30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਏ.ਬੀ ਕਾਲਜ ਦੇ ਆਰਟਸ ਵਿਭਾਗ ਨੇ ‘ਆਗਾਜ਼-2026’ ਫ੍ਰੈਸ਼ਰ ਪਾਰਟੀ ਕਰਵਾਈ

ਪਠਾਨਕੋਟ, 29 ਅਗਸਤ (ਸੰਧੂ)-ਆਦਰਸ਼ ਭਾਰਤੀ ਮਹਾਂਵਿਦਿਆਲਿਆ ਦੇ ਆਰਟਸ ਵਿਭਾਗ ਵਲੋਂ ਆਗਾਜ਼-2026 ਫ੍ਰੈਸ਼ਰ ਪਾਰਟੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਮਾਗਮ ਵਿਚ ਕਾਲਜ ਦੇ ਪ੍ਰਿੰਸੀਪਲ ਪ੍ਰੋ: ਕੁਲਦੀਪ ਕੁਮਾਰ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਵਿਭਾਗ ਮੁਖੀ ਡਾ: ਅਨਿਲ ਡੋਗਰਾ, ਪ੍ਰੋਗਰਾਮ ਮੁਖੀ ਡਾ: ਮਨੂ ਸ਼ਰਮਾ ਅਤੇ ਹੋਰ ਅਧਿਆਪਕਾਂ ਵਲੋਂ ਸਵਾਗਤ ਕੀਤਾ ਗਿਆ।

ਅਜੀਤ ਡੈਸਕ 30-08-2026
ਪਠਾਨਕੋਟ, 29 ਅਗਸਤ (ਸੰਧੂ)-ਆਦਰਸ਼ ਭਾਰਤੀ ਮਹਾਂਵਿਦਿਆਲਿਆ ਦੇ ਆਰਟਸ ਵਿਭਾਗ ਵਲੋਂ ਆਗਾਜ਼-2026 ਫ੍ਰੈਸ਼ਰ ਪਾਰਟੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਮਾਗਮ ਵਿਚ ਕਾਲਜ ਦੇ ਪ੍ਰਿੰਸੀਪਲ ਪ੍ਰੋ: ਕੁਲਦੀਪ ਕੁਮਾਰ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਵਿਭਾਗ ਮੁਖੀ ਡਾ: ਅਨਿਲ ਡੋਗਰਾ, ਪ੍ਰੋਗਰਾਮ ਮੁਖੀ ਡਾ: ਮਨੂ ਸ਼ਰਮਾ ਅਤੇ ਹੋਰ ਅਧਿਆਪਕਾਂ ਵਲੋਂ ਸਵਾਗਤ ਕੀਤਾ ਗਿਆ। ਉਪਰੰਤ ਦੀਪ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਬੀ.ਏ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਮਾਡਲਿੰਗ, ਗੀਤ-ਸੰਗੀਤ ਅਤੇ ਡਾਂਸ ਸਹਿਤ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਵਿਭਾਗ ਮੁਖੀ ਡਾ: ਅਨਿਲ ਡੋਗਰਾ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੇ ਹਨ। ਡਾ. ਮਨੂ ਸ਼ਰਮਾ ਨੇ ਕਿਹਾ ਕਿ ਸਮਾਗਮ ਦੌਰਾਨ ਰਚਨਾਤਮਕਤਾ ਤੇ ਕਲਾਤਮਕ ਅਭਿਵਿਅਕਤੀ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲੀ। ਮੁਕਾਬਲੇ ਵਿਚ ਚਾਂਦਨੀ ਨੂੰ ਮਿਸ ਫ੍ਰੈਸ਼ਰ, ਸੁਮੇਧਾ ਨੂੰ ਰਨਰਅੱਪ, ਤਾਨਿਆ ਨੂੰ ਫਰਸਟ ਰਨਰਅੱਪ, ਮਾਨਸੀ ਨੂੰ ਬਿਊਟੀਫੁਲ ਆਈਜ਼, ਰੁਚੀ ਨੂੰ ਮਿਸ ਚਾਰਮਿੰਗ, ਲਵਪ੍ਰੀਤ ਨੂੰ ਵੈੱਲ ਡ੍ਰੈੱਸਡ ਅਤੇ ਮਨੀਸ਼ਾ ਨੂੰ ਮਿਸ ਗ੍ਰੇਸਫੁਲ ਚੁਣਿਆ ਗਿਆ। ਲੜਕਿਆਂ ਵਿਚ ਰੰਜਨ ਨੂੰ ਮਿਸਟਰ ਫ੍ਰੈਸ਼ਰ, ਆਯੁਸ਼ ਨੂੰ ਰਨਰਅੱਪ ਤੇ ਕ੍ਰਿਸ਼ ਨੂੰ ਸੈਕੰਡ ਰਨਰਅੱਪ ਚੁਣਿਆ ਗਿਆ। ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ: ਅਨੂਪ ਸਿੰਘ, ਪ੍ਰੋ: ਸੁਧੀਰ ਮਹਾਜਨ, ਪ੍ਰੋ: ਕ੍ਰਿਸ਼ਨਾ, ਸੁਮਨ, ਰੋਜ਼ੀ, ਰਜਿਤਾ, ਰਿਤਿਕਾ, ਬੇਬੀ, ਸੁਨੀਤਾ, ਯਕਸ਼ਿਤਾ ਸਮੇਤ ਹੋਰ ਅਧਿਆਪਕ ਹਾਜ਼ਰ ਸਨ। ਜੱਜਾਂ ਦੀ ਭੂਮਿਕਾ ਡਾ: ਮਨੂ ਸ਼ਰਮਾ, ਪ੍ਰੋ. ਯਕਸ਼ਿਤਾ ਅਤੇ ਪ੍ਰੋ. ਕ੍ਰਿਸ਼ਨਾ ਨੇ ਨਿਭਾਈ।
ਪਿਛਲੀ ਖ਼ਬਰ ਸੰਜੀਵ ਤਲਵਾੜ ਜ਼ਿਲ੍ਹਾ ਅਕਾਲੀ ਜਥਾ ਹੁਸ਼ਿਆਰਪੁਰ ਸ਼ਹਿਰੀ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸ਼ਿਵ ਭਗਤਾਂ ਵਲੋਂ ਮਨੀਮਹੇਸ਼ ਯਾਤਰਾ ਲਈ 8ਵਾਂ ਰਾਸ਼ਨ ਦਾ ਟਰੱਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।