08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲਖਬੀਰ ਸਿੰਘ ਲੋਧੀਨੰਗਲ, ਸੁਖਜਿੰਦਰ ਸਿੰਘ ਪਾਰਸ, ਸ਼ਿੰਗਾਰ ਸਿੰਘ ਭਾਗੋਵਾਲ, ਕਮਲ ਲਾਲ ਸ਼ਾਮਪੁਰ ਐੱਸ.ਸੀ. ਭਾਈਚਾਰਾ ਲਖਬੀਰ ਸਿੰਘ ਲੋਧੀਨੰਗਲ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕਰ ਦੇਵੇਗਾ- ਪਾਰਸ, ਭਾਗੋਵਾਲ, ਸ਼ਾਮਪੁਰਾ

ਕਿਲ੍ਹਾ ਲਾਲ ਸਿੰਘ, 7 ਅਗਸਤ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਐੱਸ. ਸੀ.

ਅਜੀਤ ਡੈਸਕ 08-08-2026
ਕਿਲ੍ਹਾ ਲਾਲ ਸਿੰਘ, 7 ਅਗਸਤ (ਬਲਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਐੱਸ.ਸੀ. ਵਿੰਗ ਦੇ ਹਲਕਾ ਪ੍ਰਧਾਨ ਸੁਖਜਿੰਦਰ ਸਿੰਘ ਪਾਰਸ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਾ. ਸਰਪੰਚ ਸ਼ਿੰਗਾਰ ਸਿੰਘ ਭਾਗੋਵਾਲ, ਸਰਕਲ ਦਿਆਲਗੜ੍ਹ ਐੱਸ.ਸੀ. ਵਿੰਗ ਦੇ ਪ੍ਰਧਾਨ ਕਮਲ ਲਾਲ ਸ਼ਾਮਪੁਰ ਨੇ ਕਿਹਾ ਕਿ ਐੱਸ.ਸੀ. ਭਾਈਚਾਰੇ ਦੀ ਭਲਾਈ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਦਗਮਜੇ ਮਾਰ ਰਹੀ ਹੈ ਕਿ ਉਸ ਨੇ ਇਸ ਭਾਈਚਾਰੇ ਲਈ ਬਹੁਤ ਕੁੱਝ ਕੀਤਾ, ਪਰ ਅਸਲ ਸੱਚਾਈ ਇਹ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਭਾਈਚਾਰੇ ਨੂੰ ਇਕ ਵੋਟ ਬੈਂਕ ਵਜੋਂ ਵਰਤਿਆ, ਜਦ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੀ ਹੈ, ਜਿਸ ਨੇ ਇਸ ਭਾਈਚਾਰੇ ਦੀ ਬਾਂਹ ਫੜੀ ਤੇ ਸਰਕਾਰ ਵੇਲੇ ਉੱਚੇ ਅਹੁਦਿਆਂ ’ਤੇ ਐੱਸ.ਸੀ. ਭਾਈਚਾਰੇ ਦੀਆਂ ਨਿਯੁਕਤੀਆਂ ਕੀਤੀਆਂ ਸਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਐੱਸ.ਸੀ. ਭਾਈਚਾਰੇ ਲਈ ਵਜ਼ੀਫ਼ੇ, ਸ਼ਗਨ ਸਕੀਮ, ਪੱਕੇ ਮਕਾਨ ਬਣਾਉਣ ਲਈ ਗ੍ਰਾਂਟਾਂ, ਲੜਕੀਆਂ ਨੂੰ ਸਾਈਕਲ ਅਤੇ ਹੋਰ ਅਨੇਕਾਂ ਭਲਾਈ ਦੇ ਕੰਮ ਕੀਤੇ। ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਨਾਲ ਐੱਸ.ਸੀ. ਭਾਈਚਾਰਾ ਚੱਟਾਨ ਵਾਂਗ ਖੜਾ ਹੈ ਤੇ ਹਲਕੇ ਅੰਦਰ ਮੀਟਿੰਗਾਂ ਕਰਕੇ ਭਾਈਚਾਰੇ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਉਹ ਆਪਣੀ ਭਲਾਈ ਅਤੇ ਤਰੱਕੀ ਚਾਹੁੰਦੇ ਹਨ ਤਾਂ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਗੜੇ ਹੋ ਜਾਓ ਤਾਂ ਜੋ ਲਖਬੀਰ ਸਿੰਘ ਲੋਧੀਨੰਗਲ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਜਾ ਸਕੇ।
ਪਿਛਲੀ ਖ਼ਬਰ ਗੋਲਡਨ ਪਬਲਿਕ ਸਕੂਲ ਦੇਹੜ ’ਚ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ 9 ਨੂੰ ਰੌਣਕ ਵਿਲ੍ਹਾ ’ਚ ਤੀਆਂ ਪ੍ਰੋਗਰਾਮ ’ਚ ਬੀਬੀ ਜਤਿੰਦਰ ਕੌਰ ਰੰਧਾਵਾ ਪਹੁੰਚਣਗੇ- ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।