਮਿੰਟ ਤੱਕ ਯੋਗਾਸਣ ਦੀ ਮੁਦਰਾ ਨੂੰ ਕਾਇਮ ਰੱਖ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਉਪਲੱਬਧੀ ਲਈ ਉਸ ਨੂੰ ਵੱਕਾਰੀ ‘ਵਰਲਡ ਯੋਗਾਸਣ ਸਪੋਰਟਸ ਰਿਕਾਰਡ ਬੁੱਕ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਰਿਤਿਕਾ ਨੂੰ ਯੋਗ, ਸਿੱਖਿਆ ਤੇ ਥੈਰੇਪੀ ਦੇ ਖੇਤਰ ਵਿਚ ‘ਆਜੀਵਨ ਉਪਲੱਬਧੀ’ ਲਈ ਸਨਮਾਨਿਆ ਗਿਆ। ਸਕੂਲ ਦੇ ਪ੍ਰਿੰਸੀਪਲ ਜੀਵਨ ਸ਼ਰਮਾ ਨੇ ਕਿਹਾ ਕਿ ਏਨੀ ਛੋਟੀ ਉਮਰ ’ਚ ਯੋਗ ਦੇ ਖੇਤਰ ’ਚ ਹਾਸਲ ਕੀਤੀ ਇਹ ਉਪਲੱਬਧੀ ਉਸ ਦੇ ਨਿਰੰਤਰ ਅਭਿਆਸ, ਅਨੁਸ਼ਾਸਨ, ਧੀਰਜ ਅਤੇ ਯੋਗ ਪ੍ਰਤੀ ਡੂੰਘੇ ਸਮਰਪਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜੇਕਰ ਹੌਂਸਲੇ ਬੁਲੰਦ ਹੋਣ ਤਾਂ ਉਮਰ ਕਦੇ ਪ੍ਰਤਿਭਾ ਦੇ ਰਾਹ ਵਿਚ ਰੁਕਾਵਟ ਨਹੀਂ ਬਣਦੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਦੈ ਖੋਸਲਾ ਤੇ ਮਾਇਰਾ ਨੇ ਆਪੋ-ਆਪਣੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਇਨਾਮ ਪ੍ਰਾਪਤ ਕੀਤਾ। ਦੋਵਾਂ ਵਿਦਿਆਰਥੀਆਂ ਨੂੰ ਸਾਈਕਲ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸੇ ਲੜੀ ਵਿਚ ਹਾਰਦਿਕ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਨਲਾਈਨ ਪ੍ਰਤੀਯੋਗਤਾ ਵਿਚ ਪਹਿਲਾ ਇਨਾਮ ਹਾਸਲ ਕੀਤਾ। ਉਨ੍ਹਾਂ ਖੇਡ ਵਿਭਾਗ ਦੇ ਅਧਿਆਪਕਾਂ ਰਾਜਵੰਤ ਕੌਰ, ਪਾਰਸ, ਰਵਿੰਦਰ ਸਿੰਘ ਤੇ ਮਲਕਨਪ੍ਰੀਤ ਕੌਰ ਦੀ ਵੀ ਸ਼ਾਲਾਘਾ ਕੀਤੀ। ਸਕੂਲ ਦੇ ਚੇਅਰਮੈਨ ਰਾਜੇਸ਼ ਕਵਾਤਰਾ, ਮੈਨੇਜਰ ਸ੍ਰੀਮਤੀ ਸਵੀਨ ਪੁਰੀ ਅਤੇ ਸਹਾਇਕ ਖੇਤਰੀ ਅਧਿਕਾਰੀ ਡਾ. ਸ੍ਰੀਮਤੀ ਅੰਜਨਾ ਗੁਪਤਾ ਨੇ ਵੀ ਸਾਰੇ ਜੇਤੂ ਵਿਦਿਆਰਥੀਆਂ ਨੂੰ ਦਿਲੋਂ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ 2027 ’ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਦੇਖ ਵਿਰੋਧੀ ਪਾਰਟੀਆਂ ਕੂੜ ਪ੍ਰਚਾਰ ਕਰਨ ’ਤੇ ਲੱਗੀਆਂ- ਸੰਨੀ ਲੋਧੀਨੰਗਲ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਵਿਸ਼ੇਸ਼ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।