29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਿੰਡ ਚੱਕ ਰਾਮ ਸਹਾਇ ਵਿਖੇ ਧੜੱਲੇ ਨਾਲ ਚੱਲ ਰਿਹਾ ਹੈ ਨਾਜਾਇਜ਼ ਮਾਈਨਿੰਗ ਦਾ ਧੰਦਾ

ਗੁਰਦਾਸਪੁਰ, 28 ਅਗਸਤ (ਚੱਕਰਾਜਾ)-ਇਕ ਪਾਸੇ ਬਰਸਾਤਾਂ ਦੇ ਦਿਨਾਂ ’ਚ ਦਰਿਆ ਰਾਵੀ ਨਾਲ ਲੱਗਦੇ ਖੇਤਰ ਅੰਦਰ ਹੜਾਂ ਜਿਹਾ ਖਤਰਾ ਬਣਿਆ ਹੋਇਆ ਹੈ। ਪਰ ਦੂਜੇ ਪਾਸੇ ਇਨੀਂ ਦਿਨੀਂ ਵੀ ਦਰਿਆ ਰਾਵੀ ਦੇ ਮਕੌੜਾ ਪੱਤਣ ਦੇ ਨੇੜੇ ਪਿੰਡ ਚੱਕ ਰਾਮ ਸਹਾਇ ਦੀਆਂ ਜ਼ਮੀਨਾਂ ’ਚ ਰੇਤ ਮਾਈਨਿੰਗ ਦਾ ਚੱਲ ਰਿਹਾ ਨਾਜਾਇਜ਼ ਧੰਦਾ, ਜਿਸ ਵੱਲ ਮਾਈਨਿੰਗ ਵਿਭਾਗ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਅਜੀਤ ਡੈਸਕ 29-08-2026
ਗੁਰਦਾਸਪੁਰ, 28 ਅਗਸਤ (ਚੱਕਰਾਜਾ)-ਇਕ ਪਾਸੇ ਬਰਸਾਤਾਂ ਦੇ ਦਿਨਾਂ ’ਚ ਦਰਿਆ ਰਾਵੀ ਨਾਲ ਲੱਗਦੇ ਖੇਤਰ ਅੰਦਰ ਹੜਾਂ ਜਿਹਾ ਖਤਰਾ ਬਣਿਆ ਹੋਇਆ ਹੈ। ਪਰ ਦੂਜੇ ਪਾਸੇ ਇਨੀਂ ਦਿਨੀਂ ਵੀ ਦਰਿਆ ਰਾਵੀ ਦੇ ਮਕੌੜਾ ਪੱਤਣ ਦੇ ਨੇੜੇ ਪਿੰਡ ਚੱਕ ਰਾਮ ਸਹਾਇ ਦੀਆਂ ਜ਼ਮੀਨਾਂ ’ਚ ਰੇਤ ਮਾਈਨਿੰਗ ਦਾ ਚੱਲ ਰਿਹਾ ਨਾਜਾਇਜ਼ ਧੰਦਾ, ਜਿਸ ਵੱਲ ਮਾਈਨਿੰਗ ਵਿਭਾਗ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਮਾਈਨਿੰਗ ਦੇ ਧੰਦੇ ’ਚ ਲੱਗੇ ਕੁਝ ਕਰੈਸ਼ਰ ਮਾਲਕ ਤੇ ਸਥਾਨਕ ਲੋਕ ਦਰਿਆ ਰਾਵੀ ਦੇ ਬਿਲਕੁਲ ਕੰਢੇ ਤੋਂ ਡੂੰਘਾ ਰੇਤਾ ਪੁੱਟ ਕੇ ਸੈਂਕੜੇ ਏਕੜ ਜ਼ਮੀਨਾਂ ਤੇ ਦਰਜਨਾਂ ਪਿੰਡਾਂ ਲਈ ਖਤਰਾ ਪੈਦਾ ਕਰ ਰਹੇ ਹਨ। ਇਸ ਸਬੰਧੀ ਜਦ ਜ਼ਮੀਨ ਦੇ ਮਾਲਕਾਂ ਨੇ ਕੁੱਝ ਵਿਅਕਤੀਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮੌਕੇ ’ਤੇ ਜਾ ਕੇ ਦੇਖਿਆ ਤਾਂ ਬਿਨ੍ਹਾਂ ਨੰਬਰੀ ਜੇ.ਸੀ.ਬੀ ਮਸ਼ੀਨਾਂ ਤੇ ਟਿੱਪਰਾਂ ਰਾਵੀ ਦਰਿਆ ਦੇ ਬਿਲਕੁਲ ਉਪਰੋਂ ਡੂੰਘੇ ਖੱਡੇ ਪੁੱਟ ਕੇ ਰੇਤਾ ਕੱਢਿਆ ਜਾ ਰਿਹਾ ਸੀ। ਜਿਸ ਕਾਰਨ ਜੇਕਰ ਕਦੇ ਵੀ ਦਰਿਆ ਵਿਚ ਪਾਣੀ ਦਾ ਵਹਾਅ ਵਧਦਾ ਹੈ ਤਾਂ ਦਰਿਆ ਦਾ ਰੁਖ ਜਮੀਨਾਂ ਵੱਲ ਬਦਲ ਸਕਦਾ ਹੈ ਤੇ ਸੈਂਕੜੇ ਏਕੜ ਜ਼ਮੀਨ ਤੇ ਪਿੰਡ ਦਰਿਆ ਦੀ ਮਾਰ ਹੇਠ ਆ ਸਕਦੇ ਹਨ। ਅੱਜ ਜਿਉਂ ਹੀ ਪੱਤਰਕਾਰਾਂ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਮਾਈਨਿੰਗ ਦਾ ਕੰਮ ਕਰ ਰਹੇ ਜੇ.ਸੀ.