08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਗਲੈਮਟੇਲ ਪਾਏ ਏ.ਪੀ. ਸਲੂਨ ’ਚ ਤੀਆਂ ਸਮਾਗਮ ’ਚ ਸਰਪੰਚ ਗੁਰਪ੍ਰੀਤ ਕੌਰ ਵਲੋਂ ਸ਼ਿਰਕਤ

ਕਲਾਨੌਰ, 7 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਗਲੈਮਟੇਲ ਪਾਏ ਏ. ਪੀ.

ਅਜੀਤ ਡੈਸਕ 08-08-2026
ਕਲਾਨੌਰ, 7 ਅਗਸਤ (ਪੁਰੇਵਾਲ)-ਸਥਾਨਕ ਕਸਬੇ ’ਚ ਸਥਿਤ ਗਲੈਮਟੇਲ ਪਾਏ ਏ.ਪੀ. ਪ੍ਰੀਮੀਅਮ ਸਲੂਨ ਐਂਡ ਅਕੈਡਮੀ ’ਚ ਪ੍ਰਬੰਧਕ ਗੌਰਵ ਸ਼ਰਮਾ ਤੇ ਕਾਰਤਿਕ ਸ਼ਰਮਾ ਦੀਆਂ ਹਦਾਇਤਾਂ ’ਤੇ ਪੰਜਾਬੀ ਵਿਰਸੇ ਦੀ ਸੰਭਾਲ ਲਈ ਤੀਆਂ ਤੀਜ਼ ਦੀਆਂ ਸਮਾਗਮ ਕਰਵਾਇਆ ਗਿਆ। ਪਾਇਲ ਸ਼ਰਮਾ ਤੇ ਅੰਕ੍ਰਿਤਾ ਸ਼ਰਮਾ ਦੀ ਆਗਵਾਈ ਹੇਠ ਹੋਏ ਸਮਾਗਮ ’ ਚ ਪਿੰਡ ਰੂੜਾ ਤੋਂ ਸਰਪੰਚ ਗੁਰਪ੍ਰੀਤ ਕੌਰ ਤੇ ਸਮਾਜਸੇਵਕ ਨਿਰਮਲ ਸਿੰਘ ਗੁਰਾਇਆ ਮੁੱਖ ਮਹਿਮਾਨ ਸ਼ਾਮਲ ਹੋਏ। ਸਮਾਗਮ ’ਚ ਅਕੈਡਮੀ ਦੇ ਬੱਚਿਆਂ ਤੋਂ ਇਲਾਵਾ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਰਹੇ। ਇਸ ਮੌਕੇ ’ਤੇ ਅਰਾਧਨਾ, ਸੀਆ, ਮਨਜਿੰਦਰ ਤੇ ਗੁਲਾਬ ਮਸੀਹ ਨੇ ਦੱਸਿਆ ਕਿ ਅਕੈਡਮੀ ਵਲੋਂ ਕੀਤੇ ਗਏ ਉਪਰਾਲੇ ਤਹਿਤ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ’ਚ ਪੁਰਾਤਨ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਹਾਜ਼ਰੀਨ ਪੰਜਾਬੀ ਪਹਿਰਾਵੇ ਨਾਲ ਸ਼ਾਮਲ ਹੋਏ, ਜਿਸ ਨਾਲ ਪੁਰਾਣੇ ਵਿਰਸੇ ਦੀ ਯਾਦ ਤਾਜ਼ਾ ਹੋਈ। ਇਸ ਦੌਰਾਨ ਗਿੱਧਾ, ਕੋਰਿਓਗ੍ਰਾਫੀਆਂ, ਹਾਸਰਸ ਖੇਡਾਂ ਵੀ ਕਰਵਾਈਆਂ ਗਈਆਂ। ਇਸ ਦੌਰਾਨ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ। ਸਮਾਗਮ ’ਚ ਸੁਨੀਤਾ ਸ਼ਰਮਾ, ਸਪਨਾ ਸ਼ਰਮਾ, ਪਾਇਲ ਸ਼ਰਮਾ, ਕਾਰਤਿਕ ਸ਼ਰਮਾ, ਨਰਿੰਦਰ ਪਾਲ, ਪੱਲਵੀ ਸ਼ਰਮਾ, ਕਾਜਲ ਸ਼ਰਮਾ, ਪਰੀ, ਚਾਹਿਤ, ਅਰਾਧਿਆ, ਮੁਸਕਾਨ ਸੈਣੀ, ਮੁਸਕਾਨ, ਸੁਨੇਹਾ, ਬਾਨੀ, ਅੰਜਲੀ, ਸੰਦੀਪ, ਪਲਕ, ਪੂਜਾ, ਵੰਸ਼, ਜੀਆ ਆਦਿ ਵਲੋਂ ਹਾਸਰਸ ਖੇਡਾਂ ਤੋਂ ਇਲਾਵਾ ਗਿੱਧਾ ਤੇ ਕਿੱਕਲੀਆਂ ਪਾ ਕੇ ਖੁਸ਼ੀ ਮਨਾਈ ਗਈ।
ਪਿਛਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ ਢਿਲਵਾਂ ਦੇ ਵਿਦਿਆਰਥੀਆਂ ਦਾ ਸਹੋਦਿਆ ਇੰਟਰ ਸਕੂਲ ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਉਤਾਵਲੇ- ਰਾਜਨਬੀਰ ਸਿੰਘ ਘੁਮਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।