28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਕੱਲ੍ਹ ਕੀਤਾ ਜਾਵੇਗਾ ਦੀਨਾਨਗਰ ਹਾਈਵੇ ਜਾਮ

ਗੁਰਦਾਸਪੁਰ, 27 ਅਗਸਤ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਕੱਤੋਵਾਲ ਵਿਖੇ ਸਿਆਸੀ ਦਬਾਅ ’ਤੇ ਹੋਏ ਪਰਚੇ ਨੂੰ ਰੱਦ ਕਰਵਾਉਣ ਲਈ 29 ਅਗਸਤ ਨੂੰ ਦੀਨਾਨਗਰ ਹਾਈਵੇ ਜਾਮ ਕਰਕੇ ਪੁਲਿਸ ਤੇ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਦੀ ਅਗਵਾਈ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਔਲਖ ਉਰਫ ਰਾਜੂ ਆਪਣੀ ਟੀਮ ਸਮੇਤ ਕਰਨਗੇ।

ਅਜੀਤ ਡੈਸਕ 28-08-2026
ਗੁਰਦਾਸਪੁਰ, 27 ਅਗਸਤ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡ ਕੱਤੋਵਾਲ ਵਿਖੇ ਸਿਆਸੀ ਦਬਾਅ ’ਤੇ ਹੋਏ ਪਰਚੇ ਨੂੰ ਰੱਦ ਕਰਵਾਉਣ ਲਈ 29 ਅਗਸਤ ਨੂੰ ਦੀਨਾਨਗਰ ਹਾਈਵੇ ਜਾਮ ਕਰਕੇ ਪੁਲਿਸ ਤੇ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ ਧਰਨਾ ਦਿੱਤਾ ਜਾ ਰਿਹਾ ਹੈ। ਜਿਸ ਦੀ ਅਗਵਾਈ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਔਲਖ ਉਰਫ ਰਾਜੂ ਆਪਣੀ ਟੀਮ ਸਮੇਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਜਿੰਦਰ ਸਿੰਘ ਕੱਤੋਵਾਲ ਉਪ ਪ੍ਰਧਾਨ, ਬਲਜਿੰਦਰ ਸਿੰਘ ਸਕੱਤਰ ਪੰਜਾਬ ਮਾਝਾ ਜੋਨ, ਬਲਵਿੰਦਰ ਸਿੰਘ, ਸਰਵਨ ਸਿੰਘ, ਸਰਪੰਚ ਅਮਰਜੀਤ ਸਿੰਘ, ਜਗਦੇਵ ਸਿੰਘ ਕੱਤੋਵਾਲ, ਗੁਰਮੇਜ ਸਿੰਘ ਧਮਰਾਈ, ਬਲਵਿੰਦਰ ਸਿੰਘ ਗੁਲੇਲੜਾ, ਅਸ਼ੋਕ ਕੁਮਾਰ ਕਰਵਾਲ, ਸਵਿੰਦਰ ਸਿੰਘ, ਚਤਰ ਸਿੰਘ, ਰਣਜੀਤ ਸਿੰਘ, ਨਿਰਮਲ ਸਿੰਘ ਤੇ ਬਲਦੇਵ ਸਿੰਘ (ਸਾਰੇ ਆਗੂ) ਅਤੇ ਹੋਰ ਸਾਥੀਆਂ ਨੇ ਦੱਸਿਆ ਕਿ 10 ਮਹੀਨੇ ਪਹਿਲਾਂ ਇਕ ਗਲੀ ’ਤੇ ਦਿਲਬਾਗ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕੱਤੋਵਾਲ ਵਲੋਂ ਸਿਆਸੀ ਦਬਾਅ ਹੇਠ ਨਾਜਾਇਜ ਕਬਜ਼ਾ ਕਰਨ ਦੇ ਮਾਮਲੇ ਵਿਚ ਸਰਪੰਚ ਮਨਜਿੰਦਰ ਕੌਰ ਦੇ ਪਰਿਵਾਰ ਅਤੇ ਹੋਰ ਸਾਥੀਆਂ ’ਤੇ ਪੁਲਿਸ ਵਲੋਂ ਪਰਚਾ ਦਰਜ ਕਰ ਦਿੱਤਾ ਸੀ। ਇਸ ਝੂਠੇ ਪਰਚੇ ਨੂੰ ਲੈ ਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਜਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਅਤੇ ਦੀਨਾਨਗਰ ਦੇ ਡੀ.ਐਸ.ਪੀ ਮਨਹਾਸ ਤੋਂ ਇਲਾਵਾ ਬੀ.ਡੀ.ਪੀ.ਓ ਨੂੰ ਵੀ ਮਿਲੇ ਸਨ, ਜਿਨ੍ਹਾਂ ਨੇ ਇਹ ਪਰਚਾ ਰੱਦ ਕਰਨ ਦਾ ਭਰੋਸਾ ਦਿੱਤਾ ਸੀ। ਪਰ ਦੱਸ ਮਹੀਨੇ ਬੀਤਣ ਦੇ ਬਾਅਦ ਵੀ ਪੁਲਿਸ ਨੇ ਅਜੇ ਤੱਕ ਪਰਚਾ ਰੱਦ ਨਹੀਂ ਕੀਤਾ। ਜਿਸ ਦੇ ਰੋਸ ਵਜੋਂ 29 ਅਗਸਤ ਨੂੰ ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਦੀਨਾਨਗਰ ਹਾਈਵੇ ਜਾਮ ਕਰਕੇ ਪੁਲਿਸ ਤੇ ਜਿਲ੍ਹਾ ਪ੍ਰਸ਼ਾਸਨ ਖਿਲਾਫ ਧਰਨਾ ਦੇ ਕੇ ਪਿੱਟ ਸਿਆਪਾ ਕੀਤਾ ਜਾਵੇਗਾ।
ਪਿਛਲੀ ਖ਼ਬਰ ਗੋਲਡਨ ਸਕੂਲ ਦੇ ਖਿਡਾਰੀ ਕੇਸ਼ਵ ਨੇ ਜੂਡੋ ਮੁਕਾਬਲੇ ’ਚ ਸੋਨ ਤਗਮਾ ਜਿੱਤਿਆ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਰੱਖੜੀ ਦੇ ਤਿਉਹਾਰ ’ਤੇ ਵਿਸ਼ੇਸ਼ ਮੁਕਾਬਲੇ ਕਰਵਾਏ ਸੁਖਜਿੰਦਰ ਗਰੁੱਪ ਦੇ ਚੇਅਰਮੈਨ ਸਵਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।