ਕਸਬਾ ਦੋਰਾਂਗਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ
ਗੁਰਦਾਸਪੁਰ, 11 ਅਗਸਤ (ਅਸ਼ੋਕ ਸ਼ਰਮਾ)-ਕਿਰਤੀ ਕਿਸਾਨ ਯੂਨੀਅਨ ਵਲੋਂ ਕਸਬਾ ਦੋਰਾਂਗਲਾ ਵਿਖੇ ਚੰਨਣ ਸਿੰਘ ਦੋਰਾਂਗਲਾ ਤੇ ਵਰਿੰਦਰ ਕੁਮਾਰ ਭਿੰਦਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਪਿਛਲੇ ਸਾਲ 26 ਅਗਸਤ ਨੂੰ ਭਾਰੀ ਮੀਂਹ ਕਾਰਨ ਦਰਿਆ ਰਾਵੀ ਤੇ ਉਝ ਵਿਚ ਆਏ ਹੜ੍ਹਾਂ ਕਾਰਨ ਸਰਹੱਦੀ ਖੇਤਰ ਦੇ ਧੁਸੀ ਬੰਨ੍ਹ ਤੇ ਸੜਕਾਂ ਦੇ ਕੰਢੇ (ਬਰਮ) ਰੁੜ੍ਹ ਗਏ ਸਨ।
ਅਜੀਤ ਡੈਸਕ
12-08-2026