ਬੀ ਚਾਲਕ, ਟਿੱਪਰ ਦੇ ਡਰਾਈਵਰ ਤੇ ਹੋਰ ਲੋਕ ਜੋ ਇਸ ਮਾਮਲੇ ਵਿਚ ਸ਼ਾਮਿਲ ਹਨ, ਮੌਕੇ ਤੋਂ ਭੱਜ ਗਏ। ਇਹ ਸਾਰਾ ਮਾਮਲਾ ਆਮ ਆਦਮੀ ਪਾਰਟੀ ਦੇ ਹਲਕਾ ਦੀਨਾਨਗਰ ਦੇ ਇੰਚਾਰਜ ਸ਼ਮਸ਼ੇਰ ਸਿੰਘ ਦੇ ਧਿਆਨ ਵਿਚ ਆਉਣ ’ਤੇ ਉਹ ਵੀ ਮਾਰਕੀਟ ਕਮੇਟੀ ਦੀਨਾਨਗਰ ਦੇ ਚੇਅਰਮੈਨ ਜਸਬੀਰ ਸਿੰਘ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਵਲੋਂ ਪੁਲਿਸ ਨੂੰ ਬੁਲਾ ਕੇ ਕੰਮ ਬੰਦ ਕਰਵਾਇਆ ਗਿਆ ਤੇ ਮਾਈਨਿੰਗ ਵਿਭਾਗ ਦੇ ਧਿਆਨ ’ਚ ਮਾਮਲਾ ਲਿਆਂਦਾ ਗਿਆ। ਮੌਕੇ ’ਤੇ ਇਕੱਤਰ ਜਾਣਕਾਰੀ ਅਨੁਸਾਰ ਇਹ ਗੱਲ ਵੀ ਸਾਹਮਣੇ ਆਈ ਕਿ ਸਥਾਨਕ ਪਿੰਡ ਦਾ ਹੀ ਇਕ ਭਾਜਪਾ ਦਾ ਜ਼ਿਲ੍ਹਾ ਆਗੂ ਜਿਸ ਵਲੋਂ ਇਹ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਚਲਾਇਆ ਜਾ ਰਿਹਾ ਤੇ ਉਸ ਦੀ ਸਰਪ੍ਰਸਤੀ ਹੇਠ ਹੀ ਰਾਤ ਦੇ ਸਮੇਂ ਦਰਿਆ ਨੇੜਿਓਂ ਰੇਤਾ ਪੁੱਟਿਆ ਜਾ ਰਿਹਾ ਹੈ। ਜਦੋਂ ਕਿ ਇਹ ਖੇਤਰ ਹਿੰਦ ਪਾਕਿ ਸਰਹੱਦ ਦੇ ਬਿਲਕੁਲ ਨੇੜੇ ਹੈ। ਜਿਸ ਕਾਰਨ ਇਹ ਖੇਤਰ ਅਤਿ ਸੰਵੇਦਨਸ਼ੀਲ ਹੈ ਤੇ ਇਥੇ ਰਾਤ ਦੇ ਸਮੇਂ ਆਵਾਜਾਈ ਕਰਨਾ ਸੁਰੱਖਿਆ ਲਈ ਖਤਰਾ ਬਣ ਸਕਦਾ ਹੈ। ਮੌਕੇ ’ਤੇ ਪਹੁੰਚੇ ਹਲਕਾ ਇੰਚਾਰਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਨਜਾਇਜ ਤੌਰ ’ਤੇ ਮਾਈਨਿੰਗ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ, ਕਿਉਂਕਿ ਇਸ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਜਮੀਨ ਨੂੰ ਖਤਰਾ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਮੌਕੇ ’ਤੇ ਪਹੁੰਚ ਕੇ ਦੇਖਿਆ ਹੈ ਕਿ ਮਾਈਨਿੰਗ ਦਾ ਧੰਦਾ ਜੋਰਾਂ ਨਾਲ ਚੱਲ ਰਿਹਾ ਹੈ। ਪਰ ਮਾਈਨਿੰਗ ਵਿਭਾਗ ਕਿਥੇ ਹੈ, ਜਿਸ ਦੀ ਨਜਰੀ ਇਹ ਸਭ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਤੁਰੰਤ ਅਜਿਹੇ ਨਜਾਇਜ ਕਾਰੋਬਾਰ ਵਿਚ ਲੱਗੇ ਲੋਕਾਂ ’ਤੇ ਪਰਚਾ ਦਰਜ ਕਰੇ।
ਪਿਛਲੀ ਖ਼ਬਰ ਵੁੱਡ ਬਲਾਸਮ ਸਕੂਲ ’ਚ ਲੋਕ ਨਾਚ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਲੋਂ ਪ੍ਰੋਫੈਸਰ ਹਰਭਜਨ ਸਿੰਘ ਧਾਰੀਵਾਲ ‘ਸਵਰਨ ਭਾਰਤ ਐਵਾਰਡ’ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।